ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Armenia Azerbaijan War: ਆਰਮੀਨੀਆ- ਅਜ਼ਰਬਾਈਜਾਨ ਦੀ ਜੰਗ ਤੋਂ ਕੀ ਰੂਸ ਤੇ ਤੁਰਕੀ 'ਚ ਮੰਡਰਾਇਆ ਯੁੱਧ ਦਾ ਖਤਰਾ
ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਦੋ ਦੇਸ਼ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਜੰਗ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੁਣ ਤੱਕ ਖ਼ਬਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ 80 ਤੋਂ ਵੱਧ ਸੈਨਿਕ ਸ਼ਹੀਦ ਹੋ ਚੁੱਕੇ ਹਨ।
![Armenia Azerbaijan War: ਆਰਮੀਨੀਆ- ਅਜ਼ਰਬਾਈਜਾਨ ਦੀ ਜੰਗ ਤੋਂ ਕੀ ਰੂਸ ਤੇ ਤੁਰਕੀ 'ਚ ਮੰਡਰਾਇਆ ਯੁੱਧ ਦਾ ਖਤਰਾ Armenia Azerbaijan War: Armenia-Azerbaijan War Threatens Russia-Turkey War Armenia Azerbaijan War: ਆਰਮੀਨੀਆ- ਅਜ਼ਰਬਾਈਜਾਨ ਦੀ ਜੰਗ ਤੋਂ ਕੀ ਰੂਸ ਤੇ ਤੁਰਕੀ 'ਚ ਮੰਡਰਾਇਆ ਯੁੱਧ ਦਾ ਖਤਰਾ](https://static.abplive.com/wp-content/uploads/sites/5/2020/09/30014459/arminia-war.jpg?impolicy=abp_cdn&imwidth=1200&height=675)
Armenia Azerbaijan War: ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਦੋ ਦੇਸ਼ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਜੰਗ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੁਣ ਤੱਕ ਖ਼ਬਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ 80 ਤੋਂ ਵੱਧ ਸੈਨਿਕ ਸ਼ਹੀਦ ਹੋ ਚੁੱਕੇ ਹਨ। ਸਥਿਤੀ ਨੂੰ ਚਿੰਤਾਜਨਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ 'ਚ ਰੂਸ ਅਤੇ ਤੁਰਕੀ ਦੇ ਉਤਰਨ ਦਾ ਖ਼ਤਰਾ ਬਣਿਆ ਹੋਇਆ ਹੈ।
ਦਰਅਸਲ, ਵਿਵਾਦਿਤ ਖੇਤਰ ਨਾਗੋਰਨੋ-ਕਰਾਬਾਖ ਨੂੰ ਲੈ ਕੇ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਵਿਵਾਦ ਚੱਲ ਰਿਹਾ ਹੈ ਜਿਸ ਨੇ ਹੁਣ ਯੁੱਧ ਦਾ ਰੂਪ ਧਾਰ ਲਿਆ ਹੈ। ਅਜ਼ਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਆਰਮੀਨੀਆਈ ਸੈਨਾਵਾਂ ਨੇ ਸੋਮਵਾਰ ਸਵੇਰੇ ਟਾਰਟਾਰ ਸ਼ਹਿਰ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉਥੇ ਹੀ ਅਰਮੇਨਿਆ ਦੇ ਅਧਿਕਾਰੀਆਂ ਨੇ ਕਿਹਾ ਕਿ ਲੜਾਈ ਰਾਤੋ ਰਾਤ ਜਾਰੀ ਰਹੀ ਅਤੇ ਅਜ਼ਰਬਾਈਜਾਨ ਨੇ ਸਵੇਰੇ ਇੱਕ ਜਾਨਲੇਵਾ ਹਮਲਾ ਸ਼ੁਰੂ ਕਰ ਦਿੱਤਾ।
ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀ ਲੜਾਈ 'ਚ ਹੁਣ ਰੂਸ ਅਤੇ ਤੁਰਕੀ ਦੇ ਆਉਣ ਦਾ ਖਤਰਾ ਬਣਿਆ ਹੋਇਆ ਹੈ। ਰੂਸ ਆਰਮੀਨੀਆ ਦਾ ਸਮਰਥਨ ਕਰ ਰਿਹਾ ਹੈ, ਤੇ ਉਥੇ ਹੀ ਅਜ਼ਰਬਾਈਜਾਨ ਦੇ ਨਾਲ ਨਾਟੋ ਦੇਸ਼ ਤੁਰਕੀ ਅਤੇ ਇਜ਼ਰਾਈਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)