ਪੜਚੋਲ ਕਰੋ
Advertisement
Delhi Results 2020: ਸੁਨੀਤਾ ਦਾ ਅੱਜ ਜਨਮ ਦਿਨ, ਪਤਨੀ ਨੂੰ 'ਜਿੱਤ ਦਾ ਤੋਹਫ਼ਾ' ਦੇਣਗੇ ਅਰਵਿੰਦ ਕੇਜਰੀਵਾਲ
ਚੋਣਾਂ ਦੇ ਨਤੀਜਿਆਂ ਤੋਂ ਇਲਾਵਾ ਅੱਜ ਦਾ ਦਿਨ ਕੇਜਰੀਵਾਲ ਲਈ ਬੇਹੱਦ ਖ਼ਾਸ ਹੈ। ਦਰਅਸਲ ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਹੈ ਤੇ ਮੁੱਖ ਮੰਤਰੀ ਆਪਣੀ ਪਤਨੀ ਨੂੰ ਜਿੱਤ ਦਾ ਤੋਹਫ਼ਾ ਦੇਣ ਜਾ ਰਹੇ ਹਨ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਗਲੇ ਕੁਝ ਹੀ ਘੰਟਿਆਂ 'ਚ ਸਭ ਦੇ ਸਾਹਮਣੇ ਹੋਣਗੇ। ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੇ 70 ਵਿਧਾਨ ਸਭਾ ਸੀਟਾਂ ਦੇ ਰੁਝਾਨ ਆ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਦਿੱਲੀ 'ਚ ਸਰਕਾਰ ਬਣਾਉਣ ਜਾ ਰਹੀ ਹੈ। 'ਆਪ' ਦੀਆਂ ਕਰੀਬ 50 ਤੇ ਭਾਰਤੀ ਜਨਤਾ ਪਾਰਟੀ ਕਰੀਬ 20 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਕਾਂਗਰਸ ਉਮੀਦਵਾਰ ਸਾਰੀਆਂ ਸੀਟਾਂ 'ਤੇ ਪਿੱਛੇ ਚੱਲ ਰਹੇ ਹਨ। ਚੋਣਾਂ ਦੇ ਨਤੀਜਿਆਂ ਤੋਂ ਇਲਾਵਾ ਅੱਜ ਦਾ ਦਿਨ ਕੇਜਰੀਵਾਲ ਲਈ ਬੇਹੱਦ ਖ਼ਾਸ ਹੈ। ਦਰਅਸਲ ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਹੈ ਤੇ ਮੁੱਖ ਮੰਤਰੀ ਆਪਣੀ ਪਤਨੀ ਨੂੰ ਜਿੱਤ ਦਾ ਤੋਹਫ਼ਾ ਦੇਣ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਸੰਭਾਵਤ ਜਿੱਤ 'ਤੇ ਸੁਨੀਤਾ ਕੇਜਰੀਵਾਲ ਦੇ ਜਨਮ ਦਿਨ ਦਾ ਜਸ਼ਨ ਦੁਗਣਾ ਹੋ ਗਿਆ ਹੈ। ਅਰਵਿੰਦ ਕੇਜਰੀਵਾਲ ਦੇ ਘਰ 'ਚ 'ਆਪ' ਵਰਕਰ ਪਹੁੰਚ ਰਹੇ ਹਨ। ਉਹ ਮੁੱਖ ਮੰਤਰੀ ਨੂੰ ਜਿੱਤ ਦੀ ਤੇ ਉਨ੍ਹਾਂ ਦੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement