ਪੜਚੋਲ ਕਰੋ
Advertisement
ਦਰਦਨਾਕ ਹਾਦਸਾ! ਰੇਲ ਗੱਡੀ ਹੇਠ ਆ ਕੇ 16 ਮਜ਼ਦੂਰਾਂ ਦੀ ਮੌਤ
ਜਾਲਨਾ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਜਾਲਨਾ ਤੋਂ ਭੂਸਾਵਲ ਜਾ ਰਹੇ ਸੀ। ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਔਰੰਗਾਬਾਦ: ਕੋਰੋਨਾ ਸੰਕਟ (Corona Crisis) ਦੇ ਵਿਚਕਾਰ ਪਰਵਾਸੀ ਮਜ਼ਦੂਰਾਂ (Migrant Workers) ਦੀ ਵਾਪਸੀ ਬਾਰੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਔਰੰਗਾਬਾਦ (Aurangabad) ਵਿੱਚ 16 ਮਜ਼ਦੂਰਾਂ ਦੀ ਇੱਕ ਰੇਲ ਗੱਡੀ (Train Accident) ਦੀ ਟੱਕਰ ਨਾਲ ਮੌਤ ਹੋ ਗਈ। ਟਰੈਕ ‘ਤੇ ਜਾ ਰਹੇ ਮਜ਼ਦੂਰਾਂ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਸਵੇਰੇ ਕਰੀਬ 6.30 ਵਜੇ ਵਾਪਰਿਆ। ਖ਼ਬਰਾਂ ਮੁਤਾਬਕ ਜਾਲਨਾ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਜਾਲਨਾ ਤੋਂ ਭੂਸਾਵਲ ਜਾ ਰਹੇ ਸੀ। ਮਜ਼ਦੂਰਾਂ ਨੂੰ ਉਮੀਦ ਸੀ ਕਿ ਉਹ ਉੱਥੋਂ ਛੱਤੀਸਗੜ੍ਹ ਜਾ ਸਕਣਗੇ।
ਇਸ ਦੁਖਦਾਈ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਰਨ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਵੀ ਗੱਲਬਾਤ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਰੇਲਵੇ ਟਰੈਕ ਦੇ ਕਿਨਾਰੇ ਚੱਲ ਰਹੇ ਸੀ ਤੇ ਥਕਾਵਟ ਦੇ ਕਾਰਨ ਪਟੜੀਆਂ ‘ਤੇ ਸੌਂ ਗਏ। ਜਾਲਨਾ ਤੋਂ ਆ ਰਹੀ ਮਾਲ ਗੱਡੀ ਪਟੜੀ 'ਤੇ ਸੁੱਤੇ ਇਨ੍ਹਾਂ ਮਜ਼ਦੂਰਾਂ 'ਤੇ ਚੜ੍ਹ ਗਈ। ਮਜ਼ਦੂਰ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਪਰਤ ਰਹੇ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ।
ਵੇਖੋ ਪ੍ਰਧਾਨ ਮੰਤਰੀ ਦਾ ਟਵੀਟ:
ਇਸ ਦੇ ਨਾਲ ਹੀ ਪਿਯੂਸ਼ ਗੋਇਲ ਨੇ ਵੀ ਟਵੀਟ ਕੀਤਾ।
ਵੇਖੋ ਰੇਲ ਮੰਤਰੀ ਪਿਯੂਸ਼ ਗੋਇਲ ਦਾ ਟਵੀਟ:
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਮੁਆਵਜ਼ੇ ਦਾ ਐਲਾਨ ਕੀਤਾ ਹੈ ਤੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ।
ਸ਼ਿਵਰਾਜ ਸਿੰਘ ਚੌਹਾਨ ਦਾ ਟਵੀਟ:
ਦੱਸ ਦੇਈਏ ਕਿ ਦੇਸ਼ ਭਰ ‘ਚ ਕੋਰੋਨਾਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ‘ਤੇ ਪਾਬੰਦੀ ਹੈ। ਟ੍ਰੈਫਿਕ ਨੂੰ ਸਿਰਫ ਵਿਸ਼ੇਸ਼ ਸ਼ਰਤਾਂ ਨਾਲ ਇਜਾਜ਼ਤ ਹੈ।
ਅਜਿਹੀ ਸਥਿਤੀ ਵਿੱਚ ਦੂਜੇ ਸੂਬਿਆਣ ਵਿੱਚ ਫਸੇ ਬਹੁਤ ਸਾਰੇ ਕਾਮੇ ਪੈਦਲ ਹੀ ਆਪਣੇ ਘਰ ਵੱਲ ਜਾ ਰਹੇ ਹਨ। ਹਾਲਾਂਕਿ ਭਾਰਤ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਸ਼ਰਮੀਰ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਪੈਦਲ ਚੱਲ ਰਹੇ ਮਜ਼ਦੂਰਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ।
" ਔਰੰਗਾਬਾਦ ਵਿੱਚ ਰੇਲ ਹਾਦਸੇ ਦੀ ਖ਼ਬਰ ਤੋਂ ਮੈਂ ਦੁਖੀ ਹਾਂ। ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਗੱਲਬਾਤ ਕੀਤੀ। ਰੇਲ ਮੰਤਰੀ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਸਾਰੀ ਲੋੜੀਂਦੀ ਮਦਦ ਦਿੱਤੀ ਜਾ ਰਹੀ ਹੈ। "
-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
" ਅੱਜ ਸਵੇਰੇ 5:22 ਵਜੇ ਨੰਦੇੜ ਡਵੀਜ਼ਨ ਦੇ ਬਦਨਪੁਰ ਤੇ ਕਰਮਾਦ ਸਟੇਸ਼ਨ ਦੇ ਵਿਚਕਾਰ ਸੁੱਤੇ ਹੋਏ ਕਾਮਿਆਂ ਦਾ ਮਾਲ ਗੱਡੀ ਹੇਠਾਂ ਆਉਣ ਦੀ ਦੁਖਦਾਈ ਖ਼ਬਰ ਮਿਲੀ। ਰਾਹਤ ਦਾ ਕੰਮ ਚੱਲ ਰਿਹਾ ਹੈ ਤੇ ਪੁੱਛਗਿੱਛ ਦੇ ਆਦੇਸ਼ ਦਿੱਤੇ ਗਏ ਹਨ। ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।“ "
-ਪਿਯੂਸ਼ ਗੋਇਲ, ਰੇਲ ਮੰਤਰੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement