ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ 'ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ
ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਗਹਿਰੀ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਇੰਟਰੀਮ ਨੈਸ਼ਨਲ ਸਿਕਿਓਰਿਟੀ ਸਟ੍ਰੇਟਜਿਕ ਗਾਈਡੈਂਸ 'ਚ ਇਹ ਗੱਲਾਂ ਕਹੀਆਂ ਗਈਆਂ ਹਨ।
ਨਵੀਂ ਦਿੱਲੀ: ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਗਹਿਰੀ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਇੰਟਰੀਮ ਨੈਸ਼ਨਲ ਸਿਕਿਓਰਿਟੀ ਸਟ੍ਰੇਟਜਿਕ ਗਾਈਡੈਂਸ 'ਚ ਇਹ ਗੱਲਾਂ ਕਹੀਆਂ ਗਈਆਂ ਹਨ। ਇਹ ਗਾਈਡੈਂਸ ਰਾਸ਼ਟਰਪਤੀ ਬਾਇਡੇਨ ਦਾ ਵਿਜ਼ਨ ਹੈ, ਜਿਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਕਿਵੇਂ ਅਮਰੀਕਾ ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਏਗਾ।
ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ- ਭਾਰਤ ਦੇ ਲੋਕਤੰਤਰਿਕ ਮੁੱਲਾਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਸਿਲਸਿਲੇਵਾਰ ਤਰੀਕੇ ਨਾਲ ਪੂਰਨ ਰੂਪ ਨਾਲ ਆਰਥਿਕ ਤੇ ਰਾਜਨੀਤਕ ਬਹਾਲੀ ਦੇ ਕਦਮਾਂ ਦਾ ਅਸੀਂ ਸਵਾਗਤ ਕਰਦੇ ਹਾਂ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, ਅਮਰੀਕਾ ਦਾ ਭਾਰਤ ਦੇ ਨਾਲ ਜ਼ਰੂਰੀ ਸਬੰਧ ਹੈ, ਜਿਵੇਂ ਅਸੀਂ ਕਿਹਾ ਪਰ ਪਾਕਿਸਤਾਨ ਦੇ ਨਾਲ ਵੀ ਹਨ। ਇਹ ਸਬੰਧ ਆਪਣੇ ਹਿਸਾਬ ਨਾਲ ਅਹਿਮੀਅਤ ਰੱਖਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ- ਅਸੀਂ ਕਸ਼ਮੀਰ 'ਤੇ ਭਾਰਤ ਤੇ ਪਾਕਿਸਤਾਨ ਦੇ ਨਾਲ ਸਿੱਧੀ ਗਲਬਾਤ ਦਾ ਸਮਰਥਨ ਕਰਦੇ ਹਾਂ।