ਪੜਚੋਲ ਕਰੋ

Punjab Breaking News LIVE: ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ, ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ

Punjab Breaking News LIVE 03 May, 2023: ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ, ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ, ਗ੍ਰਿਫ਼ਤਾਰ 7 'ਆਪ' ਆਗੂਆਂ 'ਚੋਂ ਦੋ ਕੋਰੋਨਾ ਪਾਜ਼ੇਟਿਵ

LIVE

Key Events
Punjab Breaking News LIVE: ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ, ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ

Background

Punjab Breaking News LIVE 03 May, 2023:  ਪੰਜਾਬ ਦੇ ਸਿਆਸਤਦਾਨਾਂ ਸ਼ਾਇਰਾਨਾ ਅੰਦਾਜ ਵਿੱਚ ਇੱ-ਦੂਜੇ ਉਪਰ ਹਮਲਾ ਬੋਲਿਆ ਹੈ। ਸੋਸ਼ਲ ਮੀਡੀਆ ਉੱਪਰ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਉੱਪਰ ਤੁਕਬੰਦੀ ਸ਼ੇਅਰ ਕਰਕੇ ਕਿਹਾ ਕਿ ਇੱਕ ਸਹੂਲਤਾਂ ਦਿੰਦੀ, ਇੱਕ ਮਾਫੀਆ ਪਾਲਦੀ..ਸਰਕਾਰ ਸਰਕਾਰ 'ਚ ਫਰਕ ਹੁੰਦੈ। ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇੱਕ ਸਿੱਖਾਂ ਲਈ ਲੜਦਾ, ਇੱਕ NSA ਲਾਉਂਦਾ, ਸਰਦਾਰ-ਸਰਦਾਰ 'ਚ ਬੜਾ ਫ਼ਰਕ ਹੁੰਦਾ। ਇਸ ਮਗਰੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੀ ਆਪਣੀ ਤੁਕਬੰਦੀ ਨਾਲ ਜਵਾਬ ਦਿੱਤਾ। ਇੱਕ ਸਿੱਖਾਂ ਲਈ ਲੜਦੈ, ਇੱਕ NSA ਲਾਉਂਦੈ, ਸਰਦਾਰ-ਸਰਦਾਰ 'ਚ ਬੜਾ ਫ਼ਰਕ ਹੁੰਦੈ...

ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ

Jalandhar by Election: ਮੁੱਖ ਮੰਤਰੀ ਭਗਵੰਤ ਮਾਨ ਨਾ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਵਾਲਿਓ ਤੁਹਾਡੇ ਤੋਂ 1 ਸਾਲ ਮੰਗ ਰਹੇ ਹਾਂ...ਅਗਲੇ ਸਾਲ 2 ਮਈ ਨੂੰ ਦੁਬਾਰਾ ਫਿਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ…ਜੇ ਸਾਡਾ ਕੰਮ ਸਾਲ ‘ਚ ਰਾਸ ਨਾ ਆਇਆ ਤਾਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਉਂਦੇ…ਫ਼ੈਸਲਾ ਤੁਹਾਡਾ ਹੈ। ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ

ਦੁਨੀਆ ਦੇ ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ

List of top 100 Sikhs: ਯੂਕੇ ਦੀ ਸਿੱਖ ਸੰਸਥਾ ‘ਦ ਸਿੱਖ ਗਰੁੱਪ’ ਵੱਲੋਂ ਜਾਰੀ ‘ਦ ਸਿੱਖਸ 100’ ਸੂਚੀ ਦੇ ਤਾਜ਼ਾ 11ਵੇਂ ਅਡੀਸ਼ਨ ਵਿੱਚ ਸੰਸਾਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ। ਲੰਡਨ ਤੋਂ ‘ਦ ਸਿੱਖ ਗਰੁੱਪ’ ਦੇ ਸੰਸਥਾਪਕ ਨਵਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸੂਚੀ ਵਿੱਚ 2.6 ਕਰੋੜ ਸਿੱਖਾਂ ’ਚੋਂ ਵਿਸ਼ਵ ਦੇ 100 ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ।  ਦੁਨੀਆ ਦੇ ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ

ਪੁਲਿਸ ਵੱਲੋਂ ਗ੍ਰਿਫ਼ਤਾਰ 7 'ਆਪ' ਆਗੂਆਂ 'ਚੋਂ ਦੋ ਕੋਰੋਨਾ ਪਾਜ਼ੇਟਿਵ

Ludhiana News: ਖੰਨਾ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੱਤ 'ਆਪ' ਆਗੂਆਂ 'ਚੋਂ ਦੋ ਆਗੂ ਕੋਰੋਨਾ ਪੌਜ਼ੇਟਿਵ ਆਏ ਹਨ। ਇਨ੍ਹਾਂ ਨੂੰ ਜੇਲ੍ਹ ਅੰਦਰ ਇੱਕ ਹਫ਼ਤੇ ਲਈ ਆਈਸੋਲੇਟ ਕੀਤਾ ਜਾਵੇਗਾ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਲੋਕਾਂ ਦੀ ਸੈਂਪਲਿੰਗ ਹੋਵੇਗੀ। ਇਨ੍ਹਾਂ ਆਗੂਆਂ ਨੂੰ ਲੁਧਿਆਣਾ ਜੇਲ੍ਹ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ 7 'ਆਪ' ਆਗੂਆਂ 'ਚੋਂ ਦੋ ਕੋਰੋਨਾ ਪਾਜ਼ੇਟਿਵ

16:15 PM (IST)  •  03 May 2023

BS Shaad Death : ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਤੇ ਫ਼ਿਲਮਕਾਰ ਬੂਟਾ ਸਿੰਘ ਸ਼ਾਦ ਦਾ ਹੋਇਆ ਦੇਹਾਂਤ

ਫ਼ਿਲਮ ਇੰਡਸਟਰੀ ਤੋਂ ਇਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮਕਾਰ ਬੂਟਾ ਸਿੰਘ ਸ਼ਾਦ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਬੂਟਾ ਸਿੰਘ ਸ਼ਾਦ ਨੇ ਹਰਿਆਣਾ ਦੇ ਸਿਰਸਾ ਨੇੜੇ ਆਪਣੇ ਪਿੰਡ ਵਿੱਚ ਆਖਰੀ ਸਾਹ ਲਿਆ। ਬੂਟਾ ਸਿੰਘ ਸ਼ਾਦ ਨੂੰ ਆਪਣੇ ਸਕ੍ਰੀਨ ਨਾਮ BS ਸ਼ਾਦ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਹੈ। 

16:00 PM (IST)  •  03 May 2023

Governor Banwari Lal Purohit: ਰਾਜਪਾਲ ਵੱਲੋਂ ਡੀਜੀਪੀ ਨੂੰ ਜਾਂਚ ਦੇ ਹੁਕਮ

ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡੀਜੀਪੀ ਨੂੰ ਇੱਕ ਮੰਤਰੀ ਦੇ "ਇਤਰਾਜ਼ਯੋਗ" ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿੱਚ ਰਾਜਪਾਲ ਦੀ ਐਂਟਰੀ ਆਮ ਆਦਮੀ ਪਾਰਟੀ ਦੀ ਮੁਸੀਬਤ ਵਧਾ ਸਕਦੀ ਹੈ। ਯਾਦ ਰਹੇ ਪੰਜਾਬ ਸਰਕਾਰ ਨਾਲ ਵੀ ਕਈ ਵਾਰ ਰਾਜਪਾਲ ਦਾ ਪੇਚਾ ਪੈ ਚੁੱਕਿਆ ਹੈ।

15:38 PM (IST)  •  03 May 2023

Punjab News: 'ਅਸ਼ਲੀਲ ਵੀਡੀਓ' 'ਚ ਘਿਰ ਸਕਦੀ 'ਆਪ' ਸਰਕਾਰ! ਰਾਜਪਾਲ ਵੱਲੋਂ ਡੀਜੀਪੀ ਨੂੰ ਜਾਂਚ ਦੇ ਹੁਕਮ

ਪੰਜਾਬ ਕੈਬਨਿਟ ਦਾ ਇੱਕ ਹੋਰ ਮੰਤਰੀ ਸੰਕਟ ਵਿੱਚ ਘਿਰ ਸਕਦਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਤਰੀ ਦੀ ਅਸ਼ਲੀਲ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਰਾਜਪਾਲ ਨੇ ਪੁਲਿਸ ਮੁਖੀ ਨੂੰ ਕਿਹਾ ਹੈ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਨਾਲ-ਨਾਲ ਵਿਧਾਇਕ ਸੁਖਪਾਲ ਖਹਿਰਾ ਦੀ ਸ਼ਿਕਾਇਤ ਵਿੱਚ ਦਿੱਤੇ ਗਏ ਤੱਥਾਂ ਦੀ ਜਾਂਚ ਵੀ ਕੀਤੀ ਜਾਵੇ।

14:47 PM (IST)  •  03 May 2023

Fatehgarh Sahib News : ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ 'ਚ ਭਿਆਨਕ ਸੜਕ ਹਾਦਸਾ

ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਜਿੱਥੇ ਫੌਜ ਦੇ 4 ਜਵਾਨ ਜਖ਼ਮੀ ਹੋਏ ਹਨ , ਓਥੇ ਹੀ ਪੰਜਾਬ ਪੁਲਸ ਦੇ ਇੱਕ ਏਐਸਆਈ ਅਤੇ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਨਬੀਪੁਰ ਵਿਖੇ ਜਦੋਂ ਫੌਜ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਤਾਂ ਇੱਕ ਬੱਸ ਨੇ ਫੌਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਦੀ ਜਾਂਚ ਕਰਨ ਲਈ ਨਬੀਪੁਰ ਚੌਂਕੀ ਤੋਂ ਏਐਸਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਮੌਕੇ 'ਤੇ ਗਏ ਸੀ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Advertisement
ABP Premium

ਵੀਡੀਓਜ਼

Bhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!ਆਪ' ਦੇ ਮਹੱਲਾ ਕਲੀਨਕ ਦਾ ਕਿੱਥੋਂ ਆਇਆ ਪੈਸਾ!  ਰਵਨੀਤ ਬਿੱਟੂ ਨੇ ਕੀਤਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
Embed widget