ਸਟੇਟ ਬੈਂਕ 'ਚ ਕਰਨਾ ਚੁਹੰਦੇ ਕੰਮ ਤਾਂ ਭਰਤੀ ਲਈ ਅੱਜ ਤੋਂ ਕਰੋ ਅਪਲਾਈ, ਗ੍ਰੈਜੂਏਟਾਂ ਲਈ ਮੌਕਾ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਯੋਗ ਉਮੀਦਵਾਰਾਂ ਤੋਂ ਦੇਸ਼ ਦੇ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਸ਼ਾਖਾਵਾਂ ਵਿੱਚ ਅਪ੍ਰੈਂਟਿਸ ਵਜੋਂ ਕੰਮ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
SBI Apprentice Recruitment 2021: ਜੇ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿੱਚ ਕੰਮ ਕਰਨਾ ਚਾਹੁੰਦੇ ਹੋ ਤੇ ਇਸ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਯੋਗ ਉਮੀਦਵਾਰਾਂ ਤੋਂ ਦੇਸ਼ ਦੇ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਸ਼ਾਖਾਵਾਂ ਵਿੱਚ ਅਪ੍ਰੈਂਟਿਸ ਵਜੋਂ ਕੰਮ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਐਸਬੀਆਈ ਨੇ ਅਪ੍ਰੈਂਟਿਸਸ਼ਿਪ ਲਈ ਕੁੱਲ 6100 ਅਸਾਮੀਆਂ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਵਿੱਚ ਅਪ੍ਰੈਂਟਿਸਸ਼ਿਪ ਲਈ ਬਿਨੈ ਕਰਨ ਲਈ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ, sbi.co.in 'ਤੇ ਉਪਲਬਧ ਆਨਲਾਈਨ ਅਰਜ਼ੀ ਫਾਰਮ ਰਾਹੀਂ ਅਰਜ਼ੀ ਦੇ ਸਕਦੇ ਹਨ। ਐਸਬੀਆਈ ਅਪ੍ਰੈਂਟਿਸਸ਼ਿਪ ਲਈ ਅਰਜ਼ੀ ਪ੍ਰਕਿਰਿਆ ਅੱਜ, 6 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਤੇ ਉਮੀਦਵਾਰ 26 ਜੁਲਾਈ 2021 ਤੱਕ ਆਪਣੀਆਂ ਅਰਜ਼ੀਆਂ ਦਾਖਲ ਕਰ ਸਕਣਗੇ।
ਯੋਗਤਾ -
ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਵਿਚ 6100 ਅਪ੍ਰੈਂਟਿਸ ਦੀਆਂ ਖਾਲੀ ਅਸਾਮੀਆਂ ਲਈ ਬਿਨੈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਅਨੁਸ਼ਾਸ਼ਨ ਵਿੱਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਉਮੀਦਵਾਰਾਂ ਦੀ ਉਮਰ 31 ਅਕਤੂਬਰ 2021 ਨੂੰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਹਾਲਾਂਕਿ, ਐਸਬੀਆਈ ਨੇ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਉੱਚ ਉਮਰ ਸੀਮਾ ਵਿੱਚ ਢਿੱਲ ਦੇਣ ਦਾ ਪ੍ਰਬੰਧ ਵੀ ਕੀਤਾ ਹੈ, ਵਧੇਰੇ ਜਾਣਕਾਰੀ ਲਈ ਭਰਤੀ ਨੋਟੀਫਿਕੇਸ਼ਨ ਵੇਖੋ।
ਚੋਣ ਪ੍ਰਕਿਰਿਆ ਤੇ ਵਜ਼ੀਫ਼ਾ
ਆਨਲਾਈਨ ਲਿਖਤੀ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਟੈਸਟ ਦੇ ਅਧਾਰ ਤੇ ਉਮੀਦਵਾਰਾਂ ਦੀ ਚੋਣ ਐਸਬੀਆਈ ਵਿੱਚ ਅਪ੍ਰੈਂਟਿਸ ਲਈ ਕੀਤੀ ਜਾਵੇਗੀ। ਆਨਲਾਈਨ ਲਿਖਤੀ ਟੈਸਟ ਵਿੱਚ ਜਨਰਲ/ ਵਿੱਤੀ ਜਾਗਰੂਕਤਾ, ਜਨਰਲ ਇੰਗਲਿਸ਼, ਕੁਆਂਟੇਟਿਵ ਐਪਟੀਟਿਊਡ ਅਤੇ ਤਰਕਸ਼ੀਲਤਾ ਅਤੇ ਕੰਪਿਊਟਰ ਐਪਟੀਟਿਊਡ ਦੇ ਵਿਸ਼ਿਆਂ ਦੇ ਕੁਲ 100 ਪ੍ਰਸ਼ਨ ਸ਼ਾਮਲ ਹੋਣਗੇ।
ਪ੍ਰੀਖਿਆ ਦਾ ਸਮਾਂ 1 ਘੰਟਾ ਹੋਵੇਗਾ ਅਤੇ ਕੁੱਲ ਨਿਰਧਾਰਤ ਅੰਕ 100 ਹਨ। ਲਿਖਤੀ ਪ੍ਰੀਖਿਆ ਵਿਚ 0.25 ਨਕਾਰਾਤਮਕ ਮਾਰਕਿੰਗ ਵੀ ਹੈ। ਲਿਖਤੀ ਟੈਸਟ ਵਿੱਚ ਸਫਲ ਐਲਾਨੇ ਉਮੀਦਵਾਰਾਂ ਨੂੰ ਸਥਾਨਕ ਭਾਸ਼ਾ ਟੈਸਟ ਲਈ ਬੁਲਾਇਆ ਜਾਵੇਗਾ। ਅੰਤ ਵਿੱਚ ਚੁਣੇ ਗਏ ਚੁਣੇ ਗਏ ਉਮੀਦਵਾਰਾਂ ਨੂੰ 15000 ਰੁਪਏ ਪ੍ਰਤੀ ਮਹੀਨਾ ਸ਼ੁਰੂਆਤੀ ਵਜ਼ੀਫ਼ਾ ਦਿੱਤਾ ਜਾਵੇਗਾ।