Wheat Production: ਕਣਕ ਦੀ ਸਿਹਤ ਵਿਗਾੜ ਸਕਦੀ ਹੈ ਗਰਮੀ, ਉਤਪਾਦਨ ਘਟਣ ਦਾ ਖਦਸ਼ਾ
ਕੇਂਦਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੇਸ਼ 'ਚ ਰਿਕਾਰਡ ਰਕਬੇ 'ਚ ਕਣਕ ਦੀ ਬਿਜਾਈ ਹੋਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਤਾਪਮਾਨ ਦਾ ਅਸਰ ਜ਼ਮੀਨ 'ਤੇ ਸ਼ਾਇਦ ਹੀ ਦੇਖਣ ਨੂੰ ਮਿਲੇਗਾ।
Wheat Production In India: ਪਿਛਲੇ ਸਾਲ ਗਰਮੀ ਨੇ ਕਣਕ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। ਇਸ ਵਾਰ ਕਿਸਾਨਾਂ ਨੂੰ ਉਮੀਦ ਸੀ ਕਿ ਕਣਕ 'ਚ ਕਿਸਾਨਾਂ ਨੂੰ ਬੰਪਰ ਫਸਲ ਮਿਲੇਗੀ। ਪਰ ਮੌਜੂਦਾ ਮੌਸਮੀ ਹਾਲਾਤ ਅਜਿਹੇ ਬਣ ਰਹੇ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਵਧਦੀ ਗਰਮੀ ਕਾਰਨ ਕਣਕ ਦੀ ਸਿਹਤ ਵਿਗੜ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਵਰਗੇ ਕਣਕ ਉਤਪਾਦਕ ਸੂਬੇ 'ਚ ਫਰਵਰੀ ਦਾ ਪਹਿਲਾ ਹਫ਼ਤਾ ਬਹੁਤ ਗਰਮ ਹੋ ਗਿਆ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਇਸ ਦਾ ਅਸਰ ਕਣਕ ਦੀ ਪੈਦਾਵਾਰ 'ਤੇ ਕਾਫੀ ਦੇਖਣ ਨੂੰ ਮਿਲ ਸਕਦਾ ਹੈ। ਕਈ ਹੋਰ ਸੂਬਿਆਂ 'ਚ ਵੀ ਕਣਕ ਦੀ ਹਾਲਤ ਬਹੁਤ ਖਰਾਬ ਦੱਸੀ ਜਾਂਦੀ ਹੈ।
ਕੇਂਦਰ ਸਰਕਾਰ ਨੇ ਕਮੇਟੀ ਦਾ ਕੀਤਾ ਗਠਨ
ਪਿਛਲੇ ਸੀਜ਼ਨ 'ਚ ਕਣਕ ਦੀ ਫਸਲ 'ਤੇ ਪਏ ਮੀਂਹ ਕਾਰਨ ਉਤਪਾਦਨ 'ਤੇ ਕਾਫੀ ਅਸਰ ਪਿਆ ਸੀ। ਇਸ ਸਾਲ ਇਕ ਵਾਰ ਫਿਰ ਫ਼ਰਵਰੀ ਦੇ ਅੱਧ 'ਚ ਹੀ ਤਾਪਮਾਨ ਕਾਫੀ ਗਰਮ ਹੋ ਗਿਆ ਹੈ। ਇਸ ਕਾਰਨ ਕਣਕ ਦੀ ਪੈਦਾਵਾਰ 'ਤੇ ਵੱਡੇ ਪੱਧਰ 'ਤੇ ਅਸਰ ਪੈਣ ਦਾ ਖ਼ਦਸ਼ਾ ਹੈ। ਕਣਕ ਦੀ ਫਸਲ ਨੂੰ ਕੀ ਨੁਕਸਾਨ ਹੋਵੇਗਾ? ਇਸ ਸਬੰਧੀ ਕੇਂਦਰ ਸਰਕਾਰ ਦੇ ਪੱਧਰ 'ਤੇ ਨਿਗਰਾਨੀ ਕਮੇਟੀ ਵੀ ਬਣਾਈ ਗਈ ਹੈ। ਇਸ ਕਮੇਟੀ ਦੀ ਅਗਵਾਈ ਖੇਤੀਬਾੜੀ ਕਮਿਸ਼ਨਰ ਕਰਨਗੇ।
ਇਨ੍ਹਾਂ ਸੂਬਿਆਂ 'ਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ
ਤਾਪਮਾਨ 'ਚ ਵਾਧਾ ਸਿਰਫ਼ ਇੱਕ ਸੂਬੇ 'ਚ ਹੀ ਨਹੀਂ ਸਗੋਂ ਦੂਜੇ ਸੂਬਿਆਂ 'ਚ ਵੀ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਗੁਜਰਾਤ, ਜੰਮੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਤਾਪਮਾਨ ਆਮ ਨਾਲੋਂ ਵੱਧ ਹੋ ਸਕਦਾ ਹੈ। ਇਨ੍ਹਾਂ ਸੂਬਿਆਂ 'ਚ ਕਣਕ ਦੀ ਫ਼ਸਲ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਗਰਮੀ ਵਧੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਖੇਤੀਬਾੜੀ ਮੰਤਰਾਲੇ ਦੀ ਕਮੇਟੀ ਕਿਸਾਨਾਂ ਨੂੰ ਸੂਖਮ ਸਿੰਚਾਈ ਕਰਨ ਦੀ ਸਲਾਹ ਦੇਵੇਗੀ। ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਖੇਤੀਬਾੜੀ ਕਮਿਸ਼ਨਰ ਡਾ. ਪ੍ਰਵੀਨ ਨੂੰ ਸੌਂਪੀ ਗਈ ਹੈ। ਕਮੇਟੀ ਦੇ ਹੋਰ ਮੈਂਬਰਾਂ 'ਚ ਕਣਕ ਉਤਪਾਦਕ ਸੂਬਿਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਜਨਵਰੀ ਸਭ ਤੋਂ ਠੰਢਾ, ਫਰਵਰੀ ਸਭ ਤੋਂ ਗਰਮ ਰਿਹਾ
ਕੇਂਦਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੇਸ਼ 'ਚ ਰਿਕਾਰਡ ਰਕਬੇ 'ਚ ਕਣਕ ਦੀ ਬਿਜਾਈ ਹੋਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਤਾਪਮਾਨ ਦਾ ਅਸਰ ਜ਼ਮੀਨ 'ਤੇ ਸ਼ਾਇਦ ਹੀ ਦੇਖਣ ਨੂੰ ਮਿਲੇਗਾ। ਇਸ ਦਾ ਕਾਰਨ ਇਹ ਹੈ ਕਿ ਦੇਸ਼ 'ਚ ਤਾਪਮਾਨ ਪ੍ਰਤੀਰੋਧਕ ਕਣਕ ਦੀ ਵਧੇਰੇ ਬਿਜਾਈ ਹੋਈ ਹੈ। ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ 'ਚ ਤਾਪਮਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਪਰ ਇਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਾਪਮਾਨ 'ਚ ਆਈ ਤਬਦੀਲੀ ਕਾਰਨ ਜਨਵਰੀ ਦਾ ਮਹੀਨਾ ਮੌਸਮ ਦੇ ਹਿਸਾਬ ਨਾਲ ਸਭ ਤੋਂ ਠੰਢਾ ਅਤੇ ਫਰਵਰੀ ਸਭ ਤੋਂ ਗਰਮ ਹੋ ਗਿਆ ਹੈ। ਇਸ ਦਾ ਅਸਰ ਫ਼ਸਲਾਂ 'ਤੇ ਸਾਫ਼ ਨਜ਼ਰ ਆਵੇਗਾ।
11.22 ਮਿਲੀਅਨ ਟਨ ਹੋ ਸਕਦੀ ਹੈ ਕਣਕ
ਸਾਲ 2022-23 ਦੇ ਸੀਜ਼ਨ 'ਚ ਜੁਲਾਈ ਤੋਂ ਜੂਨ ਤੱਕ ਕਣਕ ਦਾ ਉਤਪਾਦਨ 112.2 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੇਸ਼ 'ਚ ਕਣਕ ਹੇਠਲਾ ਰਕਬਾ ਵਧਿਆ ਹੈ। ਪਿਛਲੇ ਸਾਲ ਹੀਟ ਵੇਵ ਕਾਰਨ ਕਣਕ ਦੀ ਉਤਪਾਦਕਤਾ ਘਟੀ ਸੀ। ਦੇਸ਼ 'ਚ ਕਣਕ ਦਾ ਉਤਪਾਦਨ ਸਿਰਫ਼ 107.7 ਮਿਲੀਅਨ ਟਨ ਰਿਹਾ ਸੀ।