ਪੜਚੋਲ ਕਰੋ
Advertisement
ਉੱਤਰ ਪ੍ਰਦੇਸ਼ 'ਚ ਵੀ ਬੀਜੇਪੀ ਦਾ ਪੰਜਾਬ ਵਾਲਾ ਹਾਲ? ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਨੂੰ ਸਤਾ ਰਿਹਾ ਕਿਸਾਨ ਅੰਦੋਲਨ ਦਾ ਡਰ
ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਹੁਣ ਉੱਤਰ ਪ੍ਰਦੇਸ਼ ਦੀਆਂ ਜ਼ਿਲ੍ਹਾ ਪੰਚਾਇਤ ਚੋਣਾਂ ਉੱਤੇ ਵਿਖਾਈ ਦੇਣ ਲੱਗਾ ਹੈ। ਭਾਵੇਂ ਹਾਲੇ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਮੈਦਾਨ ’ਚ ਨਿੱਤਰਨ ਵਾਲੇ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੀਆਂ ਚੋਣ ਪ੍ਰਚਾਰ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ।
ਨਵੀਂ ਦਿੱਲੀ: ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਹੁਣ ਉੱਤਰ ਪ੍ਰਦੇਸ਼ ਦੀਆਂ ਜ਼ਿਲ੍ਹਾ ਪੰਚਾਇਤ ਚੋਣਾਂ ਉੱਤੇ ਵਿਖਾਈ ਦੇਣ ਲੱਗਾ ਹੈ। ਭਾਵੇਂ ਹਾਲੇ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਮੈਦਾਨ ’ਚ ਨਿੱਤਰਨ ਵਾਲੇ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੀਆਂ ਚੋਣ ਪ੍ਰਚਾਰ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ।
ਇਨ੍ਹਾਂ ਚੋਣਾਂ ’ਚ ਸਭ ਤੋਂ ਵੱਧ ਪ੍ਰੇਸ਼ਾਨੀ ਭਾਜਪਾ ਦੀ ਹਮਾਇਤ ਨਾਲ ਚੋਣ ਲੜਨ ਦੀ ਯੋਜਨਾ ਉਲੀਕ ਚੁੱਕੇ ਉਮੀਦਵਾਰਾਂ ਨੂੰ ਹੋ ਰਹੀ ਹੈ। ਕਿਸਾਨਾਂ ਵਿੱਚ ਭਾਜਪਾ ਸਰਕਾਰ ਪ੍ਰਤੀ ਡਾਢੀ ਨਾਰਾਜ਼ਗੀ ਹੈ। ਅਜਿਹੇ ਉਮੀਦਵਾਰਾਂ ਨੂੰ ਡਰ ਹੈ ਕਿ ਕਿਤੇ ਭਾਜਪਾ ਦਾ ਸਮਰਥਨ ਉਨ੍ਹਾਂ ਲਈ ਉਲਟਾ ਨਾ ਪੈ ਜਾਵੇ। ਸਿਆਸੀ ਸੂਤਰਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਪਿੰਡਾਂ ਵਿੱਚ ਭਾਜਪਾ ਵਿਰੋਧੀ ਬੈਨਰ ਲੱਗੇ ਹਨ ਤੇ ਪੰਚਾਇਤਾਂ ਬੈਠ ਰਹੀਆਂ ਹਨ; ਉਸ ਕਾਰਨ ਭਾਜਪਾ ਦੀ ਹਮਾਇਤ ਨਾਲ ਚੋਣਾਂ ’ਚ ਨਿੱਤਰਨ ਵਾਲੇ ਸੰਭਾਵੀ ਉਮੀਦਵਾਰ ਹੁਣ ਤਣਾਅ ’ਚ ਹਨ।
ਜ਼ਿਲ੍ਹਾ ਪੰਚਾਇਤ ਚੋਣਾਂ ’ਚ ਆਮ ਤੌਰ ਉੱਤੇ ਜਿੱਤ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਹੀ ਹੁੰਦੀ ਰਹੀ ਹੈ ਪਰ ਐਤਕੀਂ ਕਿਸਾਨ ਅੰਦੋਲਨ ਨੇ ਸਾਰਾ ਪਾਸਾ ਬਦਲ ਕੇ ਰੱਖ ਦਿੱਤਾ ਹੈ। ਨਤੀਜੇ ਜੋ ਮਰਜ਼ੀ ਹੋਣ ਪਰ ਹਵਾ ਸੱਤਾਧਾਰੀ ਧਿਰ ਦੇ ਉਲਟ ਚੱਲ ਰਹੀ ਹੈ। ਹੁਣ ਪਿੰਡਾਂ ’ਚ ਪੰਚਾਇਤਾਂ ਬੈਠ ਰਹੀਆਂ ਹਨ ਪਰ ਉਹ ਹਰ ਸੰਭਵ ਹੱਦ ਤੱਕ ਭਾਜਪਾ ਆਗੂਆਂ ਤੋਂ ਕੁਝ ਦੂਰੀ ਬਣਾ ਕੇ ਰੱਖ ਰਹੀਆਂ ਹਨ। ਭਾਜਪਾ ਦੇ ਆਪਣੇ ਰਣਨੀਤੀਕਾਰਾਂ ਦਾ ਵੀ ਇਹੋ ਕਹਿਣਾ ਹੈ ਕਿ ਇਨ੍ਹਾਂ ਸਥਾਨਕ ਚੋਣਾਂ ’ਚ ਕਿਸਾਨ ਅੰਦੋਲਨ ਕੁਝ ਸਮੀਕਰਣਾਂ ਵਿਗਾੜ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement