ਪੜਚੋਲ ਕਰੋ
Advertisement
ਦਿੱਲੀ ਵਿਧਾਨ ਸਭਾ ਚੋਣਾਂ: ਪੱਤੇ ਖੋਲ੍ਹਣ ਦੀ ਤਿਆਰੀ 'ਚ ਬੀਜੇਪੀ
ਦਿੱਲੀ 'ਚ ਇਸ ਵਾਰ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਬੀਜੇਪੀ 'ਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਬੀਤੀ ਰਾਤ ਬੈਠਕ ਹੋਈ। ਸਤ ਘੰਟੇ ਚਲੀ ਇਸ ਬੈਠਕ 'ਚ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਕੀਤੀ ਗਈ।
ਨਵੀਂ ਦਿੱਲੀ: ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸਮੇਂ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਟਿੱਕੀਆਂ ਹਨ। ਦਿੱਲੀ 'ਚ ਇਸ ਵਾਰ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਬੀਜੇਪੀ 'ਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਬੀਤੀ ਰਾਤ ਬੈਠਕ ਹੋਈ। ਸਤ ਘੰਟੇ ਚਲੀ ਇਸ ਬੈਠਕ 'ਚ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਜਲਦੀ ਹੀ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਦਕਿ ਸੀਐਮ ਉਮੀਦਵਾਰ ਦੇ ਨਾਂ ਦਾ ਐਲਾਨ ਚੋਣਾਂ ਤੋਂ ਬਾਅਦ ਹੀ ਕੀਤਾ ਜਾਵੇਗਾ।
ਬੀਜੇਪੀ ਇਸ ਵਾਰ ਆਪਣੇ ਮੈਨੀਫੈਸਟੋ 'ਚ ਵੱਡੇ ਵਾਅਦੇ ਕਰ ਸਕਦੀ ਹੈ। ਜਿਸ 'ਚ ਬਿਜਲੀ ਅਤੇ ਪਾਣੀ 5 ਗੁਣਾ ਸਸਤੇ ਮੁਹੱਇਆ ਕਰਵਾਉਣ ਦਾ ਵਾਅਦਾ ਵੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਦਿੱਲੀਵਾਸੀਆਂ ਨੂੰ ਇੱਕ ਲੱਖ ਲੀਟਰ ਪਾਣੀ ਮੁਫਤ ਦਿੱਤਾ ਜਾ ਸਕਦਾ ਹੈ ਅਤੇ ਬਿਜਲੀ ਯੂਨਿਟ 'ਚ ਵੀ ਕਾਫੀ ਛੂਟ ਮਿਲ ਜਾਵੇਗੀ।
ਦਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 67 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਬੀਜੇਪੀ ਤਿੰਨ ਸੀਟਾਂ 'ਤੇ ਜਿੱਤੀ ਸੀ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਚੋਣਾਂ 'ਚ 15 ਸਾਲਾਂ ਤੋਂ ਸਤਾ 'ਚ ਰਹੀ ਕਾਂਗਰਸ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement