ਪੜਚੋਲ ਕਰੋ
(Source: ECI/ABP News)
ਬੀਜੇਪੀ ਵਿਧਾਇਕ ਦੀ ਸ਼ਰਮਨਾਕ ਕਰਤੂਤ, ਗਰਭਵਤੀ ਔਰਤ ਨੂੰ ਧੱਕਾ ਮਾਰ ਕੇ ਸੁੱਟਿਆ, ਗਰਭ 'ਚ ਹੀ ਬੱਚੇ ਦੀ ਮੌਤ
ਕਰਨਾਟਕ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ‘ਤੇ ਇਕ ਮਹਿਲਾ ਬੀਜੇਪੀ ਆਗੂ ਨੂੰ ਧੱਕਾ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਉੱਥੇ ਹੀ ਮਹਿਲਾ ਬੀਜੇਪੀ ਆਗੂ ਜਿਸ ਨੂੰ ਧੱਕਾ ਦਿੱਤਾ ਗਿਆ, ਉਹ ਗਰਭਵਤੀ ਸੀ ਅਤੇ ਧੱਕਾ ਦੇਣ ਕਾਰਨ ਬੱਚੇ ਦੀ ਕੁੱਖ ਵਿੱਚ ਹੀ ਮੌਤ ਹੋ ਗਈ।
![ਬੀਜੇਪੀ ਵਿਧਾਇਕ ਦੀ ਸ਼ਰਮਨਾਕ ਕਰਤੂਤ, ਗਰਭਵਤੀ ਔਰਤ ਨੂੰ ਧੱਕਾ ਮਾਰ ਕੇ ਸੁੱਟਿਆ, ਗਰਭ 'ਚ ਹੀ ਬੱਚੇ ਦੀ ਮੌਤ BJP MLA's shameful act pushes pregnant woman, kills unborn child ਬੀਜੇਪੀ ਵਿਧਾਇਕ ਦੀ ਸ਼ਰਮਨਾਕ ਕਰਤੂਤ, ਗਰਭਵਤੀ ਔਰਤ ਨੂੰ ਧੱਕਾ ਮਾਰ ਕੇ ਸੁੱਟਿਆ, ਗਰਭ 'ਚ ਹੀ ਬੱਚੇ ਦੀ ਮੌਤ](https://static.abplive.com/wp-content/uploads/sites/5/2020/12/02194308/women-crying.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਰਨਾਟਕ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ‘ਤੇ ਇਕ ਮਹਿਲਾ ਬੀਜੇਪੀ ਆਗੂ ਨੂੰ ਧੱਕਾ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਉੱਥੇ ਹੀ ਮਹਿਲਾ ਬੀਜੇਪੀ ਆਗੂ ਜਿਸ ਨੂੰ ਧੱਕਾ ਦਿੱਤਾ ਗਿਆ, ਉਹ ਗਰਭਵਤੀ ਸੀ ਅਤੇ ਧੱਕਾ ਦੇਣ ਕਾਰਨ ਬੱਚੇ ਦੀ ਕੁੱਖ ਵਿੱਚ ਹੀ ਮੌਤ ਹੋ ਗਈ। ਇਸ ਮਾਮਲੇ 'ਚ ਹੁਣ ਪੀੜਿਤ ਬੀਜੇਪੀ ਆਗੂ ਆਪਣੀ ਹੀ ਪਾਰਟੀ ਦੇ ਵਿਧਾਇਕ ਵਿਰੁੱਧ ਕਾਨੂੰਨੀ ਲੜਾਈ ਲੜਨ ਦੀ ਤਿਆਰੀ ਕਰ ਰਹੀ ਹੈ।
ਘਟਨਾ ਕਰਨਾਟਕ ਦੀ ਹੈ। ਜਿਥੇ ਭਾਜਪਾ ਦੀ ਮਹਿਲਾ ਆਗੂ ਚਾਂਦਨੀ ਨਾਈਕ ਨੂੰ ਗਰਭਪਾਤ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, 9 ਨਵੰਬਰ ਨੂੰ ਚਾਂਦਨੀ ਨਾਇਕ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਧੱਕਾ ਮਾਰਿਆ ਸੀ। ਇਸ ਕੇਸ ਦੀ ਵੀਡੀਓ ਵੀ ਵਾਇਰਲ ਹੋਈ। ਧੱਕਾ ਦੇਣ ਕਾਰਨ ਮਹਿਲਾ ਭਾਜਪਾ ਆਗੂ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ।
ਭਾਜਪਾ ਵਿਧਾਇਕ ਸਿੱਧੂ ਸਾਵਦੀ ਖਿਲਾਫ ਗੰਭੀਰ ਦੋਸ਼ ਲਾਉਂਦੇ ਹੋਏ, ਭਾਜਪਾ ਕੌਂਸਲਰ ਚਾਂਦਨੀ ਨਾਇਕ ਦੇ ਪਤੀ ਨਾਗੇਸ਼ ਨਾਈਕ ਨੇ ਕਿਹਾ ਹੈ, “ਭਾਜਪਾ ਵਿਧਾਇਕ ਸਿੱਧੂ ਸਾਵਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮੇਰੀ ਪਤਨੀ, ਜੋ ਕਿ 3 ਮਹੀਨਿਆਂ ਦੀ ਗਰਭਵਤੀ ਸੀ, ਨੂੰ ਧੱਕਾ ਦਿੱਤਾ। ਉਹ ਹੁਣ ਗਰਭਪਾਤ ਦਾ ਸਾਹਮਣਾ ਕਰ ਗਈ ਹੈ। ਅਸੀਂ ਇਸ ਕੇਸ ਨੂੰ ਕਾਨੂੰਨੀ ਤੌਰ 'ਤੇ ਲੜਾਂਗੇ।
Pfizer Corona Vaccine Update: ਖ਼ਤਮ ਹੋਇਆ ਇੰਤਜ਼ਾਰ, ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਸ਼ੁਰੂ ਹੋ ਜਾਵੇਗੀ ਵੈਕਸੀਨੇਸ਼ਨ
ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ
ਜਾਣਕਾਰੀ ਅਨੁਸਾਰ ਚਾਂਦਨੀ ਨਾਈਕ 'ਤੇ ਇਹ ਹਮਲਾ 9 ਨਵੰਬਰ ਨੂੰ ਬਾਗਲਕੋਟ ਵਿੱਚ ਨਾਗਰਿਕ ਸਭਾ ਦੀਆਂ ਚੋਣਾਂ ਦੌਰਾਨ ਕੀਤਾ ਗਿਆ ਸੀ। ਉਸ ਦੌਰਾਨ ਚਾਂਦਨੀ ਨਾਇਕ ਨਾਲ ਭਾਜਪਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਦੁਰਵਿਵਹਾਰ ਕੀਤਾ ਗਿਆ। ਇਸ ਤੋਂ ਬਾਅਦ ਵਿਧਾਇਕ ਅਤੇ ਉਸ ਦੇ ਸਮਰਥਕਾਂ ਦੁਆਰਾ ਮਹਿਲਾ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਜਿਸ ਕਾਰਨ ਹੁਣ ਬੀਜੇਪੀ ਦੀ ਮਹਿਲਾ ਆਗੂ ਦਾ ਗਰਭਪਾਤ ਹੋ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)