ਪੜਚੋਲ ਕਰੋ
ਮੋਦੀ ਦੀ ਅਪੀਲ ਮਗਰੋਂ ਅਮਿਤ ਸ਼ਾਹ ਦੀ ਵੱਡਾ ਫੈਸਲਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀਐਮ ਮੋਦੀ ਦੀ ਇਸ ਅਪੀਲ ਬਾਰੇ ਵੱਡਾ ਫੈਸਲਾ ਲਿਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ 1 ਜੂਨ ਤੋਂ ਆਰਮੀ ਕੰਟੀਨ ‘ਚ ਸਿਰਫ ਸਵਦੇਸ਼ੀ ਸਾਮਾਨ ਵੇਚਿਆ ਜਾਵੇਗਾ। ਸ਼ਾਹ ਨੇ ਦੇਸ਼ ਨੂੰ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ।

ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਲੋਕਲ ਪ੍ਰੋਡਕਟਸ (ਭਾਰਤ ‘ਚ ਬਣੇ ਉਤਪਾਦਾਂ) ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀਐਮ ਮੋਦੀ ਦੀ ਇਸ ਅਪੀਲ ਬਾਰੇ ਵੱਡਾ ਫੈਸਲਾ ਲਿਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ 1 ਜੂਨ ਤੋਂ ਆਰਮੀ ਕੰਟੀਨ ‘ਚ ਸਿਰਫ ਸਵਦੇਸ਼ੀ ਸਾਮਾਨ ਵੇਚਿਆ ਜਾਵੇਗਾ। ਸ਼ਾਹ ਨੇ ਦੇਸ਼ ਨੂੰ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਅਮਿਤ ਸ਼ਾਹ ਨੇ ਕੀ-ਕੀ ਕਿਹਾ? ਅਮਿਤ ਸ਼ਾਹ ਨੇ ਟਵੀਟ ਕੀਤਾ, ਅਮਿਤ ਸ਼ਾਹ ਨੇ ਕਿਹਾ, ਬ੍ਰੇਕਿੰਗ: ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਫਿਰ ਝਟਕਾ ਅਮਿਤ ਸ਼ਾਹ ਨੇ ਅੱਗੇ ਕਿਹਾ, ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਕੱਲ੍ਹ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਤੇ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜੋ ਆਉਣ ਵਾਲੇ ਸਮੇਂ ਵਿੱਚ ਨਿਸ਼ਚਤ ਰੂਪ ਨਾਲ ਭਾਰਤ ਲਈ ਵਿਸ਼ਵ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰੇਗੀ। "
-
" ਅੱਜ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ ਕੰਟੀਨ ਹੁਣ ਸਿਰਫ ਦੇਸੀ ਉਤਪਾਦ ਵੇਚਣਗੀਆਂ। ਇਹ 1 ਜੂਨ, 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀਏਪੀਐਫ ਕੰਟੀਨਾਂ ‘ਤੇ ਲਾਗੂ ਹੋਵੇਗਾ। ਇਸ ਨਾਲ ਸੀਏਪੀਐਫ ਦੇ ਲਗਭਗ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਵਾਲੇ ਸਵਦੇਸ਼ੀ ਤੌਰ 'ਤੇ ਇਸਤੇਮਾਲ ਕਰਨਗੇ। "
-
" ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕੀਤਾ ਜਾਵੇ। ਜੇ ਹਰ ਭਾਰਤੀ ਭਾਰਤ ‘ਚ ਬਣੇ ਉਤਪਾਦਾਂ (ਸਵਦੇਸ਼ੀ) ਦੀ ਵਰਤੋਂ ਕਰਨ ਦਾ ਵਾਅਦਾ ਕਰਦਾ ਹੈ, ਤਾਂ ਦੇਸ਼ ਦਾ ਲੋਕਤੰਤਰ ਪੰਜ ਸਾਲਾਂ ‘ਚ ਸਵੈ-ਨਿਰਭਰ ਹੋ ਸਕਦਾ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















