ਪੜਚੋਲ ਕਰੋ
Advertisement
ਮਿਲੇਨੀਆ ਟਰੰਪ ਦੇ ਦਿੱਲੀ ਸਰਕਾਰੀ ਸਕੂਲ ਦੌਰੇ 'ਚ ਸ਼ਾਮਲ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਮਿਲੇਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ 'ਚ ਸ਼ਾਮਲ ਨਹੀਂ ਹੋਣਗੇ। ਆਮ ਆਦਮੀ ਪਾਰਟੀ ਦੇ ਸੂਤਰ ਦਾਅਵਾ ਕਰਦੇ ਹਨ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਹੈ।
ਨਵੀਂ ਦਿੱਲੀ: ਪਹਿਲੇ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਮਰੀਕੀ ਪਹਿਲੀ ਮਹਿਲਾ ਨਾਲ ਸਕੂਲ ਫੇਰੀ 'ਚ ਸ਼ਾਮਲ ਹੋਣੇ ਸੀ। 25 ਫਰਵਰੀ ਨੂੰ ਮਿਲੇਨੀਆ ਟਰੰਪ ਦੱਖਣੀ ਦਿੱਲੀ ਦੇ ਇੱਕ ਸਰਕਾਰੀ ਸਕੂਲ 'ਚ ਹੈਪੀਨੇਸ ਕਲਾਸ ਦੇਖਣ ਲਈ ਜਾਵੇਗੀ। ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖੀਆ ਗਿਆ ਹੈ। ‘ਆਪ’ ਦੇ ਸੂਤਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਨੂੰ ਪ੍ਰੋਗਰਾਮ ਚੋਂ ਹਟਾਉਣ ਲਈ ਮਜਬੂਰ ਕੀਤਾ।
ਦੱਸ ਦਇਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ 25 ਫਰਵਰੀ ਮੰਗਲਵਾਰ ਨੂੰ ਦਿੱਲੀ ਦੇ ਇੱਕ ਸਰਕਾਰੀ ਸਕੂਲ 'ਚ ਹੈਪੀਨੈਸ ਕਲਾਸ ਵੇਖਣ ਆ ਰਹੀ ਹੈ। ਮਿਲੇਨੀਆ ਟਰੰਪ ਦੀ ਇਸ ਫੇਰੀ ਤੋਂ ਪਹਿਲਾਂ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਸਰਕਾਰੀ ਸਕੂਲ 'ਚ ਹੈਪੀਨੇਸ ਕਲਾਸ ਦਾ ਜਾਇਜ਼ਾ ਲਿਆ ਅਤੇ ਫਿਰ ਮੀਡੀਆ ਨਾਲ ਗੱਲਬਾਤ ਕੀਤੀ।
ਮਿਲੇਨੀਆ ਟਰੰਪ ਦੀ ਯਾਤਰਾ 'ਤੇ ਮਨੀਸ਼ ਸਿਸੋਦੀਆ ਨੇ ਕਿਹਾ, "ਸਾਨੂੰ ਉਨ੍ਹਾਂ ਦੀ ਬੇਨਤੀ ਮਿਲੀ ਸੀ ਅਤੇ ਅਸੀਂ ਕਿਹਾ ਸੀ ਕਿ ਜੇ ਉਹ ਆਉਣਾ ਚਾਹੁੰਦੀ ਹੈ, ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਬਾਰੇ ਕੁਝ ਸਕੂਲਾਂ ਵਿਚ ਪ੍ਰਬੰਧ ਵੀ ਵੇਖੇ ਗਏ ਹਨ, ਪਰ ਉਹ ਕਿਹੜੇ ਸਕੂਲ ਹਨ ਅਤੇ ਉਨ੍ਹਾਂ ਦੀ ਤਿਆਰੀ ਦੀ ਸਥਿਤੀ ਕੀ ਹੈ ਜਾਂ ਉਨ੍ਹਾਂ ਦੇ ਆਉਣ ਦੀ ਸਥਿਤੀ ਕੀ ਹੈ, ਮੈਂ ਇਸ ਸਮੇਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ, ਕਿਉਂਕਿ ਇੱਥੇ ਸੁਰੱਖਿਆ ਦੇ ਕਾਰਨ ਵੀ ਹਨ ਅਤੇ ਇਹ ਸਾਰਾ ਮਾਮਲਾ ਭਾਰਤ ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਚੱਲੇਗਾ।"Delhi Govt Sources: Names of CM Arvind Kejriwal and Deputy CM Manish Sisodia dropped from the school event where Melania Trump is scheduled to visit. Delhi Govt Sources claim both were to attend the programme since the school comes under Delhi Govt pic.twitter.com/Vulos5SCeh
— ANI (@ANI) February 22, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement