Sidhu Moosewala Murder Case: ਪੁਲਿਸ ਨੇ ਕਰਵਾਇਆ ਲਾਰੈਂਸ ਬਿਸ਼ਨੋਈ-ਮਨਮੋਹਨ ਦਾ ਆਹਮੋ-ਸਾਹਮਣਾ, ਹੋਇਆ ਵੱਡਾ ਖੁਲਾਸਾ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਮਨਮੋਹਨ ਨਾਮੀ ਇੱਕ ਬਦਮਾਸ਼ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਮਨਮੋਹਨ ਸਿੰਘ ਉਰਫ ਮੋਹਨਾ ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਸੀ ਤੇ 30 ਮਾਰਚ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab Police on Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁਦਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਤਿੰਨੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਪੁਣੇ ਪੁਲਿਸ ਨੇ ਸੰਤੋਸ਼ ਜਾਧਵ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀ, ਜਿਸ 'ਤੇ ਸਿੱਧੂ ਮੂਸੇਵਾਲਾ 'ਤੇ ਗੋਲੀ ਚਲਾਉਣ ਦਾ ਸ਼ੱਕ ਹੈ।
ਦੂਜੇ ਪਾਸੇ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਮਨਮੋਹਨ ਨਾਮੀ ਇੱਕ ਬਦਮਾਸ਼ ਨੂੰ ਮਾਨਸਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਮਨਮੋਹਨ ਸਿੰਘ ਉਰਫ ਮੋਹਨਾ ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਹੈ। ਮਨਮੋਹਨ ਨੂੰ 30 ਮਾਰਚ, 2022 ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 30 ਮਾਰਚ ਨੂੰ ਮਨਮੋਹਨ ਨੂੰ ਇੱਕ ਪਿਸਤੌਲ, 45 ਕਾਰਤੂਸ ਤੇ ਇੱਕ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਨੇ ਪੁੱਛਗਿੱਛ 'ਚ ਖੁਲਾਸਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਸਿੱਧੂ ਨੇ ਮੂਸੇਵਾਲਾ ਦੀ 2 ਵਾਰ ਰੇਕੀ ਕੀਤੀ ਸੀ। ਜੱਗੂ ਭਗਵਾਨਪੁਰੀਆ ਨੇ ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਦੇ ਕਹਿਣ 'ਤੇ ਮਨਮੋਹਨ ਨੂੰ ਰੇਕੀ ਦਾ ਕੰਮ ਸੌਂਪਿਆ। ਹੁਣ ਫਿਰ ਤੋਂ ਮਨਮੋਹਨ ਲਾਰੈਂਸ ਨਾਲ ਆਹਮੋ-ਸਾਹਮਣੇ ਹੋਣ ਤੋਂ ਬਾਅਦ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੇਕੜੇ ਨੂੰ ਕਿਸੇ ਹੋਰ ਜੇਲ੍ਹ ਵਿੱਚ ਕੀਤਾ ਗਿਆ ਸ਼ਿਫਟ
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਇੱਕ ਮੁਲਜ਼ਮ ਨੂੰ ਮੁਕਤਸਰ ਜੇਲ੍ਹ ਵਿੱਚ ਹਮਲਾ ਕਰਨ ਤੋਂ ਬਾਅਦ ਕੇਕੜਾ ਨੂੰ ਦੂਜੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਮੁਕਤਸਰ ਜੇਲ੍ਹ ਦੇ ਸੁਪਰਡੈਂਟ ਨੇ ਦੱਸਿਆ ਕਿ ਕੇਕੜਾ 14 ਜੂਨ ਦੀ ਸ਼ਾਮ ਨੂੰ ਜੇਲ੍ਹ 'ਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, ਮੈਂ ਸੋਚਿਆ ਕਿ ਕੋਈ ਸਮੱਸਿਆ ਹੋ ਸਕਦੀ ਹੈ, ਇਸ ਲਈ ਮੈਂ ਆਈਜੀ ਨਾਲ ਗੱਲ ਕੀਤੀ ਤੇ ਅਗਲੀ ਸਵੇਰ 15 ਜੂਨ ਨੂੰ ਕੇਕੜੇ ਨੂੰ ਕਿਸੇ ਹੋਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ।
ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਗੈਂਗ ਵਾਰ ਹੋਣ ਦੀ ਸੰਭਾਵਨਾ ਹੈ। ਕੇਕੜੇ 'ਤੇ ਹੋਏ ਹਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਹਮਲਾ ਨਹੀਂ ਹੋਇਆ, ਸਿਰਫ ਕੇਕੜਾ ਦਾ ਐਂਟੀ ਲਾਰੈਂਸ ਗੈਂਗ ਨਾਲ ਆਹਮੋ-ਸਾਹਮਣਾ ਹੋਇਆ ਹੈ। ਇਸ ਤੋਂ ਬਾਅਦ ਉਸ ਨੂੰ ਵੱਖਰੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਕੇਕੜੇ ਨੂੰ 15 ਜੂਨ ਨੂੰ ਮੁਕਤਸਰ ਜੇਲ੍ਹ ਤੋਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਵਿੱਚ ਸਿੱਧੂ ਮੂਸੇਵਾਲ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: National Herald Case: ਰਾਹੁਲ ਗਾਂਧੀ ਚੌਥੀ ਵਾਰ ED ਸਾਹਮਣੇ ਹੋਣਗੇ ਪੇਸ਼, ਦੇਸ਼ ਭਰ 'ਚ ਕਾਂਗਰਸ ਕਰੇਗੀ ਪ੍ਰਦਰਸ਼ਨ