ਪੜਚੋਲ ਕਰੋ
(Source: ECI/ABP News)
ਜਲੰਧਰ ਦੇ DCP ਨਰੇਸ਼ ਡੋਗਰਾ ਨੂੰ AAP ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ
ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏਆਈਜੀ ਪੀਏਪੀ 2 ਵਜੋਂ ਤਾਇਨਾਤ ਕੀਤਾ ਗਿਆ ਸੀ।
![ਜਲੰਧਰ ਦੇ DCP ਨਰੇਸ਼ ਡੋਗਰਾ ਨੂੰ AAP ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ Punjab Government has Transferred Jalandhar DCP Naresh Kumar Dogra after AAP MLA Raman Arora ਜਲੰਧਰ ਦੇ DCP ਨਰੇਸ਼ ਡੋਗਰਾ ਨੂੰ AAP ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ](https://feeds.abplive.com/onecms/images/uploaded-images/2022/09/23/adeb8a0636776b6ece37e760b36fec901663910863012345_original.jpg?impolicy=abp_cdn&imwidth=1200&height=675)
DCP Naresh Dogra
ਜਲੰਧਰ : ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏਆਈਜੀ ਪੀਏਪੀ 2 ਵਜੋਂ ਤਾਇਨਾਤ ਕੀਤਾ ਗਿਆ ਸੀ। ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ।
ਇਸ ਦੌਰਾਨ ਐਮ.ਐਲ.ਏ. ਰਮਨ ਅਰੋੜਾ ਅਤੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਰੇਸ਼ ਡੋਗਰਾ ਵਿੱਚ ਆਪਸੀ ਤਕਰਾਰ ਵੱਧ ਗਿਆ। ਮਾਮਲਾ ਇਹਨ੍ਹਾਂ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਡੀ.ਸੀ.ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਜਦੋਂ ਡੀ.ਸੀ.ਪੀ. ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਬੀਤੀ ਰਾਤ ਦੋਹਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ ਪਰ ਇਸ ਦੇ ਬਾਵਜੂਦ ਹੁਣ ਡੋਗਰਾ ਦੀ ਬਦਲੀ ਕਰ ਦਿੱਤੀ ਗਈ ਹੈ।
‘ਆਪ’ ਵਰਕਰਾਂ ਨੇ ਡੀ.ਸੀ.ਪੀ. ਦੀ ਕੁੱਟਮਾਰ ਕੀਤੀ। ਇਸ ਦੇ ਬਾਅਦ ਦਬਾਅ ਵਿਚ ਆਈ ਪੁਲਿਸ ਵੱਲੋਂ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਸਾਹਮਣੇ ਆਈ ਸੀ। ਫਿਲਹਾਲ ਹੁਣ ਅਜੇ ਡੀ.ਸੀ.ਪੀ. ਡੋਗਰਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਡੀ.ਸੀ.ਪੀ. ਡੋਗਰਾ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਯੂ-ਟਰਨ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਜਲੰਧਰ 'ਚ ਇਕ ਜਾਇਦਾਦ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਨਾਲ ਪੰਜਾਬ ਦੀ ਸਿਆਸਤ ’ਚ ਹਲਚਲ ਮਚ ਗਈ ਸੀ। ਇਸ ਵੀਡੀਓ ਨੂੰ ਲੈ ਕੇ ਹਰ ਪਾਸੇ ਹੰਗਾਮਾ ਹੋ ਗਿਆ ਸੀ। ਇਸ ਵੀਡੀਓ ’ਚ ਡੀ. ਸੀ. ਪੀ. ਨੂੰ ਜ਼ਮੀਨ 'ਤੇ ਲੇਟਿਆ ਅਤੇ ਕੁੱਟਿਆ ਹੋਇਆ ਦਿਖਾਇਆ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)