ਪੜਚੋਲ ਕਰੋ

Punjab Breaking News LIVE: ਕੋਟਕਪੂਰਾ ਮਾਮਲੇ 'ਚ ਸੁਖਬੀਰ ਬਾਦਲ ਤਲਬ, ਜਲੰਧਰ ਦੇ ਹਸਪਤਾਲ 'ਚ ਸ਼ਰੇਆਮ ਨਰਸ ਦਾ ਕਤਲ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ, ਜਾਖੜ ਦੀ ਸਿਹਤ ਮੰਤਰੀ ਜੌੜਾਮਾਜਰਾ 'ਤੇ ਟਿੱਪਣੀ ਕਾਰਨ ਵਿਵਾਦ

Punjab Breaking News, 25 August 2022 LIVE Updates: ਕੋਟਕਪੂਰਾ ਮਾਮਲੇ 'ਚ ਸੁਖਬੀਰ ਬਾਦਲ ਤਲਬ, ਜਲੰਧਰ ਦੇ ਹਸਪਤਾਲ 'ਚ ਸ਼ਰੇਆਮ ਨਰਸ ਦਾ ਕਤਲ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ

LIVE

Key Events
Punjab Breaking News LIVE:  ਕੋਟਕਪੂਰਾ ਮਾਮਲੇ 'ਚ ਸੁਖਬੀਰ ਬਾਦਲ ਤਲਬ, ਜਲੰਧਰ ਦੇ ਹਸਪਤਾਲ 'ਚ ਸ਼ਰੇਆਮ ਨਰਸ ਦਾ ਕਤਲ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ, ਜਾਖੜ ਦੀ ਸਿਹਤ ਮੰਤਰੀ ਜੌੜਾਮਾਜਰਾ 'ਤੇ ਟਿੱਪਣੀ ਕਾਰਨ ਵਿਵਾਦ

Background

Punjab Breaking News, 25 August 2022 LIVE Updates: SIT ਨੇ ਕੋਟਕਪੂਰਾ ਮਾਮਲੇ ਸਬੰਧੀ ਪੇਸ਼ੀ ਲਈ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ।  ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਸਵੇਰੇ 10.30 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। 

ਜੇ ਭਾਰਤ ਇੱਕ ਮੁੰਦਰੀ, ਤਾਂ ਪੰਜਾਬ ਮੁੰਦਰੀ ਦਾ ਨਗ, ਜੋ ਅਸੀਂ ਚਮਕਾ ਕੇ ਰੱਖਣਾ, ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ: ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੇ ਭਾਰਤ ਇੱਕ ਮੁੰਦਰੀ ਹੈ, ਤਾਂ ਪੰਜਾਬ ਉਸ ਮੁੰਦਰੀ ਦਾ ਨਗ ਹੈ, ਜੋ ਅਸੀਂ ਚਮਕਾ ਕੇ ਰੱਖਣਾ ਹੈ। ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ ਹੈ। ਉਨ੍ਹਾਂ ਨੇ ਇਹ ਗੱਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਕਹੀ। ਪੀਐਮ ਮੋਦੀ ਕੱਲ੍ਹ ਮੁਹਾਲੀ ਵਿੱਚ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਆਏ ਸੀ।  ਜੇ ਭਾਰਤ ਇੱਕ ਮੁੰਦਰੀ, ਤਾਂ ਪੰਜਾਬ ਮੁੰਦਰੀ ਦਾ ਨਗ, ਜੋ ਅਸੀਂ ਚਮਕਾ ਕੇ ਰੱਖਣਾ, ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ: ਸੀਐਮ ਭਗਵੰਤ ਮਾਨ

ਸੁਨੀਲ ਜਾਖੜ ਵੱਲੋਂ ਸਿਹਤ ਮੰਤਰੀ ਚੇਤਨ ਜੌੜਾਮਾਜਰਾ 'ਤੇ ਕੀਤੀ ਟਿੱਪਣੀ ਕਾਰਨ ਛਿੜਿਆ ਵਿਵਾਦ, ਕਿਹਾ, ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ

 ਪੰਜਾਬ ਦੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ 'ਤੇ ਤੰਜ ਕੱਸਿਆ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਹਾਲੀ ਨੂੰ ਕੈਂਸਰ ਹਸਪਤਾਲ ਦੇ ਕੇ ਜਾ ਰਹੇ ਹਨ। ਮੇਰੀ ਸੀਐਮ ਭਗਵੰਤ ਮਾਨ ਨੂੰ ਅਪੀਲ ਹੈ ਕਿ ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ। ਹਸਪਤਾਲ ਇੱਕ ਇਮਾਰਤ ਹੈ ਪਰ ਇਲਾਜ ਡਾਕਟਰਾਂ ਨੇ ਹੀ ਕਰਨਾ ਹੈ। ਜਾਖੜ ਦਾ ਇਹ ਤੰਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਅਸਤੀਫੇ ਦੀ ਵਜ੍ਹਾ ਕਰਕੇ ਸੀ ,ਜਿਨ੍ਹਾਂ ਨੇ ਸਿਹਤ ਮੰਤਰੀ ਵੱਲੋਂ ਫਟੇ ਤੇ ਗੰਦੇ ਗੱਦੇ 'ਤੇ ਪਾਉਣ ਨਾਲ ਜ਼ਲੀਲ ਹੋ ਕੇ ਅਸਤੀਫਾ ਦੇ ਦਿੱਤਾ ਸੀ। ਉਧਰ, ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਜੌੜਾਮਾਜਰਾ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਤੇ ਆਪਣੀ ਪਿਛਲੀ ਮਾਂ ਪਾਰਟੀ ਕਾਂਗਰਸ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਕਾਰਨਾਮੇ ਯਾਦ ਕਰਨ। ਸੁਨੀਲ ਜਾਖੜ ਵੱਲੋਂ ਸਿਹਤ ਮੰਤਰੀ ਚੇਤਨ ਜੌੜਾਮਾਜਰਾ 'ਤੇ ਕੀਤੀ ਟਿੱਪਣੀ ਕਾਰਨ ਛਿੜਿਆ ਵਿਵਾਦ, ਕਿਹਾ, ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ

ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ: ਪਰਗਟ ਸਿੰਘ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਕਿਹਾ ਤੇ 7275 ਰੁਪਏ MSP ਦੀ ਗਾਰੰਟੀ ਦਿੱਤੀ ਸੀ। ਜਿਵੇਂਕਿ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕੁਲਵੰਤ ਸਿੰਘ ਨੇ ਮੂੰਗੀ ਸਿਰਫ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲਗਪਗ 85% ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਘੱਟ ਕੀਮਤ 'ਤੇ ਮੂੰਗੀ ਵੇਚਣੀ ਪਈ ਹੈ, ਇਹ ਕਿਸਾਨਾਂ ਨਾਲ ਵੱਡਾ ਧੋਖਾ ਹੈ। ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ: ਪਰਗਟ ਸਿੰਘ

ਜਲੰਧਰ ਦੇ ਨਿੱਜੀ ਹਸਪਤਾਲ 'ਚ ਨਰਸ ਦਾ ਕਤਲ, ਅਣਪਛਾਤਿਆਂ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਜਲੰਧਰ 'ਚ ਵੱਡੀ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆਈ ਹੈ । ਇੱਥੇ ਸੰਘਾ ਚੌਕ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਜਦਕਿ ਇੱਕ ਹੋਰ ਨਰਸ  'ਤੇ ਹਮਲਾ ਕੀਤਾ ਗਿਆ ਜਿਸ ਦੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨਰਸਾਂ 'ਤੇ ਹਸਪਤਾਲ ਦੇ ਹੋਸਟਲ ਦੀ ਛੱਤ 'ਤੇ ਹਮਲਾ ਕੀਤਾ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਈ ਇੱਕ ਨਰਸ ਨੂੰ ਘਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਅਣਪਛਾਤੇ ਵਿਅਕਤੀਆਂ ਨੇ ਦੋ ਨਰਸਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਬਿਆਸ ਦੀ ਰਹਿਣ ਵਾਲੀ ਬਲਜਿੰਦਰ ਕੌਰ ਦੀ ਮੌਤ ਹੋ ਗਈ ਅਤੇ ਫਗਵਾੜਾ ਦੀ ਰਹਿਣ ਵਾਲੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਲੰਧਰ ਦੇ ਨਿੱਜੀ ਹਸਪਤਾਲ 'ਚ ਨਰਸ ਦਾ ਕਤਲ, ਅਣਪਛਾਤਿਆਂ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

15:58 PM (IST)  •  25 Aug 2022

Sukhbir Badal: ਜਦੋਂ ਮੈਨੂੰ ਕੋਈ ਸੰਮਨ ਮਿਲਿਆ ਹੀ ਨਹੀਂ ਤਾਂ ਇਹ ਪਬਲਿਕ ਵਿੱਚ ਕਿਵੇਂ ਆਇਆ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਸੰਮਨ ਮੈਨੂੰ ਨਹੀਂ ਮਿਲਿਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸੰਮਨ ਮੈਨੂੰ ਮਿਲਿਆ ਹੀ ਨਹੀਂ ਤਾਂ, ਇਹ ਬਾਹਰ ਪਬਲਿਕ ਵਿੱਚ ਕਿਵੇਂ ਆਇਆ ਹੈ? ਉਂਝ ਉਨ੍ਹਾਂ ਕਿਹਾ ਕਿ ਜੇਕਰ ਸੰਮਨ ਜਾਰੀ ਕਰ ਵੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ। ਇਹ ਸਮੰਨ ਕੋਟਕਪੂਰਾ ਫਾਇਰਿੰਗ ਕੇਸ ਦਾ ਹੈ। ਫਾਇਰਿੰਗ ਦੇ ਆਰਡਰ ਐਸਡੀਐਮ ਨੇ ਦਿੱਤੇ ਸੀ। ਐਸਡੀਐਮ ਹੁਣ ਤਕ ਕਹਿ ਰਿਹਾ ਮੇਰੇ 'ਤੇ ਕੋਈ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਟ ਸਾਹਮਣੇ ਪੇਸ਼ ਹੋਣ ਵਿੱਚ ਮੈਨੂੰ ਕੋਈ ਡਰ ਨਹੀਂ। 

15:26 PM (IST)  •  25 Aug 2022

Jharkhand Chief Minister Hemant Soren: ਗਈ CM ਸੋਰੇਨ ਦੀ ਕੁਰਸੀ! ਆਫਿਸ ਆਫ ਪ੍ਰੋਫਿਟ ਕੇਸ 'ਚ ਵਿਧਾਇਕੀ ਰੱਦ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਸਬੰਧਤ ਆਫਿਸ ਆਫ ਪ੍ਰੋਫਿਟ ਮਾਮਲੇ ਵਿੱਚ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਸੋਰੇਨ ਦੇ ਮਾਮਲੇ ਦੀ ਰਿਪੋਰਟ ਰਾਜਪਾਲ ਨੂੰ ਸੌਂਪ ਦਿੱਤੀ ਹੈ। ਦਰਅਸਲ, ਝਾਰਖੰਡ ਦੇ ਰਾਜਪਾਲ ਇਸ ਸਮੇਂ ਦਿੱਲੀ ਵਿੱਚ ਹਨ।

14:52 PM (IST)  •  25 Aug 2022

SIT summons to Sukhbir Badal: ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ, ਸਾਲਾਂ ਬਾਅਦ ਵੀ ਸੰਮਨ ਭੇਜੇ ਜਾ ਰਹੇ: ਕੁੰਵਰ ਵਿਜੈ ਪ੍ਰਤਾਪ 

ਵਿਸ਼ੇਸ਼ ਜਾਂਚ ਟੀਮ ਸਿੱਟ ਵੱਲੋਂ ਸੁਖਬੀਰ ਬਾਦਲ ਨੂੰ ਸੰਮਨਾਂ ਭੇਜੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਸੱਤ ਸਾਲਾਂ ਬਾਅਦ ਹਾਲੇ ਵੀ ਸੰਮਨ ਭੇਜੇ ਜਾ ਰਹੇ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਕੇਸ 'ਚ ਜਿੰਨੇ ਵੀ ਮੁਲਜ਼ਮ ਹਨ, ਉਨ੍ਹਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਕੁੰਵਰ ਵਿਜੈ ਪ੍ਰਤਾਪ ਨੇ ਅੱਜ ਫਿਰ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੌਣ ਕਰੇਗਾ। ਇਸ ਦੌਰਾਨ ਬਿਕਰਮ ਮਜੀਠੀਆ ਦਾ ਨਾਂ ਲਏ ਬਗੈਰ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪੁਲਿਸ ਦੇ ਉਹ ਅਧਿਕਾਰੀ ਕੀ ਗ੍ਰਿਫਤਾਰ ਕਰਨਗੇ, ਜਿਨਾਂ ਨੇ ਡਰੱਗ ਕੇਸ 'ਚ ਡਰੱਗ ਦੇ ਕਿੰਗਪਿੰਨ ਦਾ ਰਿਮਾਂਡ ਨਹੀਂ ਹੀ ਨਹੀਂ ਲਿਆ।

14:39 PM (IST)  •  25 Aug 2022

Mankirt Aulakh Seeks Justice For Sidhu Moosewala: ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ `ਤੇ ਪਾਈ ਪੋਸਟ

ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢੇ ਜਾਣ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ `ਚ ਕੈਪਸ਼ਨ ਲਿਖੀ, "ਸਿੱਧੂ ਮੂਸੇਵਾਲਾ। ਵਾਹਿਗੁਰੂ ਜੀ।" ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਣ ਦਾ ਸਮਰਥਨ ਦਿਤਾ ਤੇ ਨਾਲ ਹੀ ਸਿੱਧੂ ਲਈ ਇਨਸਾਫ਼ ਦੀ ਮੰਗ ਵੀ ਕੀਤੀ। 

14:10 PM (IST)  •  25 Aug 2022

SIT issues summons to Sukhbir Badal: ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ SIT ਵੱਲੋਂ ਸੁਖਬੀਰ ਬਾਦਲ ਨੂੰ ਸੰਮਨ, ਹੋਵੇਗੀ ਪੁੱਛਗਿੱਛ

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਇੱਕ ਵਾਰ ਫ਼ਿਰ ਪੁੱਛਗਿੱਛ ਕਰੇਗੀ। ਇਸ ਮਾਮਲੇ 'ਚ SIT ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਹੈ। ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿੱਚ ਸਵੇਰੇ 10.30 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੁਖਬੀਰ ਬਾਦਲ 2015 ਵਿੱਚ ਕੋਟਕਪੂਰਾ ਗੋਲੀ ਕਾਂਡ ਵੇਲੇ ਸੂਬੇ ਦੇ ਗ੍ਰਹਿ ਮੰਤਰੀ ਸਨ। 2015 ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਦੇ ਸਮੇਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਨਿਹੱਥੇ ਸਿੱਖਾਂ ਉੱਤੇ ਪੁਲਿਸ ਫਾਇਰਿੰਗ ਦੇ ਹੁਕਮ ਕਿਸ ਨੇ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਐਸਆਈਟੀ ਨੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਇਲਾਵਾ ਗੋਲੀਬਾਰੀ ਦੇ ਸਮੇਂ ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ।

13:50 PM (IST)  •  25 Aug 2022

CM Arvind Kejriwal: 'ਆਪ' ਵਿਧਾਇਕਾਂ ਨਾਲ ਰਾਜਘਾਟ ਪਹੁੰਚੇ ਸੀਐਮ ਕੇਜਰੀਵਾਲ

 ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਵਿਧਾਇਕ ਦਲ ਦੀ ਬੈਠਕ ਖਤਮ ਹੋ ਗਈ ਹੈ। ਦਿੱਲੀ 'ਚ ਸ਼ਰਾਬ ਨੀਤੀ 'ਤੇ ਚੱਲ ਰਹੀ ਸਿਆਸਤ ਦਰਮਿਆਨ ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਆਪਣੇ ਸਾਰੇ ਵਿਧਾਇਕਾਂ ਨਾਲ ਰਾਜਘਾਟ ਪਹੁੰਚੇ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਕੱਲ੍ਹ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਵਿਧਾਇਕਾਂ ਨੂੰ 20 ਕਰੋੜ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ ਸੀ।

13:28 PM (IST)  •  25 Aug 2022

Mankeerat Aulakh: ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਇਕ ਫਿਰ ਧਮਕੀ

ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਤੇ ਗਾਇਕ ਮਨਕੀਰਤ ਔਲਖ ਸਾਡੇ ਜਾਨੀ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮਨਕੀਰਤ ਔਲਖ ਨੂੰ ਹਰ ਹਾਲ 'ਚ 'ਚ ਮਾਰਨਾ ਹੈ। ਉਹ ਚਾਹੇ ਕੈਨੇਡਾ ਚਲਾ ਜਾਵੇ ਜਾਂ 7 ਅਸਮਾਨ ਪਾਰ ਕਰਕੇ ਰੱਬ ਕੋਲ ਜਾਵੇ, ਉਸ ਨੂੰ ਉਥੋਂ ਚੁੱਕ ਕੇ ਮਾਰ ਦੇਵੇਗਾ। ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

12:57 PM (IST)  •  25 Aug 2022

Bharat Bhushan Ashu arrest: ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਇੱਕ ਅਧਿਕਾਰੀ

ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗ ਰਹੇ 2500 ਕਰੋੜ ਰੁਪਏ ਦੇ ਕਥਿਤ ਦੋਸ਼ਾਂ ਤੋਂ ਬਾਅਦ ਖੁਰਾਕ ਸਪਲਾਈ ਵਿਭਾਗ ਦਾ ਇੱਕ ਅਧਿਕਾਰੀ ਸਾਹਮਣੇ ਆਇਆ ਹੈ। ਉਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਘਪਲਾ 2500 ਕਰੋੜ ਰੁਪਏ ਦਾ ਨਹੀਂ 25000 ਕਰੋੜ ਰੁਪਏ ਦਾ ਹੋ ਸਕਦਾ ਹੈ। ਵਿਜੀਲੈਂਸ ਨੂੰ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਖੁਰਾਕ ਸਪਲਾਈ ਵਿਭਾਗ ਦੇ ਏਅੇੈਫਅੇੈਸਓ ਸ਼ਿਵਰਾਜ ਖੰਨਾ, ਜੋ ਇਸ ਵੇਲੇ ਤਰਨਤਾਰਨ ਜਿਲੇ ਦੇ ਪੱਟੀ ਬਲਾਕ 'ਚ ਤੈਨਾਤ ਹਨ, ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਟਰਮ ਦੇ ਵਿਚ ਵਿਭਾਗ ਦੇ ਅਧਿਕਾਰੀਆਂ ਨੇ ਕਈ ਘਪਲੇ ਕੀਤੇ, ਜਿਨਾਂ 'ਚੋਂ ਤਿੰਨ ਤਾਂ ਬਹੁਤ ਸੁਰਖੀਆਂ 'ਚ ਰਹੇ ਪਰ ਹੇਠਲੇ ਪੱਧਰ ਦੇ ਮੁਲਾਜਮਾਂ 'ਤੇ ਕਾਰਵਾਈ ਹੁੰਦੀ ਰਹੀ ਪਰ ਉਚ ਅਧਿਕਾਰੀਆਂ ਨੂੰ ਭਾਰਤ ਭੂਸ਼ਣ ਆਸ਼ੂ ਦੀ ਸਰਪ੍ਰਸਤੀ ਸੀ ਤੇ ਇਕ ਲੜੀ ਬਣੀ ਹੋਈ ਸੀ ,ਇਸ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਸੀ। 

12:24 PM (IST)  •  25 Aug 2022

Parneet Kaur: ਪਰਨੀਤ ਕੌਰ ਦਾ ਭਗਵੰਤ ਮਾਨ ਸਰਕਾਰ ਨੂੰ ਅਲਟੀਮੇਟਮ

 ਸਾਬਕਾ ਵਿਦੇਸ਼ ਮੰਤਰੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ 'ਤੇ ਪੰਜਾਬ 'ਚ ਆਮ ਆਦਮੀ ਦੀ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਮਹੀਨੇ ਅੰਦਰ ਵਾਅਦਾ ਪੂਰਾ ਨਾ ਹੋਇਆ ਤਾਂ ਮਹੀਨੇ ਬਾਅਦ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕੋਈ ਵੀ ਵਾਅਦਾ ਪੂਰਾ ਅਜੇ ਨਹੀਂ ਹੋਇਆ। ਪਰਨੀਤ ਕੌਰ ਨੇ ਮਹਿਲਾਵਾਂ ਨੂੰ ਹਜ਼ਾਰ ਰੁਪਏ ਨਾ ਦੇਣ ਕਾਰਨ ਪਟਿਆਲਾ ਵਿਚ ਮਾਰਚ ਕੱਢਿਆ ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਹੋਏ ਨਰਸ ਦੇ ਕਤਲ 'ਤੇ ਪਰਨੀਤ ਕੌਰ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Advertisement
for smartphones
and tablets

ਵੀਡੀਓਜ਼

Samrala loot attempt| ਮਹਿਲਾ ਨੇ ਮਦਦ ਲਈ ਮਾਰੀਆਂ ਅਵਾਜ਼ਾਂ, ਚਾ+ਕੂ ਦੀ ਨੋ+ਕ 'ਤੇ ਘਰ ਵੜ੍ਹ ਲੁੱਟ ਦੀ ਕੋਸ਼ਿਸ਼ !'Bikram Singh Majithiya| 'ਓਦੇ ਵੱਸ ਕਿਉਂ ਪੈ ਗਏ , ਕੀ ਜਾਦੂ ਕੀਤਾ ਤੁਹਾਡੇ 'ਤੇ'-ਮਜੀਠੀਆ ਦੀ ਤਨਜ਼ਾਂ ਵਾਲੀ ਤਕਰੀਰBikram Singh Majithiya| 'ਗਰੰਟੀ ਦੇਣ ਵਾਲਾ ਤਾਂ ਜੇਲ੍ਹ ਵਿੱਚ ਜਾ ਬੈਠੇ'-ਮਜੀਠੀਆ ਦੇ ਕੇਜਰੀਵਾਲ 'ਤੇ ਤਨਜ਼Balkaur Singh Might Contest Elections| 'ਜੇ ਉਹ ਲੜ੍ਹ ਰਹੇ ਤਾਂ ਉਨ੍ਹਾਂ ਨੂੰ ਮੁਬਾਰਕ'- ਵੜਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NCBC On Muslims In OBC List: ਕਰਨਾਟਕ ਸਰਕਾਰ ਨੇ ਮੁਸਲਮਾਨਾਂ ਨੂੰ ਓਬੀਸੀ ਸੂਚੀ 'ਚ ਕੀਤਾ ਸ਼ਾਮਲ, ਜਾਣੋ ਕੀ-ਕੀ ਮਿਲਣਗੇ ਲਾਭ?
NCBC On Muslims In OBC List: ਕਰਨਾਟਕ ਸਰਕਾਰ ਨੇ ਮੁਸਲਮਾਨਾਂ ਨੂੰ ਓਬੀਸੀ ਸੂਚੀ 'ਚ ਕੀਤਾ ਸ਼ਾਮਲ, ਜਾਣੋ ਕੀ-ਕੀ ਮਿਲਣਗੇ ਲਾਭ?
Punjab News: ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਦੌਰਾਨ ਲਿਆ 2500 ਕਰੋੜ ਰੁਪਏ ਦਾ ਲੋਨ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ- ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ
Punjab News: ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਦੌਰਾਨ ਲਿਆ 2500 ਕਰੋੜ ਰੁਪਏ ਦਾ ਲੋਨ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ- ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ
Chandigarh News: ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਇੰਝ ਰਹੇਗਾ ਅਗਲੇ ਹਫਤੇ ਦਾ ਮੌਸਮ
Chandigarh News: ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਇੰਝ ਰਹੇਗਾ ਅਗਲੇ ਹਫਤੇ ਦਾ ਮੌਸਮ
Australian journalist: ਖਾਲਿਸਤਾਨ ਪੱਖੀ ਲੀਡਰ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ
Australian journalist: ਖਾਲਿਸਤਾਨ ਪੱਖੀ ਲੀਡਰ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ
Embed widget