ਪੜਚੋਲ ਕਰੋ

Punjab Breaking News LIVE: ਪਰਾਲੀ ਸਾੜਨ ਵਾਲਿਆਂ ਦੀ ਸ਼ਾਮਤ, ਡੀਸੀਪੀ ਨੂੰ ਮਹਿੰਗਾ ਪਿਆ ਵਿਧਾਇਕ ਨਾਲ ਉਲਝਣਾ, ਕਿਸਾਨ ਮੇਲੇ 'ਚ ਪਹੁੰਚ ਰਹੇ ਸੀਐਮ ਮਾਨ, ਸ਼੍ਰੋਮਣੀ ਕਮੇਟੀ ਨੇ ਬੁਲਾਈ ਹੰਗਾਮੀ ਮੀਟਿੰਗ

Punjab Breaking News, 23 September 2022 LIVE Updates: ਪਰਾਲੀ ਸਾੜਨ ਵਾਲਿਆਂ ਦੀ ਸ਼ਾਮਤ, ਡੀਸੀਪੀ ਨੂੰ ਮਹਿੰਗਾ ਪਿਆ ਵਿਧਾਇਕ ਨਾਲ ਉਲਝਣਾ, ਕਿਸਾਨ ਮੇਲੇ 'ਚ ਪਹੁੰਚ ਰਹੇ ਸੀਐਮ ਮਾਨ, ਸ਼੍ਰੋਮਣੀ ਕਮੇਟੀ ਨੇ ਬੁਲਾਈ ਹੰਗਾਮੀ ਮੀਟਿੰਗ

LIVE

Key Events
Punjab Breaking News LIVE: ਪਰਾਲੀ ਸਾੜਨ ਵਾਲਿਆਂ ਦੀ ਸ਼ਾਮਤ, ਡੀਸੀਪੀ ਨੂੰ ਮਹਿੰਗਾ ਪਿਆ ਵਿਧਾਇਕ ਨਾਲ ਉਲਝਣਾ, ਕਿਸਾਨ ਮੇਲੇ 'ਚ ਪਹੁੰਚ ਰਹੇ ਸੀਐਮ ਮਾਨ, ਸ਼੍ਰੋਮਣੀ ਕਮੇਟੀ ਨੇ ਬੁਲਾਈ ਹੰਗਾਮੀ ਮੀਟਿੰਗ

Background

Punjab Breaking News, 23 September 2022 LIVE Updates: ਪੰਜਾਬ ਸਰਕਾਰ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਦੂਜੇ ਪਾਸੇ ਅਧਿਕਾਰੀਆਂ ਨੇ ਸਖਤੀ ਦੇ ਵੀ ਸੰਕੇਤ ਦਿੱਤੇ ਹਨ। ਸੂਤਰਾਂ ਮੁਤਾਬਕ ਐਤਕੀਂ ਪੰਜਾਬ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ‘ਰੈੱਡ ਐਂਟਰੀ’ ਪਾ ਸਕਦੀ ਹੈ। ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਜਿਨ੍ਹਾਂ ’ਚੋਂ ਰੈੱਡ ਐਂਟਰੀ ਪਾਏ ਜਾਣ ਦਾ ਇਸ਼ਾਰਾ ਮਿਲਿਆ ਹੈ। 

ਜਲੰਧਰ ਦੇ DCP ਨਰੇਸ਼ ਡੋਗਰਾ ਨੂੰ AAP ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ

ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏਆਈਜੀ ਪੀਏਪੀ 2 ਵਜੋਂ ਤਾਇਨਾਤ ਕੀਤਾ ਗਿਆ ਸੀ।  ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ। ਜਲੰਧਰ ਦੇ DCP ਨਰੇਸ਼ ਡੋਗਰਾ ਨੂੰ AAP ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ

ਐਗਰੀਕਲਚਰ ਯੂਨੀਵਰਸਿਟੀ 'ਚ ਕਿਸਾਨ ਮੇਲਾ ਸ਼ੁਰੂ, ਸੀਐਮ ਭਗਵੰਤ ਮਾਨ ਵੀ ਪਹੁੰਚਣਗੇ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਵਿੱਚ ਅੱਜ ਤੋਂ ਕਿਸਾਨ ਮੇਲਾ ਸ਼ੁਰੂ ਹੋ ਰਿਹਾ ਹੈ। ਪੀਏਯੂ ਵਿੱਚ ਇਹ ਮੇਲਾ ਕਰੋਨਾ ਵਾਇਰਸ ਦੇ ਕਹਿਰ ਕਰਕੇ ਦੋ ਸਾਲ ਬਾਅਦ ਲੱਗ ਰਿਹਾ ਹੈ। ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ, ਜਦੋਂਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਬਾਰੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲਾ ਪੇਂਡੂ ਲੋਕਾਂ ਵਿੱਚ ਸੁਧਰੇ ਹੋਏ ਗਿਆਨ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਫਲਾਂ ਦੇ ਬੂਟੇ ਫਲ ਵਿਗਿਆਨ ਵਿਭਾਗ ਦੇ ਬਾਗਾਂ ਨੇੜੇ, ਫੁੱਲ ਗੇਟ ਨੰਬਰ-2 ਦੇ ਨੇੜਿਓਂ ਖਰੀਦੇ ਜਾ ਸਕਦੇ ਹਨ। ਐਗਰੀਕਲਚਰ ਯੂਨੀਵਰਸਿਟੀ 'ਚ ਕਿਸਾਨ ਮੇਲਾ ਸ਼ੁਰੂ, ਸੀਐਮ ਭਗਵੰਤ ਮਾਨ ਵੀ ਪਹੁੰਚਣਗੇ

ਸੁਪਰੀਮ ਕੋਰਟ ਵੱਲੋਂ ਵੱਡੇ ਝਕਟੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਬੁਲਾਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ

ਸੁਪਰੀਮ ਕੋਰਟ ਵੱਲੋਂ ਹਰਿਆਣਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਲੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਖ਼ਿਲਾਫ਼ ਅਗਲੀ ਰਣਨੀਤੀ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਨੇ ਅੱਜ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਚੰਡੀਗੜ੍ਹ ਵਿਖੇ ਸੱਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਇਸ ਮੀਟਿੰਗ ਵਿੱਚ ਕੀ ਫੈਸਲਾ ਹੋ ਸਕਦਾ ਹੈ, ਬਾਰੇ ਕੁਝ ਵੀ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਸਬੰਧੀ ਅਗਲਾ ਫ਼ੈਸਲਾ ਕੀਤਾ ਜਾਵੇਗਾ। ਸੁਪਰੀਮ ਕੋਰਟ ਵੱਲੋਂ ਵੱਡੇ ਝਕਟੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਬੁਲਾਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ

ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ, ਜਨਾਬ ਹੁਣ ਤੁਸੀਂ ਮੁਰਗੀਖਾਨਾ ਕਦੋਂ ਖੋਲ੍ਹਣ ਜਾ ਰਹੇ ਹੋ...?

ਮੁੱਖ ਮੰਤਰੀ ਭਗਵੰਤ ਮਾਨ ਲਈ ਸੁਰੱਖਿਆ ਪਹਿਰੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਾਣਾ ਵੇਲਾ ਯਾਦ ਕਰਵਾਇਆ ਹੈ, ਜਦੋਂ ਉਹ ਵਿਰੋਧੀ ਲੀਡਰਾਂ ਦੀ ਸੁਰੱਖਿਆ ਨੂੰ ਲੈ ਕੇ ਮਜ਼ਾਕ ਉਡਾਉਂਦੀ ਸੀ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, "ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਸੁਰੱਖਿਆ ਵਾਲੇ ਸਿਆਸਤਦਾਨਾਂ ਨੂੰ ਤਾਅਨੇ ਮਾਰਦੇ ਸੀ ਕਿ ਜੇਕਰ ਉਹ ਲੋਕਾਂ ਤੋਂ ਇੰਨੇ ਡਰਦੇ ਹਨ ਤਾਂ ਉਹ “ਮੁਰਗੀ-ਖਾਨਾ” (ਪੋਲਟਰੀ ਫਾਰਮ) ਖੋਲ੍ਹਣ ਲੈਣ! ਹੁਣ ਉਹ ਮੁਰਗੀ-ਖਾਨਾ ਕਦੋਂ ਖੋਲ੍ਹਣ ਜਾ ਰਹੇ ਹਨ? ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ, ਜਨਾਬ ਹੁਣ ਤੁਸੀਂ ਮੁਰਗੀਖਾਨਾ ਕਦੋਂ ਖੋਲ੍ਹਣ ਜਾ ਰਹੇ ਹੋ...?

20:54 PM (IST)  •  23 Sep 2022

Hockey India President: ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਚੁਣੇ ਗਏ ਪ੍ਰਧਾਨ...

ਸਾਬਕਾ ਭਾਰਤੀ ਕਪਤਾਨ ਅਤੇ ਓਲੰਪੀਅਨ ਦਿਲੀਪ ਟਿਰਕੀ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਬਣ ਗਏ ਹਨ ਜਦੋਂ ਕਿ ਇਸ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੇ ਦੋ ਹੋਰਾਂ ਨੇ ਚੋਣ ਤੋਂ ਨਾਂ ਵਾਪਸ ਲੈ ਲਿਆ ਹੈ। ਟਿਰਕੀ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ 1998 ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਅਤੇ 2002 ਬੁਸਾਨ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਟਿਰਕੀ ਨੇ 15 ਸਾਲਾਂ ਤੱਕ ਡਿਫੈਂਡਰ ਵਜੋਂ ਆਪਣੇ ਸ਼ਾਨਦਾਰ ਕਰੀਅਰ ਵਿੱਚ 412 ਅੰਤਰਰਾਸ਼ਟਰੀ ਮੈਚ ਖੇਡੇ।

18:35 PM (IST)  •  23 Sep 2022

Himachal Election: ਹਿਮਾਚਲ ਪ੍ਰਦੇਸ਼ 'ਚ ਚੋਣ ਕਮਿਸ਼ਨ ਨੇ ਕੀਤੀ ਸਰਬ ਪਾਰਟੀ ਮੀਟਿੰਗ, ਵਿਰੋਧੀ ਪਾਰਟੀਆਂ ਨੇ ਉਠਾਈ ਇਹ ਮੰਗ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਦਿਨਾਂ ਦੌਰੇ 'ਤੇ ਪਹੁੰਚੀ ਕੇਂਦਰੀ ਚੋਣ ਕਮਿਸ਼ਨ ਦੀ ਟੀਮ ਨੇ ਸ਼ੁੱਕਰਵਾਰ ਨੂੰ ਸ਼ਿਮਲਾ 'ਚ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ। ਜਿਸ ਵਿੱਚ ਸਿਆਸੀ ਪਾਰਟੀਆਂ ਨੇ ਕਮਿਸ਼ਨ ਦੀ ਟੀਮ ਨੂੰ ਸੁਝਾਅ ਦਿੰਦਿਆਂ ਚੋਣਾਂ ਜਲਦੀ ਅਤੇ ਪਾਰਦਰਸ਼ਤਾ ਨਾਲ ਕਰਵਾਉਣ ਦੀ ਅਪੀਲ ਕੀਤੀ। ਸੀਪੀਆਈਐਮ ਨੇ ਗੁਜਰਾਤ ਅਤੇ ਹਿਮਾਚਲ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਕੇਂਦਰੀ ਚੋਣ ਕਮਿਸ਼ਨ ਦੀ ਟੀਮ ਨਾਲ ਮੀਟਿੰਗ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਰਾਕੇਸ਼ ਸਿੰਘਾ ਨੇ ਕਿਹਾ ਕਿ ਕਮਿਸ਼ਨ ਦੀ ਟੀਮ ਨਾਲ ਹੋਈ ਮੀਟਿੰਗ ਵਿੱਚ ਸਕਾਰਾਤਮਕ ਚਰਚਾ ਹੋਈ ਹੈ। ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਦੀ ਭੂਗੋਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਵਾਰ ਸੂਬੇ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਮੌਕਾ ਮਿਲੇ, ਇਸ ਲਈ ਚੋਣਾਂ 20 ਨਵੰਬਰ ਦੇ ਆਸਪਾਸ ਕਰਵਾਉਣ ਲਈ ਵੀ ਕਿਹਾ ਗਿਆ ਹੈ।

18:07 PM (IST)  •  23 Sep 2022

ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇਗਾ: ਹਰਜੋਤ ਬੈਂਸ

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ, ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ।

ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰਜ਼ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਲਦ  ਜਾਰੀ ਕੀਤਾ ਜਾ ਰਿਹਾ ਹੈ।ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਉਪਰੰਤ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਜਿਵੇਂ ਜਿਵੇਂ ਰੈਗੂਲਰ ਕਰਨ ਸਬੰਧੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਜਾਣਗੇ ਉਵੇਂ ਹੀ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ।

16:32 PM (IST)  •  23 Sep 2022

Ashok Gehlot:  'ਰਾਹੁਲ ਗਾਂਧੀ ਨੇ ਮੈਨੂੰ ਕਿਹਾ..', ਅਸ਼ੋਕ ਗਹਿਲੋਤ ਦੇ ਇਸ ਬਿਆਨ ਨਾਲ ਸਾਫ਼ ਹੋਈ ਸਾਰੀ ਤਸਵੀਰ

ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਗਾਂਧੀ ਪਰਿਵਾਰ ਵਿੱਚੋਂ ਕੋਈ ਵੀ ਪਾਰਟੀ ਪ੍ਰਧਾਨ ਨਹੀਂ ਬਣੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਉਹ ਖੁਦ ਚੋਣ ਲੜਨਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਜਗ੍ਹਾ ਕੌਣ ਬਣੇਗਾ, ਇਸ ਬਾਰੇ ਫੈਸਲਾ ਸੋਨੀਆ ਗਾਂਧੀ ਹੀ ਕਰੇਗੀ।

16:09 PM (IST)  •  23 Sep 2022

Illegal Mining: ਥਾਣਿਆਂ 'ਚ ਹੋਈ ਰੇਤੇ ਦੀ ਬੋਲੀ, ਸਾਢੇ 10 ਰੁਪਏ 'ਚ ਵਿਕਿਆ ਰੇਤਾ

ਫ਼ਾਜ਼ਿਲਕਾ ਦੇ ਥਾਣਿਆਂ ਵਿੱਚ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਰੇਤੇ ਦੀ ਬੋਲੀ ਹੋਈ। ਫ਼ਾਜ਼ਿਲਕਾ ਦੇ ਸਦਰ ਥਾਣੇ ਵਿੱਚ ਵੱਡੀ ਗਿਣਤੀ ਵਿੱਚ ਜਮ੍ਹਾ ਹੋਏ ਰੇਤੇ ਦੀ ਬੋਲੀ ਕਰ ਵਿਭਾਗ ਨੇ ਸਾਢੇ 10 ਰੁਪਏ ਦੇ ਹਿਸਾਬ ਨਾਲ ਰੇਤਾ ਵੇਚ ਦਿੱਤਾ। ਪੰਜਾਬ ਵਿੱਚ ਰੇਤੇ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਹਰ ਪਾਸੇ ਰੇਤਾ ਵੇਚਣਾ ਸ਼ੁਰੂ ਕਰਨ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ ਪਰ ਨਾ ਤਾਂ ਕਿਤੇ ਰੇਤਾ ਸ਼ੁਰੂ ਹੋਇਆ ਤੇ ਨਾ ਹੀ ਰੇਤੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਕੋਈ ਰੁਜ਼ਗਾਰ ਮਿਲਿਆ ਪਰ ਹੁਣ ਥਾਣਿਆਂ ਵਿੱਚ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਦਰਜ ਕੀਤੇ ਗਏ ਪਰਚਿਆਂ ਦੌਰਾਨ ਬਰਾਮਦ ਕੀਤੇ ਗਏ ਰੇਤੇ ਦੀ ਬੋਲੀ ਹੋ ਰਹੀ ਹੈ ਤੇ ਰੇਤਾ ਵੇਚਿਆ ਜਾ ਰਿਹਾ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Embed widget