(Source: ECI/ABP News)
Punjab Breaking News LIVE: ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਹੋਰ ਰਿੜਕੇਗੀ ਪੰਜਾਬ ਪੁਲਿਸ, ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
Punjab Breaking News, 13 July 2022 LIVE Updates: ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਹੋਰ ਰਿੜਕੇਗੀ ਪੰਜਾਬ ਪੁਲਿਸ, ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
LIVE
![Punjab Breaking News LIVE: ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਹੋਰ ਰਿੜਕੇਗੀ ਪੰਜਾਬ ਪੁਲਿਸ, ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ Punjab Breaking News LIVE: ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਹੋਰ ਰਿੜਕੇਗੀ ਪੰਜਾਬ ਪੁਲਿਸ, ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ](https://cdn.abplive.com/imagebank/default_16x9.png)
Background
Punjab Breaking News, 13 July 2022 LIVE Updates: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala Murder) ਮਾਮਲੇ 'ਚ ਪ੍ਰਿਆਵਰਤ ਉਰਫ ਫੌਜੀ, ਮੁੱਖ ਸ਼ੂਟਰ ਕਸ਼ਿਸ਼, ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅੱਜ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਨਸਾ ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਦਾ 5 ਦਿਨਾਂ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।ਪੰਜਾਬ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ 4 ਜੁਲਾਈ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆਈ ਸੀ। ਮੂਸੇਵਾਲਾ ਦੇ ਸ਼ੂਟਰਾਂ ਦਾ 17 ਜੁਲਾਈ ਤੱਕ ਪੁਲਿਸ ਰਿਮਾਂਡ ਵਧਿਆ, ਮਾਨਸਾ ਅਦਾਲਤ 'ਚ ਹੋਏ ਪੇਸ਼ੀ
ਪਰਗਟ ਸਿੰਘ ਨੇ ਮਾਨ ਸਰਕਾਰ ਦੀ ਇਸ਼ਤਿਹਾਰਬਾਜ਼ੀ 'ਤੇ ਚੁੱਕੇ ਸਵਾਲ, ਕਾਲਜ ਦੀ ਇਕ ਇੱਟ ਵੀ ਨਹੀਂ ਰੱਖੀ ਪਰ ਇਸ਼ਤਿਹਾਰ...
ਪੰਜਾਬ ਦੀ ਆਪ ਸਰਕਾਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਲਗਾਤਾਰ ਘਿਰ ਰਹੀ ਹੈ। ਮਨਜਿੰਦਰ ਸਿਰਸਾ ਮਗਰੋਂ ਹੁਣ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇਕ ਪੋਸਟ ਪਾ ਕੇ ਮਾਨ ਸਰਕਾਰ 'ਤੇ ਹਮਲਾ ਬੋਲਿਆ ਹੈ। ਮੁੱਖ ਮੰਤਰੀ ਤੇ ਸਵਾਲ ਚੁੱਕਦੇ ਹੋਏ ਪਰਗਟ ਸਿੰਘ ਨੇ ਕਿਹਾ, "ਭਗਵੰਤ ਮਾਨ ਦੀ ਪੀ.ਆਰ. ਸਰਕਾਰ ਦਾ ਪ੍ਰਚਾਰ ਦਾ ਜਨੂੰਨ ਕੱਚਾ ਹੈ। ਪੰਜਾਬ ਦਾ ਹਰ ਕੋਨਾ 16 ਮੈਡੀਕਲ ਕਾਲਜਾਂ ਦੇ ਇਸ਼ਤਿਹਾਰਾਂ ਨਾਲ ਭਰਿਆ ਹੋਇਆ ਹੈ ਜਦੋਂ ਕਿ ਇੱਕ ਵੀ ਕਾਲਜ ਲਈ ਇੱਕ ਇੱਟ ਵੀ ਨਹੀਂ ਰੱਖੀ।" ਪਰਗਟ ਸਿੰਘ ਨੇ ਮਾਨ ਸਰਕਾਰ ਦੀ ਇਸ਼ਤਿਹਾਰਬਾਜ਼ੀ 'ਤੇ ਚੁੱਕੇ ਸਵਾਲ, ਕਾਲਜ ਦੀ ਇਕ ਇੱਟ ਵੀ ਨਹੀਂ ਰੱਖੀ ਪਰ ਇਸ਼ਤਿਹਾਰ...
ਹਵਾਲਗੀ ਲਈ ਮਿਲੀ ਮਨਜ਼ੂਰੀ: ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਨੂੰ ਹਾਂਗਕਾਂਗ ਤੋਂ ਜਲਦ ਲਿਆਂਦਾ ਜਾਵੇਗਾ ਭਾਰਤ
ਸਾਲ 2016 'ਚ ਪੰਜਾਬ ਦੀ ਨਾਭਾ ਜੇਲ੍ਹ (Nabha jail) 'ਚੋਂ ਕੈਦੀਆਂ ਦੇ ਸਨਸਨੀਖੇਜ਼ ਫਰਾਰ ਹੋਣ ਦੇ ਮੁੱਖ ਦੋਸ਼ੀ ਬਦਨਾਮ ਗੈਂਗਸਟਰ ਰਮਨਜੀਤ ਸਿੰਘ ਰੋਮੀ (Gangster Ramanjit Singh Romi) ਨੂੰ ਜਲਦ ਹੀ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾਵੇਗਾ। ਹਾਂਗਕਾਂਗ ਦੀ ਇਕ ਅਦਾਲਤ ਨੇ ਰੋਮੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਭਾਰਤੀ ਪੁਲਿਸ ਨੇ ਉਸ 'ਤੇ ਲਗਾਏ ਗਏ ਦੋਸ਼ਾਂ ਨੂੰ ਕਾਫੀ ਪਾਇਆ ਹੈ। ਪੰਜਾਬ ਪੁਲਿਸ (Punjab Police) ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਤੋਂ ਰਸਮੀ ਜਾਣਕਾਰੀ ਮਿਲਦੇ ਹੀ ਪੰਜਾਬ ਪੁਲਿਸ ਦੀ ਇੱਕ ਟੀਮ ਰੋਮੀ ਨੂੰ ਲਿਆਉਣ ਲਈ ਹਾਂਗਕਾਂਗ ਜਾਵੇਗੀ। ਰੋਮੀ ਨੂੰ 2018 ਵਿੱਚ ਹਾਂਗਕਾਂਗ ਵਿੱਚ ਇੱਕ ਡਕੈਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਹਵਾਲਗੀ ਲਈ ਮਿਲੀ ਮਨਜ਼ੂਰੀ : ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਨੂੰ ਹਾਂਗਕਾਂਗ ਤੋਂ ਜਲਦ ਲਿਆਂਦਾ ਜਾਵੇਗਾ ਭਾਰਤ
ਰਾਘਵ ਚੱਢਾ ਦੀ ਚੇਅਰਮੈਨੀ 'ਤੇ ਸਿਆਸੀ ਹਲਚੱਲ ਤੇਜ਼, ਜੇਲ੍ਹ ਮੰਤਰੀ ਤੇ ਸਿਰਸਾ ਭਿੜ੍ਹੇ
ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਲੈ ਕੇ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸ 'ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਸੋਨੀਆ ਗਾਂਧੀ ਦੀ ਤਰਜ਼ 'ਤੇ ਸੁਪਰ ਸੀਐਮ ਬਣਾਇਆ ਗਿਆ ਸੀ। ਇਸ 'ਤੇ ਪੰਜਾਬ ਦੀ 'ਆਪ' ਸਰਕਾਰ 'ਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਰਾਘਵ ਚੱਢਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਬਾਦਲ ਸਰਕਾਰ ਵਿੱਚ ਕੈਬਨਿਟ ਰੈਂਕ ਵੀ ਮਿਲਿਆ ਹੈ। ਚੱਢਾ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਪਰ ਇਸ ਤੋਂ ਪਹਿਲਾਂ ਉਹ ਦਿੱਲੀ ਵਿੱਚ ਵਿਧਾਇਕ ਸੀ। ਰਾਘਵ ਚੱਢਾ ਦੀ ਚੇਅਰਮੈਨੀ 'ਤੇ ਸਿਆਸੀ ਹਲਚੱਲ ਤੇਜ਼, ਜੇਲ੍ਹ ਮੰਤਰੀ ਤੇ ਸਿਰਸਾ ਭਿੜ੍ਹੇ
Chandigarh: ਚੰਡੀਗੜ੍ਹ 'ਚ ਸਿਰਫ ਸਿੱਖ ਔਰਤਾਂ ਬਗੈਰ ਹੈਲਮੇਟ ਚਲਾ ਸਕਣਗੀਆਂ ਦੋਪਹੀਆ ਵਾਹਨ
ਟ੍ਰੈਫਿਕ ਪੁਲਿਸ ਨੇ ਚੰਡੀਗੜ੍ਹ ਵਿੱਚ ਬਗੈਰ ਹੈਲਮੇਟ ਪਾਏ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਉਪਰ ਸਖਤੀ ਸ਼ੁਰੂ ਕਰ ਦਿੱਤਾ ਹੈ। ਹੁਣ ਸਿਰਫ ਸਿੱਖ ਔਰਤਾਂ ਨੂੰ ਹੀ ਹੈਲਮੇਟ ਤੋਂ ਛੋਟ ਮਿਲੇਗੀ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਹੈਲਮੇਟ ਨਹੀਂ ਪਾਉਣਗੀਆਂ, ਉਨ੍ਹਾਂ ਦੇ ਚਲਾਨ ਹੋ ਰਹੇ ਹਨ। ਪੁਲਿਸ ਨੇ ਇਸ ਬਾਰੇ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੀਆਂ ਜ਼ਿਆਦਾਤਰ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਕਿ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਤੇ ਪਿੱਛੇ ਬੈਠਣ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਹ ਆਨਲਾਈਨ ਚਲਾਨ ਘਰ-ਘਰ ਪਹੁੰਚ ਰਹੇ ਹਨ। ਚੰਡੀਗੜ੍ਹ ਦੀ ਐਸਐਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਦੀ ਅਪੀਲ ਕੀਤੀ ਹੈ।
Corona Vaccination : 18 ਸਾਲ ਤੋਂ ਵੱਧ ਉਮਰ ਦੇ ਲੋਕ 75 ਦਿਨਾਂ ਤੱਕ ਮੁਫ਼ਤ ਲਵਾ ਸਕਣਗੇ ਪ੍ਰੀਰੌਸ਼ਨ ਡੋਜ਼
ਦੇਸ਼ ਵਿੱਚ 18 ਤੋਂ 59 ਸਾਲ ਦੀ ਉਮਰ ਦੇ ਲੋਕ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਦੀ ਪੀਕਾਸ਼ਨ ਡੋਜ਼ ਜਾਂ ਤੀਜੀਡੋਜ਼ ਲੈਣ ਦੇ ਯੋਗ ਹੋਣਗੇ। ਇਹ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਤਹਿਤ ਕੀਤਾ ਜਾਵੇਗਾ, ਜੋ ਕਿ 15 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਇੱਕ ਮੁਹਿੰਮ ਚਲਾਈ ਜਾਵੇਗੀ, ਜਿਸ ਦੇ ਉਦੇਸ਼ ਨਾਲ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕਤਾ ਵਧਾਉਣਾ ਹੈ। ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਹੁਣ ਤੱਕ 18 ਤੋਂ 59 ਸਾਲ ਦੀ ਉਮਰ ਵਰਗ ਵਿੱਚ 77 ਕਰੋੜ ਯੋਗ ਆਬਾਦੀ ਵਿੱਚੋਂ ਇੱਕ ਫੀਸਦੀ ਤੋਂ ਵੀ ਘੱਟ ਨੂੰ ਪੀਕਾਸ਼ਨ ਡੋਜ਼ ਦਿੱਤੀ ਗਈ ਹੈ। ਹਾਲਾਂਕਿ, 60 ਸਾਲ ਤੋਂ ਵੱਧ ਉਮਰ ਦੇ ਲਗਭਗ 160 ਮਿਲੀਅਨ ਲੋਕਾਂ ਅਤੇ ਲਗਭਗ 26 ਪ੍ਰਤੀਸ਼ਤ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀ ਬੂਸਟਰ ਡੋਜ਼ ਲੈ ਚੁੱਕੇ ਹਨ।
Accident: ਫੌਜ ਲਈ ਰਸਦ ਲੈ ਕੇ ਜਾ ਰਿਹਾ ਟਰੱਕ ਹਾਦਸੇ ਦਾ ਸ਼ਿਕਾਰ, 3 ਦੀ ਮੌਤ, 3 ਗੰਭੀਰ ਜ਼ਖਮੀ
ਲਾਹੌਲ ਵਿੱਚ ਫੌਜ ਦਾ ਸਾਮਾਨ ਲੈ ਕੇ ਜਾ ਰਿਹਾ ਟਰੱਕ ਨੰਬਰ ਐਚਪੀ 72-8299 ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਦੀਪਕ ਤਾਲ ਨੇੜੇ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਦੁਪਹਿਰ 1 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ 'ਚ ਸਾਰੇ ਮਰਨ ਵਾਲੇ ਤੇ ਜ਼ਖਮੀ ਆਮ ਨਾਗਰਿਕ ਹਨ। ਫੌਜ ਦੇ ਜਵਾਨਾਂ ਨੇ ਸਾਰਿਆਂ ਨੂੰ ਖਾਈ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਹੈ। ਜ਼ਖਮੀਆਂ ਨੂੰ ਇਲਾਜ ਲਈ ਕੇਲੌਂਗ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
Ludhiana News: ਲੁਧਿਆਣਾ ਤੋਂ ਦਿਲ-ਦਹਿਲਾਉਣ ਵਾਲੀ ਖਬਰ, ਇੱਕੋ ਪਰਿਵਾਰ ਦੀਆਂ ਚਾਰ ਕੁੜੀਆਂ ਲਾਪਤਾ
ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਜਨਤਾ ਨਗਰ ਤੋਂ ਇੱਕੋ ਹੀ ਪਰਿਵਾਰ ਦੀਆਂ 4 ਲੜਕੀਆਂ ਲਾਪਤਾ ਹੋ ਗਈਆਂ ਹਨ। ਇਹ ਚਾਰੇ ਲੜਕੀਆਂ ਐਤਵਾਰ ਤੋਂ ਲਾਪਤਾ ਹਨ। ਪਰਿਵਾਰ ਨੇ ਲੜਕੀਆਂ ਦੇ ਘਰ ਨਾ ਆਉਣ ਮਗਰੋਂ ਅੱਜ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਚਾਰੇ ਕੁੜੀਆਂ ਦੀ ਉਮਰ 14 ਤੋਂ ਲੈ ਕੇ 16 ਸਾਲ ਤੱਕ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਚਾਰ ਲਾਪਤਾ ਲੜਕੀਆਂ ਵਿੱਚ ਦੋ ਸਕੀਆਂ ਭੈਣਾਂ ਤੇ ਦੋ ਚਾਚੇ-ਤਾਇਆਂ ਦੀਆਂ ਕੁੜੀਆਂ ਹਨ। ਇਹ ਪਰਿਵਾਰ ਨੇਪਾਲ ਨਾਲ ਸਬੰਧਤ ਹੈ। ਪੁਲਿਸ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
Protest in Sangrur: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਜ਼ਬਰਦਸਤ ਹੰਗਾਮਾ
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਜ਼ਬਰਦਸਤ ਹੰਗਾਮਾ ਹੋਇਆ ਹੈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੈਗੂਲਰ ਨੌਕਰੀਆਂ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਹੰਗਾਮਾ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਬੀਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੈਗੂਲਰ ਨੌਕਰੀਆਂ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)