ਪੜਚੋਲ ਕਰੋ
ਕਣਕ ਦੇ ਬੀਜ 'ਤੇ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਮਿਲੇਗੀ

ਚੰਡੀਗੜ੍ਹ: ਪੰਜਾਬ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੇ ਬੀਜ ਉੱਤੇ ਸਬਸ਼ਿਡੀ ਦੇਣ ਦਾ ਫੈਸਲਾ ਕੀਤਾ ਹੈ। ਇਹ ਸਬਸਿਡੀ ਛੋਟੇ ਤੇ ਮੱਧ ਵਰਗ ਕਿਸਾਨਾਂ ਨੂੰ ਮਿਲੇਗੀ। ਇਸ ਨਾਲ ਪੰਜਾਬ ਸਰਕਾਰ ਉੱਤੇ 28 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਸਬਸਿਡੀ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 3 ਨਵੰਬਰ ਹੈ। ਬੀਜ ਵੰਡਣ ਦੀ ਸੀਮਾ ਪੰਜ ਏਕੜ ਤੱਕ ਨਿਰਧਾਰਤ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਕਿਸਾਨਾਂ ਨੂੰ 2.80 ਲੱਖ ਕੁਇੰਟਲ ਕਣਕ ਦਾ ਬੀਜ ਰਿਆਇਤੀ ਦਰਾਂ ’ਤੇ ਵੰਡੇਗਾ। ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਈ ਜਾਵੇਗੀ। ਇਸ ਵਾਰ ਕਣਕ ਦਾ ਬੀਜ ਸਿਰਫ਼ ਸਰਕਾਰੀਆਂ ਏਜੰਸੀਆਂ ਹੀ ਵੇਚ ਸਕਣਗੀਆਂ। ਇਨ੍ਹਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਸ਼ਾਮਲ ਹੈ। ਕਿਸਾਨਾਂ ਨੂੰ ਕਣਕ ਦਾ ਬੀਜ 2600 ਰੁਪਏ ਦੀ ਥਾਂ 1600 ਰੁਪਏ ਪ੍ਰਤੀ ਕੁਇੰਟਲ ਮਿਲਣਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਕਣਕ ਦੇ ਬੀਜ ਦਾ ਮੁੱਲ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤਕ ਜਾਣ ਦੀ ਸੰਭਾਵਨਾ ਹੈ, ਪਰ ਸਬਸਿਡੀ ਦੀ ਰਕਮ ਕੁਇੰਟਲ ਮਗਰ ਹਜ਼ਾਰ ਰੁਪਏ ਹੀ ਰਹੇਗੀ। ਸਬਸਿਡੀ ਕਣਕ ਦੀ ਵੰਨਗੀ ਐਚਡੀ 3086,ਐਚਡੀ 2967, ਪੀ ਡਬਲਿਊਡੀ 677 ਅਤੇ ਡਬਲਿਊਐਚ 1105 ਰੱਖੀ ਗਈ ਹੈ। ਰਿਆੲਤੀ ਦਰਾਂ ’ਤੇ ਜਿਨ੍ਹਾਂ ਸਰਕਾਰੀ ਏਜੰਸੀਆਂ ਨੂੰ ਬੀਜ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਸੀਡ ਕਾਰਪੋਰੇਸ਼ਨ, ਨੈਸ਼ਨਲ ਸੀਡ ਕਾਰਪੋਰੇਸ਼ਨ ਤੇ ਕ੍ਰਿਭਕੋ ਸਮੇਤ ਇਫਕੋ ਸ਼ਾਮਲ ਹਨ। ਸਬਸਿਡੀ ਦੀ ਰਕਮ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਜਮ੍ਹਾਂ ਹੋਵੇਗੀ, ਪਰ ਪਹਿਲਾਂ ਉਹ ਸਰਕਾਰੀ ਏਜੰਸੀਆਂ ਤੋਂ ਬੀਜ ਪੂਰੇ ਭਾਅ ’ਤੇ ਖ਼ਰੀਦਣਗੇ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਬੈਂਸ ਦਾ ਕਹਿਣਾ ਹੈ ਕਿ ਬੀਜ ਦਾ ਭਾਅ 2600 ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੋਵੇਗਾ ਅਤੇ ਇਸ ’ਤੇ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















