ਪੜਚੋਲ ਕਰੋ

ਕਣਕ ਦੇ ਪੀਲੇ ਪੈਣ ਦੇ ਇਹ ਕਾਰਨ ਹੋ ਸਕਦੇ....

ਲੁਧਿਆਣਾ: ਕਣਕ ਪੰਜਾਬ ਦੀ ਮੁੱਖ ਫਸਲਾਂ ਵਿੱਚੋਂ ਇੱਕ ਹੈ ਇਸ ਸਮੇਂ ਕਣਕ ਦੇ ਪੀਲੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ। ਇਸ ਬਾਰੇ ਜਾਣਕਾਰੀ ਵਧਾਉਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਇਸ ਪੀਲੇਪਣ ਦੇ ਲਈ ਹੇਠ ਲਿਖੇ ਕਾਰਨ ਹੋ ਸਕਦੇ ਹਨ : ਜ਼ਮੀਨ ਵਿੱਚ ਹਵਾਖੋਰੀ ਦੀ ਕਮੀ: ਭਾਰੀਆਂ ਜ਼ਮੀਨਾਂ ਜਿਹਨਾਂ ਵਿੱਚ ਪਾਣੀ ਜ਼ੀਰਨ ਦੀ ਰਫਤਾਰ ਘੱਟ ਹੁੰਦੀ ਹੈ, ਵਿੱਚ ਵੱਧ ਪਾਣੀ ਜਾਂ ਬਰਸਾਤ ਦੇ ਕਾਰਣ ਪਾਣੀ ਜੜ-ਖੇਤਰ ਵਿੱਚ ਲੰਮੇ ਸਮੇ ਤਕ ਰਹਿੰਦਾ ਹੈ। ਇਸ ਕਾਰਣ ਜੜਾਂ ਹਵਾ ਦੀ ਘਾਟ ਕਾਰਣ ਕੰਮ ਨਹੀ ਕਰਦੀਆਂ ਅਤੇ ਫਸਲ ਪੀਲੀ ਪੈ ਜਾਂਦੀ ਹੈ। ਬੂਟੇ ਦੇ ਸਾਰੇ ਪੱਤੇ ਨੋਕਾਂ ਤੋਂ ਹੇਠਾਂ ਵਲ ਨੂੰ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ। ਇਹਨਾਂ ਹਲਾਤਾਂ ਵਿੱਚ ਖੇਤ ਵਿਚੋਂ ਪਾਣੀ ਕਢਨਾ ਚਾਹੀਦਾ ਹੈ ਅਤੇ ਵੱਤਰ ਆਉਣ ਤੇ ਹਲਕੀ ਮਾਤਰਾ ਵਿੱਚ ਯੂਰੀਅੇ ਦਾ ਛੱਟਾ ਦੇਣਾ ਚਾਹੀਦਾ ਹੈ। ਮੈਂਗਨੀਜ਼ ਦੀ ਘਾਟ: ਰੇਤਲੀਆਂ ਜਮੀਨਾਂ ਵਿੱਚ ਜਿਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉਥੇ ਹਾੜੀ ਦੀਆਂ ਫ੍ਰਸਲਾਂ ਵਿੱਚ ਮੈਂਗਨੀਜ੍ਰ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ੍ਰ ਆਧਾਰ ਤੇ ਜੇਕਰ ਜਮੀਨ ਵਿੱਚ ਉਪਲਬਧ ਮੈਂਗਨੀਜ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜਮੀਨਾਂ ਵਿੱਚ ਬੀਜੀ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ ਦੀ ਘਾਟ ਆਵੇਗੀ। ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਫਸਲ ਪੀਲੀ ਪੈ ਜਾਂਦੀ ਹੈ ਅਤੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। । ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਂਗਨੀਜ਼ ਸਲਫ੍ਰੇਟ (1 ਕਿਲੋ ਮੈਂਗਨੀਜ੍ਰ ਸਲਫੇਟ 200 ਲੀਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ੍ਰ ਕੀਤੀ ਜਾਂਦੀ ਹੈ। ਜਿਨਾਂ ਖੇਤਾਂ ਵਿਚ ਇਹ ਘਾਟ ਆਉਂਦੀ ਹੈ, ਉਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ੍ਰਤੇ-ਹਫ੍ਰਤੇ ਦੀ ਵਿੱਥ ਤੇ 3 ਸਪਰੇਅ ਹੋਰ ਕਰੋ। ਮੈਂਗਨੀਜ਼ ਸਲਫ਼ੇਟ ਦੀ ਸਿਰਫ਼ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿੱਚ ਨਾ ਪਾਓ। ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਤਾਂ ਉਸ ਤੇ ਗੰਧਕ ਦੀ ਘਾਟ ਆ ਜਾਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿੱਚ ਨਵੇਂ ਪੱਤਿਆਂ ਰੰਗ ਪੀਲਾ ਪੈ ਜਾਂਦਾ ਹੈ। ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜੀ ਫ਼ਸਲ ਵਿੱਚ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ । ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕਿਉਂਕਿ ਤ੍ਰੇਲ ਕਾਰਣ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
Punjab News: ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
Punjab News: ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਸੋਨੇ ਦਾ ਭਾਅ ਪਹਿਲੀ ਵਾਰ 1.40 ਲੱਖ ‘ਤੇ ਪਹੁੰਚਿਆ, ਅਗਲੇ ਸਾਲ ਕੀ ਘਟੇਗਾ ਰੇਟ ਜਾਂ ਡੇਢ ਲੱਖ ਤੋਂ ਵੀ ਪਾਰ ਜਾਵੇਗੀ ਕੀਮਤ?
ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਸੋਨੇ ਦਾ ਭਾਅ ਪਹਿਲੀ ਵਾਰ 1.40 ਲੱਖ ‘ਤੇ ਪਹੁੰਚਿਆ, ਅਗਲੇ ਸਾਲ ਕੀ ਘਟੇਗਾ ਰੇਟ ਜਾਂ ਡੇਢ ਲੱਖ ਤੋਂ ਵੀ ਪਾਰ ਜਾਵੇਗੀ ਕੀਮਤ?
Gautam Gambhir: ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
Embed widget