ਪੜਚੋਲ ਕਰੋ

ਵੈਲਨਟਾਈਨ ਡੇਅ 'ਤੇ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਵਾਇਰਲ! ਕਿਸ ਦੀ ਸ਼ਰਾਰਤ?

ਸੁਖਵਿੰਦਰ ਸਿੰਘ ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਕੁਝ ਲੋਕ ਵੈਲਨਟਾਈਨ ਡੇਅ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਕਰ ਰਹੇ ਹਨ। ਫੇਸਬੁੱਕ, ਗੂਗਲ ਟਵਿੱਟਰ ਤੇ ਵਟਸਅੱਪ ‘ਤੇ ਇੱਕ ਸੁਨੇਹਾ ਵਾਇਰਲ ਹੋ ਰਿਹਾ ਹੈ ਕਿ 14 ਫਰਵਰੀ ਨੂੰ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਸੀ। ਇੰਨਾ ਹੀ ਨਹੀਂ ਕੁਝ ਵੈੱਬਸਾਈਟਾਂ ਵੀ ਇਸ ਪ੍ਰਚਾਰ ਵਿੱਚ ਪਿੱਛੇ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਕ ਤੱਥ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਭੇਜ ਰਹੇ ਹਨ ਪਰ ਕੀ ਇੰਨਾ ਸ਼ਹੀਦਾਂ ਦਾ ਸੱਚਿਓਂ ਹੀ ਵੈਲਨਟਾਈਨ-ਡੇਅ ਨਾਲ ਕੋਈ ਰਿਸ਼ਤਾ ਹੈ? ‘ਏਬੀਪੀ ਸਾਂਝਾ’ ਨੇ ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ, 1930 ਨੂੰ ਫਾਂਸੀ ਦੀ ਸਜ਼ਾ ਸੁਣਵਾਈ ਸੀ। ਉਨ੍ਹਾਂ ਨੂੰ ਸਜ਼ਾ ਸੁਣਵਾਉਣ ਤੋਂ ਬਾਅਦ 24 ਮਾਰਚ, 1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਵਿਸ਼ੇਸ਼ ਹੁਕਮ ਦੇ ਅਧੀਨ ਉਨ੍ਹਾਂ ਨੂੰ 23 ਮਾਰਚ 1931 ਦੀ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ। f10e060c-fb7d-4848-9d24-972cb10f2869 ਉਨ੍ਹਾਂ ਕਿਹਾ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਜ਼ਿੰਦਗੀ ਵਿੱਚ 14 ਫਰਵਰੀ ਦਾ ਮਹੱਤਵ ਸਿਰਫ਼ ਇੰਨਾ ਹੀ ਕਿ ਪ੍ਰਿਵਿੰਸੀ ਕੌਂਸਲ ਵੱਲੋਂ ਅਪੀਲ ਖ਼ਾਰਜ ਕੀਤੇ ਜਾਣ ਬਾਅਦ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਦਨ ਮੋਹਨ ਮਾਲਵੀਏ ਨੇ 14 ਫਰਵਰੀ, 1931 ਨੂੰ ਲਾਰਡ ਇਰਵਿਨ ਦੇ ਸਾਹਮਣੇ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਅਸਲ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਵਾਲਾ ਹਿੰਦੂਤਵ ਦਾ ਖ਼ਾਸ ਤਬਕਾ ਇਸ ਸੁਨੇਹੇ ਦਾ ਪ੍ਰਚਾਰ ਕਰ ਰਿਹਾ ਹੈ। ਇਸ ਲਈ ਇਹ ਤਬਕਾ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਿਆਰ ਦੇ ਵਿਰੋਧੀ ਇਹ ਤਾਕਤਾਂ ਨੂੰ ਸ਼ਹੀਦਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨ ਚਾਹੀਦਾ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪ੍ਰੋ. ਜਗਮੋਹਨ ਦਾ ਕਹਿਣਾ ਹੈ ਕਿ ਭਗਤ ਸਿੰਘ ਪਿਆਰ ਦਾ ਵਿਰੋਧੀ ਨਹੀਂ ਬਲਕਿ ਉਹ ਤਾਂ ਪਿਆਰ, ਮਨੁੱਖਤਾ ਤੇ ਕੁਦਰਤ ਪ੍ਰੇਮੀ ਸੀ। ਜੇਕਰ ਕੋਈ ਉਸ ਦੇ ਪਿਆਰ ਬਾਰੇ ਵਿਚਾਰ ਜਾਣਨਾ ਚਾਹੁੰਦਾ ਹੈ ਤਾਂ ਭਗਤ ਸਿੰਘ ਦਾ ਰਾਜਗੁਰੂ ਨੂੰ ਲਿਖਿਆ ਖ਼ਤ ਜ਼ਰੂਰ ਪੜ੍ਹੇ। ਜਾਣਕਾਰੀ ਲਈ ਦੱਸ ਦੇਈਏ ਕਿ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਇੱਕ ਉੱਘੇ ਚਿੰਤਕ ਹਨ। ਉਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਹਨ। ਉਹ ਭਗਤ ਸਿੰਘ ਦੇ ਇਤਿਹਾਸ ਨਾਲ ਜੁੜੇ ਤੱਥਾਂ ਬਾਰੇ ਖੋਜਾਂ ਦੇ ਨਾਲ ਲਿਖਦੇ ਵੀ ਰਹਿੰਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ

1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ

ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ

Embed widget