Punjab Breaking News LIVE: ਵਿਦੇਸ਼ਾਂ 'ਚ ਵਧੀਆਂ ਖਾਲਿਸਤਾਨੀ ਸਰਗਰਮੀਆਂ, ਭਾਰਤ ਅਲਰਟ, ਅਡਾਨੀ ਨੂੰ TOP 20 ਅਮੀਰਾਂ ਦੀ ਸੂਚੀ ਤੋਂ ਬਾਹਰ, ਫਿਰ ਬਦਲਿਆ ਮੌਸਮ ਦਾ ਮਜਾਜ਼, ਸਰਕਾਰ ਤੇ ਰਾਜਪਾਲ ਵਿਚਾਲੇ ਮੁੜ ਤਕਰਾਰ
Punjab Breaking News LIVE 03 February, 2023: ਵਿਦੇਸ਼ਾਂ 'ਚ ਵਧੀਆਂ ਖਾਲਿਸਤਾਨੀ ਸਰਗਰਮੀਆਂ, ਭਾਰਤ ਅਲਰਟ, ਅਡਾਨੀ ਨੂੰ TOP 20 ਅਮੀਰਾਂ ਦੀ ਸੂਚੀ ਤੋਂ ਬਾਹਰ, ਫਿਰ ਬਦਲਿਆ ਮੌਸਮ ਦਾ ਮਜਾਜ਼, ਸਰਕਾਰ ਤੇ ਰਾਜਪਾਲ ਵਿਚਾਲੇ ਮੁੜ ਤਕਰਾਰ
LIVE
Background
Punjab Breaking News LIVE 03 February, 2023: ਵਿਦੇਸ਼ਾਂ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਵਧ ਰਹੀਆਂ ਸਰਗਰਮੀਆਂ ਤੋਂ ਭਾਰਤ ਸਰਕਾਰ ਅਲਰਟ ਹੋ ਗਈ ਹੈ। ਭਾਰਤ ਨੇ ਆਸਟਰੇਲੀਆ ਤੇ ਕੈਨੇਡਾ ਸਰਕਾਰ ਕੋਲ ਇਹ ਮਾਮਲਾ ਉਠਾਇਆ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੋਂ ਭਾਰਤ ਵਿਰੋਧੀ ਸਰਗਰਮੀਆਂ ਉੱਪਰ ਰੋਕ ਲਾਈ ਜਾਏ। ਉਂਝ ਆਸਟਰੇਲੀਆ ਤੇ ਕੈਨੇਡਾ ਸਰਕਾਰ ਦਾ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਦੱਸ ਦਈਏ ਕਿ ਭਾਰਤ ਨੇ ਆਸਟਰੇਲੀਆ ਵਿੱਚ ਭਾਰਤੀਆਂ ’ਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਆਸਟਰੇਲੀਆ ਸਰਕਾਰ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਆਸਟ੍ਰੇਲਿਆਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਅਖੌਤੀ ਖਾਲਿਸਤਾਨੀ ਰਾਇਸ਼ੁਮਾਰੀ ਤੇ ਆਸਟਰੇਲੀਆ ਵਿੱਚ ਕੱਟੜਪੰਥੀਆਂ ਵੱਲੋਂ ਕਾਰਵਾਈਆਂ ਨੂੰ ਸਿਰੇ ਨੂੰ ਨਕਾਰਦਿਆਂ ਰੋਸ ਜ਼ਾਹਰ ਕੀਤਾ। ਵਿਦੇਸ਼ਾਂ 'ਚ ਖਾਲਿਸਤਾਨ ਸਰਗਰਮੀਆਂ ਤੋਂ ਭਾਰਤ ਸਰਕਾਰ ਅਲਰਟ, ਆਸਟਰੇਲੀਆ ਤੇ ਕੈਨੇਡਾ ਸਰਕਾਰ ਨੂੰ ਨਸੀਹਤ
ਹਿੰਡਨਬਰਗ ਰਿਪੋਰਟ ਤੋਂ ਬਾਅਦ ਅਡਾਨੀ ਨੂੰ ਘਾਟਾ, TOP 20 ਅਮੀਰਾਂ ਦੀ ਸੂਚੀ ਤੋਂ ਹੋਏ ਬਾਹਰ
Downfall Of Adani: ਸਾਲ 2023 ਦੀ ਸ਼ੁਰੂਆਤ 'ਚ ਜਿੱਥੇ ਗੌਤਮ ਅਡਾਨੀ (Gautam Adani) ਦੇ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਬਣਨ ਦੇ ਅੰਦਾਜ਼ੇ ਲਾਏ ਜਾ ਰਹੇ ਸਨ ਅਤੇ ਹੁਣ ਉਹ ਟਾਪ-10 ਦੀ ਸੂਚੀ 'ਚੋਂ ਹੀ ਨਹੀਂ ਸਗੋਂ ਟਾਪ-20 'ਚੋਂ ਵੀ ਬਾਹਰ ਹੋ ਗਏ ਹਨ। ਇਸ ਨਾਲ ਹੀ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਹੁਣ ਮੁਕੇਸ਼ ਅੰਬਾਨੀ ਤੋਂ ਬਾਅਦ 13ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਸ ਦੀ ਜਾਇਦਾਦ ਵਿੱਚ ਇੱਕ ਦਿਨ ਵਿੱਚ 12.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਜਦਕਿ ਅਡਾਨੀ ਨੂੰ ਇੱਕ ਦਿਨ ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹਿੰਡਨਬਰਗ ਰਿਪੋਰਟ ਤੋਂ ਬਾਅਦ ਅਡਾਨੀ ਨੂੰ ਘਾਟਾ, TOP 20 ਅਮੀਰਾਂ ਦੀ ਸੂਚੀ ਤੋਂ ਹੋਏ ਬਾਹਰ
ਮੌਸਮ ਵਿਭਾਗ ਅਨੁਸਾਰ ਇਨ੍ਹਾਂ ਸੂਬਿਆਂ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
Weather Update: ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਦਿਨ ਦਾ ਤਾਪਮਾਨ ਵਧਿਆ ਹੈ। ਹਾਲਾਂਕਿ ਉੱਤਰੀ ਭਾਰਤ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਕਾਰਨ ਸਵੇਰੇ ਅਤੇ ਸ਼ਾਮ ਨੂੰ ਠੰਢ ਰਹਿੰਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਵਿੱਚ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਇੱਕ ਪੱਛਮੀ ਇਲਾਕਿਆਂ ਵਿਚ ਇਸ ਸਮੇਂ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਅਗਲੇ ਦੋ ਦਿਨਾਂ ਵਿੱਚ ਹਿਮਾਲੀਅਨ ਖੇਤਰ ਖਾਸ ਕਰਕੇ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਸੂਬਿਆਂ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
ਸਰਕਾਰ ਤੇ ਰਾਜਪਾਲ ਵਿਚਾਲੇ ਮੁੜ ਤਕਰਾਰ, ਅਮਨ ਅਰੋੜਾ ਨੇ ਕਿਹਾ, ਅਹੁਦੇ ਦਾ ਖ਼ਿਆਲ ਰੱਖੋ...
Punjab News: ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬਾ ਸਰਕਾਰ ਨੂੰ ਨਸੀਹਤ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਅਰੋੜਾ ਨੇ ਕਿਹਾ ਕਿ ਰਾਜਪਾਲ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ ਤੇ ਬਰਾਬਰ ਸਰਕਾਰ ਚਲਾ ਰਹੇ ਹਨ। ਜ਼ਿਕਰ ਕਰ ਦਈਏ ਕਿ ਰਾਜਪਾਲ ਨੇ ਸੂਬੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਨਸ਼ੀਲੇ ਪਦਾਰਥ ਸਕੂਲਾਂ ਵਿੱਚ ਵੀ ਦਾਖ਼ਲ ਹੋ ਚੁੱਕੇ ਹਨ। ਸਰਕਾਰ ਤੇ ਰਾਜਪਾਲ ਵਿਚਾਲੇ ਮੁੜ ਤਕਰਾਰ, ਅਮਨ ਅਰੋੜਾ ਨੇ ਕਿਹਾ, ਅਹੁਦੇ ਦਾ ਖ਼ਿਆਲ ਰੱਖੋ...
ਕਿਸਾਨਾਂ ਲਈ ਖੁਸ਼ਖਬਰੀ! ਇਸ ਵਾਰ ਕਣਕ ਕਰੇਗੀ ਮਾਲੋਮਾਲ
ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਕਣਕ ਦੀ ਫਸਲ ਵਾਰੇ ਨਿਆਰੇ ਕਰ ਦੇਵੇਗੀ। ਖੇਤੀ ਮਾਹਿਰਾਂ ਮੁਤਾਬਕ ਠੰਢ ਜ਼ਿਆਦਾ ਪੈਣ ਕਰਕੇ ਝਾੜ ਵਧਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਪਰ ਕਣਕ ਦੀ ਮੰਗ ਕਾਫੀ ਵਧ ਗਈ ਹੈ। ਇਸ ਵੇਲੇ ਕਣਕ ਕਣਕ ਤੇ ਇਸ ਦੇ ਆਟੇ ਤੋਂ ਬਣੀਆਂ ਚੀਜ਼ਾਂ ਆਸਮਾਨੀਂ ਚੜ੍ਹ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿੱਚ ਲਗਪਗ 15 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ। ਕਿਸਾਨਾਂ ਲਈ ਖੁਸ਼ਖਬਰੀ! ਇਸ ਵਾਰ ਕਣਕ ਕਰੇਗੀ ਮਾਲੋਮਾਲ
Punjab News: ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ, ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਨੂੰ ਮਨਜ਼ੂਰੀ
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਕੈਬਨਿਟ ਨੇ ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਾਲਿਸੀ ਕਾਰੋਬਾਰੀਆਂ ਨਾਲ ਸਲਾਹ ਕਰਕੇ ਬਣਾਈ ਗਈ ਹੈ ਤੇ ਉਨ੍ਹਾਂ ਦੇ ਸੁਝਾਅ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਹੋਰ ਫ਼ੈਸਲਿਆਂ ਤੋਂ ਇਲਾਵਾ ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ।
Adani Group Stock: ਨਿਵੇਸ਼ਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅਡਾਨੀ ਗਰੁੱਪ ਦੇ 3 ਸਟਾਕਾਂ ਬਾਰੇ NSE ਦਾ ਵੱਡਾ ਫੈਸਲਾ
ਸ਼ੇਅਰਾਂ ਵਿਚ ਜਾਰੀ ਭਾਰੀ ਗਿਰਾਵਟ ਦੇ ਦੌਰਾਨ ਅਡਾਨੀ ਐਂਟਰਪ੍ਰਾਈਜ਼ ਸਣੇ ਅਡਾਨੀ ਗਰੁੱਪ ਦੀਆਂ ਤਿੰਨ ਕੰਪਨੀਆਂ ਸ਼ੇਅਰ ਬਾਜ਼ਾਰਾਂ ਸਟਾਕ ਐਕਸਚੇਂਜਾਂ ਬੀਐਸਈ ਅਤੇ ਐਨਐਸਈ ਦੇ ਥੋੜ੍ਹੇ ਸਮੇਂ ਲਈ ਵਧੀਕ ਨਿਗਰਾਨੀ ਪ੍ਰਣਾਲੀ (ਏਐਸਐਮ) ਦੇ ਅਧੀਨ ਆ ਗਈਆਂ ਹਨ। ਦੇਸ਼ ਦੇ ਦੋਵੇਂ ਪ੍ਰਮੁੱਖ ਸਟਾਕ ਐਕਸਚੇਂਜਾਂ ਤੋਂ ਵੀਰਵਾਰ ਨੂੰ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਦੇ ਅਨੁਸਾਰ, ਅਡਾਨੀ ਇੰਟਰਪ੍ਰਾਈਜਿਜ਼ ਤੋਂ ਇਲਾਵਾ, ਅਡਾਨੀ ਪੋਰਟਸ ਐਂਡ SEZ ਅਤੇ ਅੰਬੂਜਾ ਸੀਮੈਂਟਸ ਵੀ ASM ਫਾਰਮੈਟ ਦੇ ਅਧੀਨ ਆ ਗਏ ਹਨ।
ਮਹਿੰਗਾਈ ਤੋਂ ਵੱਡੀ ਰਾਹਤ ! 6 ਫ਼ਰਵਰੀ ਤੋਂ ਮਿਲੇਗਾ 29.50 ਰੁਪਏ ਕਿੱਲੋ ਆਟਾ
ਮਹਿੰਗੇ ਭਾਅ ਉੱਤੇ ਆਟਾ ਖ਼ਰੀਦਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਸਰਕਾਰ ਛੇਤੀ ਹੀ ਸਸਤੇ ਆਟੇ ਦੀ ਸਪਲਾਈ ਸ਼ੁਰੂ ਕਰ ਜਾ ਰਹੀ ਹੈ। ਗਾਹਕ 29.50 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਉੱਤੇ ਆਟਾ ਓਪਨ ਮਾਰਕਿਟ ਸੇਲ ਸਕੀਮ ਤਹਿਤ ਖ਼ਰੀਦ ਸਕਦੇ ਹਨ। ਸਰਕਾਰ ਇਸ ਨੂੰ ਭਾਰਤ ਆਟਾ ਸਕੀਮ ਤਹਿਤ ਵੇਚੇਗੀ ਤੇ ਇਸ ਦੀ ਵਿਕਰੀ 6 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ।
ਵਿਭਾਗ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਆਊਟਲੈਟ ਵਿੱਚੋਂ 29.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਆਟਾ ਖ਼ਰੀਦਿਆ ਜਾ ਸਕਦਾ ਹੈ। ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ NAFED ਤੇ NFCC 6 ਫਰਵਰੀ ਤੋਂ ਇਸ ਦੀ ਵਿੱਕਰੀ ਸ਼ੁਰੂ ਕਰ ਰਹੇ ਹਨ।
Punjab News: ਹਰ ਮੰਤਰੀ ਨੂੰ ਆਪਣੇ ਨਾਲ ਮੈਡੀਕਲ ਕਿੱਟ ਰੱਖਣੀ ਹੋਵੇਗੀ ਲਾਜ਼ਮੀ
ਪੰਜਾਬ ਸਰਕਾਰ ਵੱਲੋਂ ਅੱਜ ਆਪਣੇ ਮੰਤਰੀਆਂ ਨੂੰ ਮੈਡੀਕਲ ਕਿੱਟ ਦਿੱਤੀ ਜਾਵੇਗੀ ਜਿਸ ਵਿੱਚ ਦਵਾਈਆਂ ਤੋਂ ਇਲਾਵਾ ਹੋਰ ਜ਼ਰੂਰੀ ਸਮਾਨ ਹੋਵੇਗਾ। ਇਸ ਵਿੱਚ ਮੰਤਰੀਆਂ ਨੂੰ ਮੈਡੀਕਲ ਕਿੱਟ ਆਪਣੇ ਨਾਲ ਰੱਖਣੀ ਲਾਜ਼ਮੀ ਕੀਤੀ ਜਾਵੇਗੀ।
Amul Milk Price Hike: ਮਹਿੰਗਾਈ ਦੀ ਮਾਰ ! ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਗੁਜਰਾਤ ਦੀ ਕੰਪਨੀ ਅਮੂਲ ਨੇ ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ, ਇਸ ਵਾਰ ਇਹ ਵਾਧਾ 3 ਰੁਪਏ ਪ੍ਰਤੀ ਲੀਟਰ ਦਾ ਕੀਤਾ ਗਿਆ ਹੈ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ ਦੀ ਕੀਮਤ 54 ਰੁਪਏ ਪ੍ਰਤੀ ਲੀਟਰ, ਅਮੂਲ ਗਾਂ ਦੇ ਦੁੱਧ ਦੀ ਕੀਮਤ56 ਰੁਪਏ ਪ੍ਰਤੀ ਲੀਟਰ ਤੇ ਅਮੂਲ ਮੱਝ ਦੇ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਹੋ ਗਈ ਹੈ।