Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
ਜਦੋਂ ਵੀ ਦੀਵਾਲੀ ਬੰਪਰ ਨਿਕਲਦਾ ਹੈ ਤਾਂ ਕਈ ਲੋਕਾਂ ਦੀ ਕਿਸਮਤ ਜਾਗ ਜਾਂਦੀ ਹੈ। ਅਜਿਹਾ ਹੀ ਇੱਕ ਸ਼ਖਸ ਦੇ ਨਾਲ ਹੋਇਆ ਜਿਸ ਨੇ ਪਹਿਲੀ ਵਾਰ ਹੀ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਉਪਰੋਂ ਉਹ ਦਿੱਲੀ ਤੋਂ ਪੰਜਾਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ..
Punjab State Dear Diwali Bumper Lottery: ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਗੱਲ ਸਾਬਿਤ ਹੋਈ ਪੰਜਾਬ ਦੀਵਾਲੀ ਬੰਪਰ ਲਾਟਰੀ 2024 ਦੇ ਜੈਤੂ ਰਹੇ ਸ਼ਖਸ ਉਪਰ। ਜੀ ਹਾਂ ਜਿਸ ਖੁਦ ਹੀ ਕਿਸਮਤ ਦਿਲ ਤੋਂ ਪੰਜਾਬ ਲੈ ਆਈ। ਇਹ ਸ਼ਖਸ ਪੰਜਾਬ ਆਪਣੇ ਕਿਸੇ ਰਿਸ਼ਤੇਦਾਰ ਕੋਲ ਆਇਆ ਸੀ, ਜਿੱਥੇ 500 ਰੁਪਏ ਦੀ ਲਾਟਰੀ ਨੇ ਕਰੋੜਾਂ ਰੁਪਏ ਝੋਲੀ ਪਾ ਦਿੱਤੇ। ਆਓ ਜਾਣਦੇ ਹਾਂ ਇਸ ਸ਼ਖਸ ਬਾਰੇ।
ਜਦੋਂ ਕਿਸਮਤ ਰਾਤੋ-ਰਾਤ ਚਮਕਦੀ ਹੈ ਤਾਂ ਕਰੋੜਪਤੀ ਬਣ ਜਾਂਦੀ ਹੈ
ਕੁੱਝ ਦਿਨ ਪਹਿਲਾਂ ਹੀ ਪੰਜਾਬ ਦੀਵਾਲੀ ਬੰਪਰ ਲਾਟਰੀ 2024 (Punjab Diwali Bumper Lottery) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਭਾਵ 6 ਕਰੋੜ ਰੁਪਏ ਦਾ ਇਨਾਮ ਦੋ ਜੇਤੂਆਂ ਦੇ ਨਾਂਅ ਰਿਹਾ। ਇਹ ਲਾਟਰੀ ਖਾਸ ਤੌਰ 'ਤੇ ਦੀਵਾਲੀ ਦੇ ਮੌਕੇ 'ਤੇ ਕੱਢੀ ਗਈ ਸੀ।
ਪੰਜਾਬ ਦੀ ਇਸ ਲਾਟਰੀ ਨੇ ਦਿੱਲੀ ਵਾਸੀ ਲਵ ਕੁਮਾਰ ਦੀ ਕਿਸਮਤ ਖੁੱਲ੍ਹੋ ਦਿੱਤੀ ਹੈ। ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ, ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਇਥੇ ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਹੁਣ ਉਸ ਨੇ ਪੰਜਾਬ ਸਟੇਟ ਲਾਟਰੀ ਦੀ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਪਾਈ ਸੀ। ਉਸ ਨੇ ਆਖਿਆ ਕਿ ਇਹ ਪੈਸੇ ਆਪਣੀ ਮਾਂ ਨੂੰ ਦੇਵੇਗਾ।
3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟ
- ਏ ਸੀਰੀਜ਼ ਵਿੱਚ 540826
- ਬੀ ਸੀਰੀਜ਼ ਵਿੱਚ 480960
ਪਹਿਲਾ ਇਨਾਮ 6 ਕੋਰੜ ਰੁਪਏ 2 ਜੇਤੂਆਂ ‘ਚ ਵੰਡਿਆ ਗਿਆ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ ‘ਚ 540826 ਅਤੇ ਬੀ ਸੀਰੀਜ਼ ‘ਚ 480960 ਹਨ।
ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ 500 ਰੁਪਏ ਸੀ। 2 ਇਨਾਮ ਇਕ-ਇਕ ਕਰੋੜ ਰੁਪਏ ਦੇ ਸਨ, ਜਦੋਂ ਕਿ 50 ਲੱਖ ਰੁਪਏ ਦੇ 2 ਇਨਾਮ ਸਨ।
ਪੰਜਾਬ ਰਾਜ ਦੀਵਾਲੀ ਡਿਅਰ ਬੰਪਰ 2024 ਲਾਟਰੀ ਵਿੱਚ ਭਾਗੀਦਾਰਾਂ ਨੂੰ 27.02 ਕਰੋੜ ਰੁਪਏ ਤੱਕ ਦੀ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ। ਪਹਿਲੇ ਇਨਾਮ ਤਹਿਤ 6 ਕਰੋੜ ਰੁਪਏ ਦਾ ਇਨਾਮ ਦੋ ਜੇਤੂਆਂ ਵਿਚਕਾਰ ਵੰਡਿਆ ਗਿਆ। ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਕੀਮਤ 500 ਰੁਪਏ ਸੀ। ਹਰੇਕ ਟਿਕਟ ਦੀ ਸੰਖਿਆ 000000 ਤੋਂ 999999 ਤੱਕ ਸੀ।