ਕਿਸਾਨ ਅੰਦੋਲਨ 'ਚ ਬੈਠੇ ਲੋਕਾਂ ਨੂੰ ਬੀਜੇਪੀ ਲੀਡਰ ਦੱਸ ਰਹੇ ਅੱਤਵਾਦੀ, ਹੁਣ ਮੋਦੀ ਨੇ ਕੀਤੀ ਕਿਸਾਨਾਂ ਦੀ ਤਰੀਫ
ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇੱਕੇ ਪਾਸੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਬੀਜੇਪੀ ਆਗੂਆਂ ਤੇ ਮੋਦੀ ਸਮਰਥਕਾਂ ਵੱਲੋਂ ਅੱਤਵਾਦੀ ਜਾਂ ਖਾਲਿਸਤਾਨੀ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ, ਤੇ ਹੁਣ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਤਰੀਫ ਕੀਤੀ ਹੈ।
ਚੇਨਈ: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇੱਕੇ ਪਾਸੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਬੀਜੇਪੀ ਆਗੂਆਂ ਤੇ ਮੋਦੀ ਸਮਰਥਕਾਂ ਵੱਲੋਂ ਅੱਤਵਾਦੀ ਜਾਂ ਖਾਲਿਸਤਾਨੀ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ, ਤੇ ਹੁਣ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਤਰੀਫ ਕੀਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਚੇਨਈ ਵਿੱਚ ਇੱਕ ਸਮਾਗਮ ਦੌਰਾਨ ਤਾਮਿਲਨਾਡੂ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ 'ਰਿਕਾਰਡ ਪੱਧਰ 'ਤੇ ਭੋਜਨ ਤਿਆਰ ਕਰਨ' ਤੇ 'ਪਾਣੀ ਦੇ ਸਰੋਤਾਂ ਦੀ ਸਹੀ ਵਰਤੋਂ' ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਤਾਮਿਲਨਾਡੂ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਰਿਕਾਰਡ ਭੋਜਨ ਉਤਪਾਦਨ ਤੇ ਪਾਣੀ ਦੇ ਸਰੋਤਾਂ ਦੀ ਬਿਹਤਰ ਵਰਤੋਂ ਲਈ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। ਅਸੀਂ ਪਾਣੀ ਦੀ ਸੰਭਾਲ ਲਈ ਜੋ ਵੀ ਕਰ ਸਕੀਏ, ਸਾਨੂੰ ਕਰਨਾ ਚਾਹੀਦਾ ਹੈ। 'ਹਰ ਬੂੰਦ 'ਤੇ ਜ਼ਿਆਦਾ ਫਸਲ' ਦੇ ਮੰਤਰ ਨੂੰ ਹਮੇਸ਼ਾਂ ਯਾਦ ਰੱਖੋ।'
ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਤਾਮਿਲਨਾਡੂ ਸਰਕਾਰ ਦੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਐਨੀਕੱਟ ਨਹਿਰ ਦੇਸ਼ ਦੇ ਚਾਵਲ ਦੇ ਕਟੋਰੇ ਲਈ ਵਰਦਾਨ ਰਹੀ ਹੈ। ਵਿਸ਼ਾਲ ਐਨੀਕਟ ਸਾਡੇ ਅਮੀਰ ਇਤਿਹਾਸ ਦਾ ਜੀਵਤ ਗਵਾਹ ਹੈ। ਅੱਜ ਅਸੀਂ ਚੇਨਈ ਤੋਂ ਅਜਿਹੇ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ, ਜੋ ਨਵੀਨਤਾ ਤੇ ਦੇਸੀ ਨਿਰਮਾਣ ਦਾ ਪ੍ਰਤੀਕ ਹਨ। ਇਹ ਪ੍ਰੋਜੈਕਟ ਤਾਮਿਲਨਾਡੂ ਦੇ ਵਿਕਾਸ ਨੂੰ ਅੱਗੇ ਲੈ ਜਾਣਗੇ।