ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ, ਪੱਟ 'ਤੇ ਲੱਗੀ ਸੀ ਗੋਲੀ, ਭਾਰਤ ਵਿੱਚ ਦਰਜ ਕੇਸਾਂ ਦਾ ਕੋਈ ਜ਼ਿਕਰ ਨਹੀਂ
ਦੇਸ਼ 'ਚ 70 ਤੋਂ ਵੱਧ ਮਾਮਲਿਆਂ 'ਚ ਲੋੜੀਂਦਾ 28 ਸਾਲਾ ਅਰਸ਼ ਡੱਲਾ ਸ਼ੁਰੂ ਤੋਂ ਹੀ ਅਪਰਾਧੀ ਨਹੀਂ ਸੀ ਪਰ ਅੱਜ ਡੱਲਾ ਦਾ ਨਾਂਅ ਵੀ ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ 'ਚ ਆਉਂਦਾ ਹੈ। ਸੁਰੱਖਿਆ ਏਜੰਸੀਆਂ ਨੇ ਉਸ ਦਾ ਘਰ ਅਤੇ ਹੋਰ ਜਾਇਦਾਦ ਕੁਰਕ ਕਰ ਲਈ ਹੈ।
ਕੈਨੇਡਾ 'ਚ ਗ੍ਰਿਫਤਾਰ ਕੀਤੇ ਗਏ ਭਾਰਤ ਦੇ ਮੋਸਟ ਵਾਂਟੇਡ 'ਚੋਂ ਇੱਕ ਅਰਸ਼ ਡੱਲਾ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਹਾਲਟਨ ਪੁਲਿਸ ਵੱਲੋਂ ਅਰਸ਼ ਡੱਲਾ ਵਿਰੁੱਧ ਦਰਜ ਕੀਤੀ ਗਈ ਰਿਪੋਰਟ ਵਿੱਚ ਕੈਨੇਡਾ ਵਿੱਚ ਹੋਏ ਅਪਰਾਧਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ।
ਜਦੋਂ ਕਿ ਡੱਲਾ ਖਿਲਾਫ ਭਾਰਤ ਦੇ ਵੱਖ-ਵੱਖ ਸੂਬਿਆਂ 'ਚ 70 ਦੇ ਕਰੀਬ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਵੀ ਸ਼ਾਮਲ ਹਨ। ਕੈਨੇਡੀਅਨ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਮਾਮਲਿਆਂ ਦਾ ਜ਼ਿਕਰ ਨਹੀਂ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਭਾਰਤ ਦਾ ਕੋਈ ਵੀ ਕੇਸ ਕੈਨੇਡਾ ਵਿੱਚ ਅਰਸ਼ ਡੱਲਾ ਨੂੰ ਪ੍ਰਭਾਵਿਤ ਨਹੀਂ ਕਰੇਗਾ। ਕੈਨੇਡੀਅਨ ਪੁਲਿਸ ਨੇ ਡੱਲਾ 'ਤੇ ਗੋਲੀਬਾਰੀ ਤੇ ਹਥਿਆਰ ਰੱਖਣ ਦੇ ਦੋਸ਼ਾਂ ਸਮੇਤ 11 ਦੋਸ਼ ਲਗਾਏ ਹਨ। ਡੱਲਾ ਤੋਂ ਫੜੀ ਗਈ ਕਾਰ ਚੋਰੀ ਦੀ ਸੀ। ਉਸ ਦੀ ਨੰਬਰ ਪਲੇਟ ਵੀ ਜਾਅਲੀ ਸੀ। ਇਸ ਤੋਂ ਇਲਾਵਾ ਪੁਲਿਸ ਨੇ ਨਜਾਇਜ਼ ਹਥਿਆਰ ਵੀ ਜ਼ਬਤ ਕੀਤੇ ਹਨ।
ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਕੈਨੇਡੀਅਨ ਪੁਲਿਸ ਨੇ ਅਰਸ਼ ਡੱਲਾ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਹ ਇਲਾਜ ਲਈ ਹਸਪਤਾਲ ਪਹੁੰਚਿਆ ਸੀ। ਇਹ ਗੋਲੀ ਲੱਗਣ ਦਾ ਮਾਮਲਾ ਸੀ, ਇਸ ਲਈ ਪੁਲਿਸ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਡੱਲਾ ਦੇ ਪੱਟ 'ਤੇ ਗੋਲੀ ਲੱਗੀ ਸੀ।
ਦੱਸ ਦੇਈਏ ਕਿ ਹਾਲਟਨ 'ਚ ਗੋਲੀਬਾਰੀ ਦੇ ਮਾਮਲੇ 'ਚ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਦੀ ਗ੍ਰਿਫਤਾਰੀ ਦੀ ਚਰਚਾ ਸੀ। ਹਾਲਾਂਕਿ, ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਦੱਸ ਦਈਏ ਕਿ ਡੱਲਾ ਨੇ ਇੱਕ ਅਪਰਾਧੀ ਦਾ ਕਤਲ ਕਰਕੇ ਮੋਗਾ ਤੋਂ ਆਪਣੀ ਆਈਡੀ ਤੋਂ ਕਰੋੜਾਂ ਰੁਪਏ ਦੀ ਲੁੱਟ ਕੀਤੀ। ਫਿਰ ਉਹ ਵਿਦੇਸ਼ ਵਿਚ ਰਹਿ ਰਹੀ ਇਕ ਰਾਜਸਥਾਨੀ ਕੁੜੀ ਨਾਲ ਪੇਪਰ ਮੈਰਿਜ ਕਰਵਾ ਕੇ ਵਿਦੇਸ਼ ਭੱਜ ਗਿਆ ਅਤੇ ਉਥੋਂ ਦੇ ਖਾਲਿਸਤਾਨੀ ਸੰਗਠਨਾਂ ਵਿਚ ਸ਼ਾਮਲ ਹੋ ਗਿਆ।
ਦੇਸ਼ 'ਚ 70 ਤੋਂ ਵੱਧ ਮਾਮਲਿਆਂ 'ਚ ਲੋੜੀਂਦਾ 28 ਸਾਲਾ ਅਰਸ਼ ਡੱਲਾ ਸ਼ੁਰੂ ਤੋਂ ਹੀ ਅਪਰਾਧੀ ਨਹੀਂ ਸੀ ਪਰ ਅੱਜ ਡੱਲਾ ਦਾ ਨਾਂਅ ਵੀ ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ 'ਚ ਆਉਂਦਾ ਹੈ। ਸੁਰੱਖਿਆ ਏਜੰਸੀਆਂ ਨੇ ਉਸ ਦਾ ਘਰ ਅਤੇ ਹੋਰ ਜਾਇਦਾਦ ਕੁਰਕ ਕਰ ਲਈ ਹੈ।