ਪੜਚੋਲ ਕਰੋ
Advertisement
ਭੁਪਾਲ 'ਚ RSS ਬਣਵਾ ਰਿਹਾ ਬਾਊਂਡਰੀ ਵਾਲ, ਤਿੰਨ ਥਾਣਿਆਂ ਦੇ ਖੇਤਰਾਂ 'ਚ ਕਰਫਿਊ
ਪੁਰਾਣੇ ਭੁਪਾਲ, ਹਨੂੰਮਾਨਗੰਜ, ਟੀਲਾ ਜਮਾਲਪੁਰਾ ਤੇ ਗੌਤਮ ਨਗਰ ਦੇ 3 ਥਾਣਿਆਂ ਦੇ ਖੇਤਰਾਂ ਵਿੱਚ ਐਤਵਾਰ ਸਵੇਰੇ 9 ਵਜੇ ਤੋਂ ਅਗਲੇ ਆਦੇਸ਼ ਤੱਕ ਕਰਫਿਊ ਲਾਗੂ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਇਸ ਖੇਤਰ ਵਿੱਚ ਬਾਊਂਡਰੀ ਵਾਲ ਦਾ ਨਿਰਮਾਣ ਕਰ ਰਿਹਾ ਹੈ ਜਿਸ ਜ਼ਮੀਨ 'ਤੇ ਬਾਊਂਡਰੀ ਵਾਲ ਬਣਾਈ ਜਾ ਰਹੀ ਹੈ, ਉਸ ਤੇ ਦੂਸਰੇ ਲੋਕ ਵੀ ਦਾਅਵਾ ਕਰ ਰਹੇ ਹਨ ਪਰ ਸੰਘ ਨੇ ਇਹ ਲੜਾਈ ਅਦਾਲਤ ਦੇ ਮਾਧਿਅਮ ਦੁਆਰਾ ਜਿੱਤੀ ਹੈ? ਪੁਲਿਸ ਨੇ 11 ਥਾਣਿਆਂ ਦੇ ਖੇਤਰਾਂ ਵਿੱਚ ਧਾਰਾ 144 ਲਾਗੂ ਕੀਤੀ ਹੈ।
ਭੁਪਾਲ: ਪੁਰਾਣੇ ਭੁਪਾਲ, ਹਨੂੰਮਾਨਗੰਜ, ਟੀਲਾ ਜਮਾਲਪੁਰਾ ਤੇ ਗੌਤਮ ਨਗਰ ਦੇ 3 ਥਾਣਿਆਂ ਦੇ ਖੇਤਰਾਂ ਵਿੱਚ ਐਤਵਾਰ ਸਵੇਰੇ 9 ਵਜੇ ਤੋਂ ਅਗਲੇ ਆਦੇਸ਼ ਤੱਕ ਕਰਫਿਊ ਲਾਗੂ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਇਸ ਖੇਤਰ ਵਿੱਚ ਬਾਊਂਡਰੀ ਵਾਲ ਦਾ ਨਿਰਮਾਣ ਕਰ ਰਿਹਾ ਹੈ ਜਿਸ ਜ਼ਮੀਨ 'ਤੇ ਬਾਊਂਡਰੀ ਵਾਲ ਬਣਾਈ ਜਾ ਰਹੀ ਹੈ, ਉਸ ਤੇ ਦੂਸਰੇ ਲੋਕ ਵੀ ਦਾਅਵਾ ਕਰ ਰਹੇ ਹਨ ਪਰ ਸੰਘ ਨੇ ਇਹ ਲੜਾਈ ਅਦਾਲਤ ਦੇ ਮਾਧਿਅਮ ਦੁਆਰਾ ਜਿੱਤੀ ਹੈ? ਪੁਲਿਸ ਨੇ 11 ਥਾਣਿਆਂ ਦੇ ਖੇਤਰਾਂ ਵਿੱਚ ਧਾਰਾ 144 ਲਾਗੂ ਕੀਤੀ ਹੈ।
ਇਹ ਮਾਮਲਾ ਕਬਰਖਾਨਾ ਖੇਤਰ ਵਿੱਚ ਜ਼ਮੀਨ ’ਤੇ ਸੀਮਾ ਬਣਾਉਣ ਦੇ ਨਾਲ ਸਬੰਧਤ ਹੈ। ਦਰਅਸਲ, ਆਰਐਸਐਸ ਹਨੂੰਮਾਨਗੰਜ ਕਬਰਖਾਨਾ ਖੇਤਰ ਵਿਚ 30 ਹਜ਼ਾਰ ਵਰਗ ਫੁੱਟ ਜ਼ਮੀਨ 'ਤੇ ਬਾਊਂਡਰੀ ਵਾਲ ਦਾ ਨਿਰਮਾਣ ਕਰ ਰਹੀ ਹੈ। ਕੁਝ ਲੋਕਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ ਤੇ ਇਹ ਜ਼ਮੀਨ ਵਕਫ਼ ਬੋਰਡ ਦੀ ਦੱਸੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ। ਅਦਾਲਤ ਦੇ ਫ਼ੈਸਲਾ ਆਰਐਸਐਸ ਦੇ ਹੱਕ ਵਿੱਚ ਹੋਣ ਤੋਂ ਬਾਅਦ ਉੱਥੇ ਬਾਊਂਡਰੀ ਵਾਲ ਦਾ ਨਿਰਮਾਣ ਹੋ ਰਿਹਾ ਹੈ।
ਬਾਊਂਡਰੀ ਵਾਲ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿਰੋਧ ਦਾ ਡਰ ਹੈ। ਇਹ ਵੇਖਦਿਆਂ ਕਿ ਸ਼ਹਿਰ ਦੀ ਸ਼ਾਂਤੀ ਵਿਵਸਥਾ ਨੂੰ ਦੇਖਦੇ ਹੋਏ ਕੁਲੈਕਟਰ ਅਵਿਨਾਸ਼ ਲਵਨੀਆ ਨੇ ਧਾਰਾ-144 ਲਾਗੂ ਕੀਤੀ ਹੈ, ਜਿਸ ਦੇ ਤਹਿਤ ਥਾਣਾ ਹਨੂੰਮਾਨਗੰਜ, ਟੀਲਾ ਜਮਾਲਪੁਰਾ ਤੇ ਗੌਤਮ ਨਗਰ ਖੇਤਰਾਂ ਵਿੱਚ ਕਰਫਿਊ ਲਾਇਆ ਗਿਆ ਹੈ।
ਭੋਪਾਲ ਵਿੱਚ ਪੁਰਾਣੀ ਸਬਜ਼ੀ ਮਾਰਕੀਟ, ਭਾਰਤ ਟਾਕੀਜ਼ ਚੌਕ, ਤਲਾਈਆ ਥਾਣਾ ਖੇਤਰ, ਹਮੀਦੀਆ ਰੋਡ, ਅਸ਼ੋਕ ਗਾਰਡਨ ਸ਼ਾਹਜਹਾਨਾਬਾਦ ਥਾਣਾ ਰੋਡ, ਸੋਫੀਆ ਕਾਲਜ ਰੋਡ, ਮੰਗਲਵਾੜਾ, ਸਟੇਸ਼ਨ ਬਾਜਾਰੀਆ, ਨਿਸ਼ਤਪੁਰਾ ਤੋਂ ਹਨੂੰਮਾਨਗੰਜ ਵੱਲ ਆਉਣ ਵਾਲੇ ਰਸਤੇ ਪ੍ਰਭਾਵਿਤ ਹੋਣਗੇ। ਪੁਲਿਸ ਨੇ ਇਨ੍ਹਾਂ ਥਾਵਾਂ 'ਤੇ ਬੈਰੀਕੇਡ ਲਾ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਇਨ੍ਹਾਂ ਖੇਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਬਾਹਰੋਂ ਵਾਪਸ ਭੇਜ ਰਹੀ ਹੈ।
ਭੁਪਾਲ ਦੇ ਡੀਆਈਜੀ ਇਰਸ਼ਾਦ ਵਾਲੀ ਨੇ ਦੱਸਿਆ ਕਿ ਕਰਫਿਊ ਦੇ ਨਾਲ ਹੀ ਭੁਪਾਲ ਦੇ ਪੁਰਾਣੇ ਰਸਤੇ ਵੀ ਸੀਲ ਕਰ ਦਿੱਤੇ ਗਏ ਹਨ। ਭੋਪਾਲ ਦੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਨੂੰ ਬੁਲਾਇਆ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਉਪੇਂਦਰ ਜੈਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਕਰਫਿਊ ਲਾਉਣ ਲਈ ਸਾਵਧਾਨੀ ਦੇ ਕਦਮ ਚੁੱਕੇ ਹਨ ਤੇ ਸ਼ਹਿਰ ਵਿੱਚ ਕਿਤੇ ਵੀ ਕੋਈ ਤਣਾਅ ਵਰਗੀ ਸਥਿਤੀ ਨਹੀਂ। ਪੁਲਿਸ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਸਬੰਧਤ ਖੇਤਰਾਂ ਵਿੱਚ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਟ੍ਰੈਂਡਿੰਗ
ਸਿੱਖਿਆ
ਆਈਪੀਐਲ
Advertisement