ਭਾਰਤ ਆਏ ਅਮਰੀਕੀ ਰੱਖਿਆ ਮੰਤਰੀ, ਰਾਜਨਾਥ ਸਿੰਘ ਨਾਲ ਕੀਤੀ ਗੱਲਬਾਤ, ਜਾਣੋ ਕਿਹੜੀਆਂ ਡੀਲਸ ਹੋਈਆਂ
ਭਾਰਤ ਆਏ ਅਮਰੀਕੀ ਰੱਖਿਆ ਮੰਤਰੀ ਔਸਟਿਨ ਨੇ ਅੱਜ ਵਿਗਿਆਨ ਭਵਨ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ ਭਾਰਤੀ ਫੌਜ ਅਤੇ ਅਮਰੀਕਾ ਦੀ ਇੰਡੋ-ਪੈਸੀਫਿਕ ਕਮਾਂਡ, ਕੇਂਦਰੀ ਕਮਾਂਡ ਅਤੇ ਅਫਰੀਕਾ ਕਮਾਂਡ ਵਿਚਾਲੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ।
ਨਵੀਂ ਦਿੱਲੀ: ਭਾਰਤ ਆਏ ਅਮਰੀਕੀ ਰੱਖਿਆ ਮੰਤਰੀ ਔਸਟਿਨ ਨੇ ਅੱਜ ਵਿਗਿਆਨ ਭਵਨ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ ਭਾਰਤੀ ਫੌਜ ਅਤੇ ਅਮਰੀਕਾ ਦੀ ਇੰਡੋ-ਪੈਸੀਫਿਕ ਕਮਾਂਡ, ਕੇਂਦਰੀ ਕਮਾਂਡ ਅਤੇ ਅਫਰੀਕਾ ਕਮਾਂਡ ਵਿਚਾਲੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ।
ਲੋਇਡ ਆਸਟਿਨ ਨਾਲ ਮੁਲਾਕਾਤ ਤੋਂ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਅਸੀਂ ਭਾਰਤੀ ਸੈਨਾ ਅਤੇ ਯੂਐਸ ਇੰਡੋ-ਪੈਸੀਫਿਕ ਕਮਾਂਡ, ਕੇਂਦਰੀ ਕਮਾਂਡ, ਅਫਰੀਕਾ ਕਮਾਂਡ ਦੇ ਵਿਚਕਾਰ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਾਂ। ਭਾਰਤ ਅਮਰੀਕਾ ਨਾਲ ਮਜ਼ਬੂਤ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਰਾਜਨਾਥ ਸਿੰਘ ਨੇ ਕਿਹਾ, ‘ਗੱਲਬਾਤ ਬਹੁਤ ਵਿਆਪਕ ਅਤੇ ਸਾਰਥਕ ਸੀ। ਅਸੀਂ ਪੂਰੀ ਸਮਰੱਥਾ ਨਾਲ ਭਾਰਤ-ਅਮਰੀਕਾ ਗਲੋਬਲ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। ਫੌਜਾਂ 'ਚ ਆਪਸੀ ਭਾਗੀਦਾਰੀ, ਜਾਣਕਾਰੀ ਸਾਂਝੀ ਕਰਨ ਅਤੇ ਲੌਜਿਸਟਿਕਸ ਸਹਿਤ ਹੋਰ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਇਲਾਵਾ, ਅਸੀਂ ਦੁਵੱਲੇ ਅਤੇ ਬਹੁਪੱਖੀ ਅਭਿਆਸਾਂ ਦੀ ਸਮੀਖਿਆ ਕੀਤੀ। LEMOA, COMCASA ਅਤੇ BECA ਵਰਗੇ ਦੁਵੱਲੇ ਰੱਖਿਆ ਸਮਝੌਤਿਆਂ ਨੂੰ ਲਾਗੂ ਕਰਨ ਦੇ ਕਦਮਾਂ 'ਤੇ ਅਮਰੀਕਾ ਨਾਲ ਕੇਂਦਰਤ ਗੱਲਬਾਤ ਕੀਤੀ ਗਈ।
ਉਥੇ ਹੀ ਲੋਇਡ ਜੇਮਜ਼ ਆਸਟਿਨ ਨੇ ਕਿਹਾ, 'ਸਾਡਾ ਸਬੰਧ ਸੁਤੰਤਰ ਅਤੇ ਖੁੱਲੇ ਇੰਡੋ-ਪ੍ਰਸ਼ਾਂਤ ਖੇਤਰ ਦਾ ਗੜ੍ਹ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੈਵੀਗੇਸ਼ਨ ਦੀ ਆਜ਼ਾਦੀ ਅਤੇ ਫਰੀਡਮ ਆਫ਼ ਓਵਰਫਲਾਈਟ ਲਈ ਖੜ੍ਹਾ ਹੈ। ਇਹ ਖੇਤਰੀ ਸੁਰੱਖਿਆ ਪ੍ਰਤੀ ਸਾਡੀ ਸਾਂਝੀ ਪਹੁੰਚ ਦੀ ਪੁਸ਼ਟੀ ਕਰਦਾ ਹੈ।
https://apps.apple.com/in/app/