Punjab Breaking News LIVE: ਅਗਨੀਪਥ ਯੋਜਨਾ ਖਿਲਾਫ ਪੂਰੇ ਦੇਸ਼ 'ਚ ਰੋਹ, ਪੰਜਾਬ 'ਚ ਹਾਈ ਅਲਰਟ, ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡੇ ਖੁਲਾਸੇ...LIVE Updates

Punjab Breaking News, 20 June 2022 LIVE Updates: ਅਗਨੀਪਥ ਯੋਜਨਾ ਖਿਲਾਫ ਪੂਰੇ ਦੇਸ਼ 'ਚ ਰੋਹ, ਪੰਜਾਬ 'ਚ ਹਾਈ ਅਲਰਟ, ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡੇ ਖੁਲਾਸੇ...LIVE Updates

ਏਬੀਪੀ ਸਾਂਝਾ Last Updated: 20 Jun 2022 03:48 PM
Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਦੋ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ

 ਸਿੱਧੂ ਮੂਸੇਵਾਲਾ ਕਤਲ ਕੇਸ 'ਚ ਦਿੱਲੀ ਪੁਲਿਸ ਦੇ ਹੱਥ ਦੋ ਮੁੱਖ ਸ਼ੂਟਰ ਲੱਗੇ ਹਨ।ਇਨ੍ਹਾਂ ਕੋਲੋਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

Sidhu Moosewala Murder: ਰਾਜਸਥਾਨ ਪੁਲਿਸ ਦੇ ਨਿਸ਼ਾਨੇ 'ਤੇ ਸੰਤੋਸ਼ ਜਾਧਵ

ਸਿੱਧੂ ਮੂਸੇਵਾਲਾ (Sidhu Moosewala) ਮਾਮਲੇ 'ਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੀ ਪੁਲਿਸ ਟੀਮ ਨੇ ਮੁੰਬਈ ਜਾ ਕੇ ਸੰਤੋਸ਼ ਜਾਧਵ ਤੋਂ ਪੁੱਛਗਿੱਛ ਕੀਤੀ ਹੈ। ਹੁਣ ਸ੍ਰੀ ਗੰਗਾਨਗਰ ਪੁਲਿਸ ਸੰਤੋਸ਼ ਜਾਧਵ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੁਲਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਮਾਮਲੇ 'ਚ ਮੁੰਬਈ ਪੁਲਸ ਵਲੋਂ ਫੜੇ ਗਏ ਸੰਤੋਸ਼ ਜਾਧਵ ਨੇ ਇਸ ਸਾਲ 19 ਜਨਵਰੀ ਨੂੰ ਗੰਗਾਨਗਰ ਦੇ ਇਕ ਹਸਪਤਾਲ 'ਚ ਦੋ ਹੋਰਨਾਂ ਨਾਲ ਮਿਲ ਕੇ ਗੋਲੀਬਾਰੀ ਕੀਤੀ ਸੀ।

India Weather Update: ਦਿੱਲੀ-ਪੰਜਾਬ ਨੂੰ ਮਿਲੇਗੀ ਕੜਕਦੀ ਧੁੱਪ ਤੋਂ ਰਾਹਤ, ਉਤਰਾਖੰਡ 'ਚ ਮੀਂਹ ਦੀ ਸੰਭਾਵਨਾ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 21 ਜੂਨ ਤੱਕ ਜੇਕਰ ਬੱਦਲ ਇਸੇ ਤਰ੍ਹਾਂ ਬਣੇ ਰਹੇ ਤਾਂ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਸਮੇਤ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Coronavirus Cases in India: ਨਹੀਂ ਥੰਮ ਰਿਹਾ ਕੋਰੋਨਾ ਦੀ ਕਹਿਰ, ਪਿਛਲੇ 24 ਘੰਟਿਆਂ 'ਚ 12781 ਨਵੇਂ ਮਾਮਲੇ ਹੋਏ ਦਰਜ

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੁੱਲ 12,781 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਨਵੇਂ ਅੰਕੜਿਆਂ ਤੋਂ ਬਾਅਦ ਹੁਣ ਦੇਸ਼ 'ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 76,700 ਹੋ ਗਈ ਹੈ। ਜੋ ਦੇਸ਼ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਉਧਰ, ਜੇਕਰ ਐਤਵਾਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੋਰੋਨਾ ਦੇ 12,899 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 15 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਦੱਸ ਦੇਈਏ ਕਿ 18 ਜੂਨ ਨੂੰ ਦੇਸ਼ ਵਿੱਚ ਕੁੱਲ 13,216 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸੀ, 113 ਦਿਨਾਂ ਵਿੱਚ ਪਹਿਲੀ ਵਾਰ ਜਦੋਂ ਦੇਸ਼ ਵਿੱਚ ਸੰਕਰਮਣ ਦੇ 13,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ।

Punjab on High Alert on Bharat Bandh: 'ਅਗਨੀਪਥ' ਦਾ ਪੰਜਾਬ ਤੱਕ ਪਹੁੰਚਿਆ ਸੇਕ, ਪੂਰੇ ਸੂਬੇ 'ਚ ਹਾਈ ਅਲਰਟ

ਫੌਜ ਦੀ ਭਰਤੀ ਦੀ ਅਗਨੀਪਥ ਯੋਜਨਾ ਖਿਲਾਫ ਭਾਰਤ ਬੰਦ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਸੂਬੇ ਦੇ ਸਾਰੇ ਆਰਮੀ ਭਰਤੀ ਕੇਂਦਰਾਂ ਤੇ ਛਾਉਣੀਆਂ ਵਿੱਚ ਸੁਰੱਖਿਆ ਵਧਾਈ ਗਈ ਹੈ। ਭਾਜਪਾ ਦਫ਼ਤਰ ਤੋਂ ਇਲਾਵਾ ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਏਡੀਜੀਪੀ (ਲਾਅ ਐਂਡ ਆਰਡਰ) ਨੇ ਭੰਨਤੋੜ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਰਹਿਣਗੇ। ਪੰਜਾਬ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ (CAPF) ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।

Arvind Kejariwal Road Show: ਪੰਜਾਬ ਦੀ ਸੰਗਰੂਰ ਉਪ ਚੋਣ ਲਈ ਅਰਵਿੰਦ ਕੇਜਰੀਵਾਲ ਕਰਨਗੇ ਰੋਡ ਸ਼ੋਅ

ਪੰਜਾਬ ਦੇ ਸੰਗਰੂਰ ਵਿੱਚ ਖਾਲੀ ਪਈ ਲੋਕ ਸਭਾ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਸੰਗਰੂਰ ਵਿੱਚ ਰੋਡ ਸ਼ੋਅ ਕਰਨਗੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੀਟ ਨੂੰ ਜਿੱਤਣ ਲਈ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਮਿਲੀ ਜਿੱਤ ਨਾਲ ਘਿਰੀ ‘ਆਪ’ ਲਈ ਇਹ ਚੋਣ ਵੀ ਵੱਕਾਰ ਦਾ ਵਿਸ਼ਾ ਹੈ।

ਪਿਛੋਕੜ

Punjab Breaking News, 20 June 2022 LIVE Updates: ਫੌਜ ਦੀ ਭਰਤੀ ਦੀ ਅਗਨੀਪਥ ਯੋਜਨਾ ਖਿਲਾਫ ਭਾਰਤ ਬੰਦ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਸੂਬੇ ਦੇ ਸਾਰੇ ਆਰਮੀ ਭਰਤੀ ਕੇਂਦਰਾਂ ਤੇ ਛਾਉਣੀਆਂ ਵਿੱਚ ਸੁਰੱਖਿਆ ਵਧਾਈ ਗਈ ਹੈ। ਭਾਜਪਾ ਦਫ਼ਤਰ ਤੋਂ ਇਲਾਵਾ ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਏਡੀਜੀਪੀ (ਲਾਅ ਐਂਡ ਆਰਡਰ) ਨੇ ਭੰਨਤੋੜ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਰਹਿਣਗੇ। ਪੰਜਾਬ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ (CAPF) ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। Punjab on High Alert on Bharat Bandh: 'ਅਗਨੀਪਥ' ਦਾ ਪੰਜਾਬ ਤੱਕ ਪਹੁੰਚਿਆ ਸੇਕ, ਪੂਰੇ ਸੂਬੇ 'ਚ ਹਾਈ ਅਲਰਟ


ਪੁਲਿਸ ਨੇ ਕਰਵਾਇਆ ਲਾਰੈਂਸ ਬਿਸ਼ਨੋਈ-ਮਨਮੋਹਨ ਦਾ ਆਹਮੋ-ਸਾਹਮਣਾ, ਹੋਇਆ ਵੱਡਾ ਖੁਲਾਸਾ


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁਦਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਤਿੰਨੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਪੁਣੇ ਪੁਲਿਸ ਨੇ ਸੰਤੋਸ਼ ਜਾਧਵ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀ, ਜਿਸ 'ਤੇ ਸਿੱਧੂ ਮੂਸੇਵਾਲਾ 'ਤੇ ਗੋਲੀ ਚਲਾਉਣ ਦਾ ਸ਼ੱਕ ਹੈ। ਦੂਜੇ ਪਾਸੇ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਮਨਮੋਹਨ ਨਾਮੀ ਇੱਕ ਬਦਮਾਸ਼ ਨੂੰ ਮਾਨਸਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਮਨਮੋਹਨ ਸਿੰਘ ਉਰਫ ਮੋਹਨਾ ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਹੈ। ਮਨਮੋਹਨ ਨੂੰ 30 ਮਾਰਚ, 2022 ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 30 ਮਾਰਚ ਨੂੰ ਮਨਮੋਹਨ ਨੂੰ ਇੱਕ ਪਿਸਤੌਲ, 45 ਕਾਰਤੂਸ ਤੇ ਇੱਕ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਕਰਵਾਇਆ ਲਾਰੈਂਸ ਬਿਸ਼ਨੋਈ-ਮਨਮੋਹਨ ਦਾ ਆਹਮੋ-ਸਾਹਮਣਾ, ਹੋਇਆ ਵੱਡਾ ਖੁਲਾਸਾ


ਹੋਟਲ ਸੁਖਵਿਲਾਸ ਮਾਮਲਾ: ਸੁਖਬੀਰ ਬਾਦਲ ਦੀ CM ਮਾਨ ਨੂੰ ਵੰਗਾਰ, ਕਿਹਾ ਜਾਂਚ ਕਰੋ, ਜੇ ਕੁੱਝ ਗ਼ਲਤ ਨਿਕਲਿਆ ਤਾਂ ਮੈਂ ਕਾਰਵਾਈ ਲਈ ਤਿਆਰ


ਬਾਦਲ ਪਰਿਵਾਰ ਦੇ ਹੋਟਲ ਸੁੱਖਵਿਲਾਸ ਦੀ ਜਾਂਚ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਹੈ ਕਿ ਜੇ ਕੁਝ ਗਲਤ ਹੈ ਤਾਂ ਕਾਰਵਾਈ ਕਰੋ। ਉਨ੍ਹਾਂ ਕਿਹਾ ਕਿ ਜੇਕਰ ਸੀਐਮ ਭਗਵੰਤ ਮਾਨ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਕਰਵਾ ਲੈਣ। ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਹੋਟਲ ਸੁੱਖਵਿਲਾਸ ਦੀ ਉਸਾਰੀ ਵਿੱਚ ਕੁਝ ਵੀ ਗਲਤ ਨਹੀਂ। ਹੋਟਲ ਸੁਖਵਿਲਾਸ ਮਾਮਲਾ: ਸੁਖਬੀਰ ਬਾਦਲ ਦੀ CM ਮਾਨ ਨੂੰ ਵੰਗਾਰ, ਕਿਹਾ ਜਾਂਚ ਕਰੋ, ਜੇ ਕੁੱਝ ਗ਼ਲਤ ਨਿਕਲਿਆ ਤਾਂ ਮੈਂ ਕਾਰਵਾਈ ਲਈ ਤਿਆਰ


ਪੰਜਾਬ ਦੀ ਸੰਗਰੂਰ ਉਪ ਚੋਣ ਲਈ ਅਰਵਿੰਦ ਕੇਜਰੀਵਾਲ ਕਰਨਗੇ ਰੋਡ ਸ਼ੋਅ


ਪੰਜਾਬ ਦੇ ਸੰਗਰੂਰ ਵਿੱਚ ਖਾਲੀ ਪਈ ਲੋਕ ਸਭਾ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਸੰਗਰੂਰ ਵਿੱਚ ਰੋਡ ਸ਼ੋਅ ਕਰਨਗੇ। ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੀਟ ਨੂੰ ਜਿੱਤਣ ਲਈ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਮਿਲੀ ਜਿੱਤ ਨਾਲ ਘਿਰੀ ‘ਆਪ’ ਲਈ ਇਹ ਚੋਣ ਵੀ ਵੱਕਾਰ ਦਾ ਵਿਸ਼ਾ ਹੈ। ਪੰਜਾਬ ਦੀ ਸੰਗਰੂਰ ਉਪ ਚੋਣ ਲਈ ਅਰਵਿੰਦ ਕੇਜਰੀਵਾਲ ਕਰਨਗੇ ਰੋਡ ਸ਼ੋਅ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.