(Source: ECI/ABP News/ABP Majha)
Punjab Breaking News LIVE: ਪੰਜਾਬ 'ਚ ‘ਅਪਰੇਸ਼ਨ ਲੋਟਸ’ ਦੀ ਕੀ ਅਸਲੀਅਤ?, ਸੀਐਮ ਭਗਵੰਤ ਮਾਨ ਤੋਂ ਕੇਜਰੀਵਾਲ ਖਫ਼ਾ?, ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦਾ ਝਟਕਾ, 68 'ਚੋਂ 32 ਦੂਜੇ ਰਾਜਾਂ ਦੇ ਲੋਕਾਂ ਨੂੰ ਨਿਯੁਕਤੀ ਪੱਤਰ...ਪੜ੍ਹੋ ਵੱਡੀਆਂ ਖਬਰਾਂ
Punjab Breaking News, 14 September 2022 LIVE Updates: ਪੰਜਾਬ 'ਚ ‘ਅਪਰੇਸ਼ਨ ਲੋਟਸ’ ਦੀ ਕੀ ਅਸਲੀਅਤ?, ਸੀਐਮ ਭਗਵੰਤ ਮਾਨ ਤੋਂ ਕੇਜਰੀਵਾਲ ਖਫ਼ਾ?, ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦਾ ਝਟਕਾ
LIVE
Background
Punjab Breaking News, 14 September 2022 LIVE Updates: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਦੇ ਇਸ ਦਾਅਵੇ ਮਗਰੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਮਗਰੋਂ ਬੀਜੇਪੀ ਨੇ ਸਬੂਤ ਮੰਗੇ ਹਨ। ਹੁਣ ਆਮ ਆਦਮੀ ਪਾਰਟੀ ਇਸ ਬਾਰੇ ਹੋਰ ਖੁਲਾਸੇ ਕਰ ਸਕਦੀ ਹੈ। ਅਹਿਮ ਗੱਲ ਹੈ ਕਿ ਅਜਿਹੇ ਹੀ ਇਲਜ਼ਾਮ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਵੀ ਲਾਏ ਸੀ। ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ?
ਸੀਐਮ ਭਗਵੰਤ ਮਾਨ ਤੋਂ ਕੇਜਰੀਵਾਲ ਖਫ਼ਾ, ਅਹੁਦੇ ਤੋਂ ਹਟਾਉਣਾ ਚਾਹੁੰਦੇ, ਬੀਜੇਪੀ ਨੇ ਕੀਤਾ ਵੱਡਾ ਦਾਅਵਾ
ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ। ਸਿਰਸਾ ਨੇ ਟਵੀਟ ਕਰਕੇ ਕਿਹਾ, "ਮੈਨੂੰ ਆਮ ਆਦਮੀ ਪਾਰਟੀ ਵੱਲੋਂ ਫੋਨ ਆਇਆ, ਸੰਸਦ ਮੈਂਬਰ ਜਿਸ ਨੇ ਗੁਪਤਤਾ ਨਾਲ ਗੱਲ ਸਾਂਝੀ ਕੀਤੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਚਕਾਰ ਚੀਜ਼ਾਂ ਖਟਾਸ ਬਣ ਗਈਆਂ ਹਨ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ ਦੇ ਹੱਕ 'ਚ ਨਹੀਂ ਬੋਲਿਆ ਜਦੋਂ ਉਸਦਾ ਸ਼ਰਾਬ ਘੁਟਾਲਾ ਸਾਹਮਣੇ ਆਇਆ।" ਸੀਐਮ ਭਗਵੰਤ ਮਾਨ ਤੋਂ ਕੇਜਰੀਵਾਲ ਖਫ਼ਾ, ਅਹੁਦੇ ਤੋਂ ਹਟਾਉਣਾ ਚਾਹੁੰਦੇ, ਬੀਜੇਪੀ ਨੇ ਕੀਤਾ ਵੱਡਾ ਦਾਅਵਾ
ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦੇ ਝਟਕੇ ਮਗਰੋਂ ਡਿੱਪੂ ਹੋਲਡਰ ਖੁਸ਼, ਹੁਣ ਅਨਾਜ ਦੀ ਹੋਮ ਡਲਿਵਰੀ ਦਾ ਕੀ ਬਣੂ?
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪਹਿਲੀ ਅਕਤੂਬਰ ਤੋਂ ਸੂਬੇ ਵਿੱਚ ਸ਼ੁਰੂ ਹੋਣ ਵਾਲੀ ਘਰ ਘਰ ਆਟਾ ਵੰਡਣ ਦੀ ਯੋਜਨਾ ’ਤੇ ਰੋਕ ਲਾ ਦਿੱਤੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਯੋਜਨਾ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਬੈਕਫੁੱਟ ਉੱਪਰ ਆ ਗਈ ਹੈ। ਦੂਜੇ ਪਾਸੇ ਡਿੱਪੂ ਹੋਲਡਰ ਹਾਈਕੋਰਟ ਦੇ ਇਸ ਫੈਸਲੇ ਤੋਂ ਖੁਸ਼ ਨਜ਼ਰ ਆ ਰਹੇ ਹਨ। ਡਿੱਪੂ ਹੋਲਡਰ ਅਨਾਜ ਦੀ ਹੋਮ ਡਲਿਵਰੀ ਤੋਂ ਨਾਖ਼ੁਸ਼ ਸੀ ਤੇ ਡਿੱਪੂ ਹੋਲਡਰਾਂ ਨੂੰ ਆਪਣਾ ਰੁਜ਼ਗਾਰ ਖੁੱਸਣ ਦਾ ਖ਼ਦਸ਼ਾ ਸੀ। ਸੂਬੇ ’ਚ ਕਰੀਬ 19 ਹਜ਼ਾਰ ਡਿੱਪੂ ਹਨ ਜਿਨ੍ਹਾਂ ਵੱਲੋਂ ਪਹਿਲਾਂ ਕੌਮੀ ਖ਼ੁਰਾਕ ਸੁਰੱਖਿਆ ਮਿਸ਼ਨ ਤਹਿਤ ਕਣਕ ਦੀ ਵੰਡ ਕੀਤੀ ਜਾਂਦੀ ਹੈ। ਡਿੱਪੂ ਹੋਲਡਰਾਂ ਦਾ ਤਰਕ ਹੈ ਕਿ ਪੰਜਾਬ ਸਰਕਾਰ ਨੇ ਡਿੱਪੂ ਹੋਲਡਰਾਂ ਨੂੰ ਬਿਨਾਂ ਕੋਈ ਸਹੂਲਤ ਦਿੱਤੇ ਨਵੀਂ ਯੋਜਨਾ ਉਲੀਕ ਦਿੱਤੀ ਹੈ ਜਿਸ ਨਾਲ ਡਿੱਪੂ ਹੋਲਡਰਾਂ ਤੇ ਖਪਤਕਾਰਾਂ ਨੂੰ ਖੱਜਲ ਹੋਣਾ ਪੈਣਾ ਹੈ। ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦੇ ਝਟਕੇ ਮਗਰੋਂ ਡਿੱਪੂ ਹੋਲਡਰ ਖੁਸ਼, ਹੁਣ ਅਨਾਜ ਦੀ ਹੋਮ ਡਲਿਵਰੀ ਦਾ ਕੀ ਬਣੂ?
ਬੀਜੇਪੀ ਕੋਲ ਸਕੂਲਾਂ, ਹਸਪਤਾਲਾਂ ਤੇ ਮੁਫਤ ਬਿਜਲੀ ਲਈ ਫੰਡ ਨਹੀਂ ਪਰ ਵਿਧਾਇਕ ਖਰੀਦਣ ਲਈ ਵਾਧੂ ਪੈਸਾ, ਆਖਰ ਇਹ ਪੈਸਾ ਆਉਂਦਾ ਕਿੱਥੋਂ? ਇੰਦਰਬੀਰ ਨਿੱਜਰ
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਬੀਜੇਪੀ ਉੱਪਰ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬੀਜੇਪੀ ਕੋਲ ਚੰਗੇ ਸਰਕਾਰੀ ਸਕੂਲ, ਹਸਪਤਾਲ ਤੇ ਮੁਫਤ ਬਿਜਲੀ ਦੇਣ ਲਈ ਪੈਸੇ ਨਹੀਂ ਹਨ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਖਰੀਦਣ ਲਈ ਵਾਧੂ ਪੈਸਾ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ ਆਖਰ ਇਹ ਪੈਸਾ ਆਉਂਦਾ ਕਿੱਥੋਂ ਹੈ ? ਬੀਜੇਪੀ ਕੋਲ ਸਕੂਲਾਂ, ਹਸਪਤਾਲਾਂ ਤੇ ਮੁਫਤ ਬਿਜਲੀ ਲਈ ਫੰਡ ਨਹੀਂ ਪਰ ਵਿਧਾਇਕ ਖਰੀਦਣ ਲਈ ਵਾਧੂ ਪੈਸਾ, ਆਖਰ ਇਹ ਪੈਸਾ ਆਉਂਦਾ ਕਿੱਥੋਂ? ਇੰਦਰਬੀਰ ਨਿੱਜਰ
ਵੈਟਨਰੀ ਇੰਸਪੈਕਟਰਾਂ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰ, 68 ਵਿੱਚੋਂ 32 ਦੂਜੇ ਰਾਜਾਂ ਦੇ, ਖਹਿਰੇ ਬੋਲੇ ਇਹ ਬਦਲਾਅ ਨਹੀਂ ਚਾਹੀਦਾ...
ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੌਕਰੀਆਂ ਨੂੰ ਲੈ ਕੇ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ।ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਆਪ 'ਤੇ ਸਵਾਲ ਚੁੱਕੇ ਹਨ।ਵੈਟਨਰੀ ਇੰਸਪੈਕਟਰਾਂ ਨੂੰ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਖਹਿਰਾ ਮੁਤਾਬਿਕ ਕੁੱਲ 68 ਵਿੱਚੋਂ 21 ਨੌਕਰੀਆਂ ਹਰਿਆਣਾ ਅਤੇ 11 ਨੌਕਰੀਆਂ ਰਾਜਸਥਾਨ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਵੈਟਨਰੀ ਇੰਸਪੈਕਟਰਾਂ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰ, 68 ਵਿੱਚੋਂ 32 ਦੂਜੇ ਰਾਜਾਂ ਦੇ, ਖਹਿਰੇ ਬੋਲੇ ਇਹ ਬਦਲਾਅ ਨਹੀਂ ਚਾਹੀਦਾ...
Chief Minister Bhagwant Mann: BJP ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਪੰਜਾਬੀ ਆਪਣੀ ਮਿੱਟੀ ਦੇ ਵਫ਼ਾਦਾਰ ਹਾਂ। BJP ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ। ਜੇ ਲੋਕ ਵੋਟਾਂ ਨਹੀਂ ਪਾਉਂਦੇ ਤਾਂ ਦੂਜੀ ਤਰ੍ਹਾਂ ਖਰੀਦ ਲਵੋ ਪਰ BJP ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ। ਸਿਕੰਦਰ ਨੂੰ ਵੀ ਪੰਜਾਬੀਆਂ ਨੇ ਰੋਕਿਆ ਸੀ। ਮੈਨੂੰ ਮੇਰੇ MLAs ‘ਤੇ ਪੂਰਾ ਯਕੀਨ ਹੈ। ਉਹ ਆਪਣੀ ਮਿੱਟੀ ਤੇ ਪੰਜਾਬ ਦੇ ਵਫ਼ਾਦਾਰ ਰਹਿਣਗੇ।
Arvind Kejriwal: ਭਾਜਪਾ 'ਤੇ ਆਪ੍ਰੇਸ਼ਨ ਲੋਟਸ ਦਾ ਆਰੋਪ , ਕੇਜਰੀਵਾਲ ਬੋਲੇ
ਗੋਆ 'ਚ ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ ਦੇਸ਼ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਪੰਜਾਬ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਵਿਧਾਇਕਾਂ ਨੂੰ ਖਰੀਦਣ -ਫ਼ਰੋਖ਼ਤ ਦੇ ਇਲਜ਼ਾਮ ਲਗਾਏ ਸੀ।
Mini bus accident in the Poonch: ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 11 ਵਿਅਕਤੀਆਂ ਦੀ ਮੌਤ
ਜੰਮੂ ਕਸ਼ਮੀਰ (jammu kashmir) ਦੇ ਪੁਣਛ (Poonch) ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖ਼ਮੀ ਹੋ ਗਏ। ਖੱਡ 'ਚ ਡਿੱਗਣ ਨਾਲ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ 36 ਯਾਤਰੀ ਸਫਰ ਕਰ ਰਹੇ ਸਨ। ਬੱਸ ਗਲੀ ਮੈਦਾਨ ਤੋਂ ਪੁਣਛ ਵੱਲ ਜਾ ਰਹੀ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਈ। ਸਵਜੀਯਾਨ ਦੇ ਸਰਹੱਦੀ ਇਲਾਕੇ ਵਿੱਚ ਬਚਾਅ ਕਾਰਜ ਜਾਰੀ ਹੈ।
Queen Elizabeth II Death: ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਦੇਹ ਨੂੰ ਲੰਡਨ ਲਿਆਂਦਾ ਗਿਆ
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਸਕਾਟਲੈਂਡ ਦੇ ਐਡਿਨਬਰਗ ਤੋਂ ਲੰਡਨ ਲਿਆਂਦੀ ਗਈ। ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਵਿੱਚ ਰੱਖਿਆ ਗਿਆ ਸੀ। ਇੱਕ ਦਿਨ ਪਹਿਲਾਂ ਹੀ ਅੰਤਿਮ ਦਰਸ਼ਨਾਂ ਲਈ ਉੱਥੇ ਭੀੜ ਲੱਗੀ ਹੋਈ ਹੈ। ਜਦੋਂ ਤਾਬੂਤ ਨੂੰ ਲੰਡਨ ਲਿਆਂਦਾ ਗਿਆ ਤਾਂ ਵੀ ਹਜ਼ਾਰਾਂ ਲੋਕ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਰਸਤੇ ਵਿਚ ਇਕੱਠੇ ਹੋਏ। ਮੰਗਲਵਾਰ ਸ਼ਾਮ ਨੂੰ, ਮਹਾਰਾਣੀ ਐਲਿਜ਼ਾਬੈਥ II ਦੇ ਤਾਬੂਤ ਨੂੰ ਰਾਇਲ ਏਅਰ ਫੋਰਸ (ਆਰਏਐਫ) ਦੇ ਜਹਾਜ਼ ਰਾਹੀਂ ਐਡਿਨਬਰਗ ਤੋਂ ਲੰਡਨ ਲਿਆਂਦਾ ਗਿਆ। ਮਹਾਰਾਣੀ, ਜਿਸ ਦੀ ਮੁਸਕਰਾਹਟ ਵਿਚ ਬ੍ਰਿਟੇਨ ਆਪਣੀ ਵਿਰਾਸਤ ਨੂੰ ਦੇਖਦਾ ਸੀ, ਉਸ ਦੇ ਜੀਵਨ ਦਾ ਆਖਰੀ ਪੰਨਾ ਅਗਲੇ ਸੋਮਵਾਰ ਨੂੰ ਬੰਦ ਹੋ ਜਾਵੇਗਾ। ਮਹਾਰਾਣੀ ਐਲਿਜ਼ਾਬੈਥ II ਨੂੰ 19 ਸਤੰਬਰ ਨੂੰ ਵਿੰਡਸਰ, ਲੰਡਨ ਵਿੱਚ ਕਿੰਗ ਜਾਰਜ IV ਮੈਮੋਰੀਅਲ ਚੈਪਲ ਵਿੱਚ ਦਫ਼ਨਾਇਆ ਜਾਵੇਗਾ।
LPG Cylinder Price: ਸਿਰਫ਼ 750 ਰੁਪਏ 'ਚ ਮਿਲ ਰਿਹੈ ਇੰਡੇਨ ਦਾ ਇਹ ਗੈਸ ਸਿਲੰਡਰ! ਇੰਝ ਕਰੋ ਫਟਾਫਟ ਬੁਕਿੰਗ
ਭਾਰਤ ਵਿੱਚ ਮਹਿੰਗਾਈ ਦਰ ਬੀਤੇ ਕੁਝ ਦਿਨਾਂ ਵਿੱਚ ਬਹੁਤ ਤੇਜ਼ੀ ਨਾਲ ਵਧੀ ਹੈ। ਦੇਸ਼ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਲਗਾਤਾਰ ਕਦਮ ਚੁੱਕ ਰਹੇ ਹਨ ਪਰ ਫਿਰ ਵੀ ਆਮ ਲੋਕ ਇਸ ਮਹਿੰਗਾਈ ਦੀ ਮਾਰ ਸਹਿ ਰਹੇ ਹਨ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਕੁਝ ਸਮੇਂ ਤੋਂ ਸਥਿਰ ਹਨ, ਪਰ ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ 14.2 ਕਿਲੋਗ੍ਰਾਮ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੈ। ਅਜਿਹੇ 'ਚ ਜੇ ਤੁਸੀਂ ਵੀ ਅਗਲੇ ਕੁਝ ਦਿਨਾਂ 'ਚ ਆਪਣੇ ਘਰ ਲਈ ਨਵਾਂ ਗੈਸ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਰਕਾਰੀ ਤੇਲ ਕੰਪਨੀ ਇੰਡੇਨ ਆਪਣੇ ਗਾਹਕਾਂ ਲਈ ਬਹੁਤ ਹੀ ਆਕਰਸ਼ਕ ਆਫਰ ਲੈ ਕੇ ਆਈ ਹੈ।