Punjab Breaking News LIVE: ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ 'ਚ ਅਲਰਟ, ਪਾਕਿਸਤਾਨ ਰਚ ਰਿਹਾ ਖਾਲਿਸਤਾਨ ਦੀ ਸਾਜਿਸ਼
Punjab Breaking News LIVE 27 February, 2023: ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ 'ਚ ਅਲਰਟ, ਪਾਕਿਸਤਾਨ ਰਚ ਰਿਹਾ ਖਾਲਿਸਤਾਨ ਦੀ ਸਾਜਿਸ਼, ਖਾਲਿਸਤਾਨੀਆਂ 'ਤੇ ਵਰ੍ਹੇ ਸੀਐਮ ਭਗਵੰਤ ਮਾਨ
LIVE
Background
Punjab Breaking News LIVE 27 February, 2023: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਮਗਰੋਂ ਸਿਆਸਤ ਗਰਮਾ ਗਈ ਹੈ। ਦਿੱਲੀ ਅੰਦਰ ਸੁਰੱਖਿਆ ਏਜੰਸੀਆਂ ਅਲਰਟ ਹਨ। ਪੁਲਿਸ ਨੇ ਕੱਲ੍ਹ ਸ਼ਾਮ ਤੋਂ ਹੀ ਸੁਰੱਖਿਆ ਇੰਤਜ਼ਾਮ ਪੁਖਤਾ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਖਤਰੇ ਨੂੰ ਵੇਖਦਿਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਸਿਸੋਦੀਆ ਖ਼ਿਲਾਫ਼ ਸੀਬੀਆਈ ਦੇ ਐਕਸ਼ਨ ਮਗਰੋਂ ਦਿੱਲੀ 'ਚ ਅਲਰਟ
ਅਸੀਂ ਭਾਰਤ ਖ਼ਿਲਾਫ਼ ਖ਼ਾਲਿਸਤਾਨ ਨੂੰ ਖੜ੍ਹਾ ਕੀਤਾ ਇਹ ਸਾਡੀ ਸਾਜ਼ਿਸ਼ ਸੀ, ਪਾਕਿਸਤਾਨ ਰੱਖਿਆ ਮਾਹਿਰ ਦਾ ਵੀਡੀਓ ਵਾਇਰਲ
Pakistan Created Khalistanis Against India: ਖਾਲਿਸਤਾਨ ਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਮਨਾਂ ਵਿੱਚ ਤਲਵਾਰਾਂ, ਬੰਦੂਕਾਂ ਅਤੇ ਡਾਂਗਾ ਲਹਿਰਾਉਣ ਦੀਆਂ ਤਸਵੀਰਾਂ ਉੱਭਰਦੀਆਂ ਹਨ। ਖਾਲਿਸਤਾਨੀ ਲਹਿਰ ਕਾਰਨ ਦੇਸ਼ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਖਾਲਿਸਤਾਨੀ ਹੌਲੀ-ਹੌਲੀ ਭਾਰਤ ਤੋਂ ਬਾਹਰ ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਪੈਰ ਪਸਾਰ ਰਹੇ ਹਨ। ਪਾਕਿਸਤਾਨ ਨੇ ਭਾਵੇਂ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਾ ਕੀਤਾ ਹੋਵੇ ਪਰ ਖਾਲਿਸਤਾਨ ਲਹਿਰ ਪਿੱਛੇ ਉਸ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਰਹੀ।ਪਾਕਿਸਤਾਨ ਦੇ ਕਈ ਵੱਡੇ ਰੱਖਿਆ ਮਾਹਿਰ ਖੁੱਲ੍ਹੇਆਮ ਸਵੀਕਾਰ ਕਰਦੇ ਹਨ ਕਿ ਖਾਲਿਸਤਾਨ ਲਹਿਰ ਪਿੱਛੇ ਉਨ੍ਹਾਂ ਦਾ ਦੇਸ਼ ਹੈ। ਅਸੀਂ ਭਾਰਤ ਖ਼ਿਲਾਫ਼ ਖ਼ਾਲਿਸਤਾਨ ਨੂੰ ਖੜ੍ਹਾ ਕੀਤਾ ਹੈ ਇਹ ਸਾਡੀ ਸਾਜ਼ਿਸ਼ ਸੀ, ਪਾਕਿਸਤਾਨ ਰੱਖਿਆ ਮਾਹਿਰ ਦਾ ਵੀਡੀਓ ਵਾਇਰਲ
ਗੁਜਰਾਤ 'ਚ ਜਾ ਖਾਲਿਸਤਾਨੀਆਂ 'ਤੇ ਵਰ੍ਹੇ ਸੀਐਮ ਭਗਵੰਤ ਮਾਨ
ਵਿਰੋਧੀਆਂ ਦੇ ਹਮਲਿਆਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਖਾਲਿਸਤਾਨ ਪੱਖੀਆਂ ਖਿਲਾਫ ਖੁੱਲ੍ਹ ਕੇ ਬੋਲੇ ਹਨ। ਪੰਜਾਬ ਅੰਦਰ ਬੇਸ਼ੱਕ ਸੀਐਮ ਮਾਨ ਬੜੇ ਨਾਪ-ਤੋਲ ਕੇ ਬਿਆਨ ਦਿੰਦੇ ਰਹੇ ਪਰ ਗੁਜਰਾਤ ਜਾ ਕੇ ਉਨ੍ਹਾਂ ਨੇ ਖਾਲਿਸਤਾਨੀ ਅਨਸਰਾਂ 'ਤੇ ਤਿੱਖੇ ਵਾਰ ਕੀਤੇ ਹਨ। ਖਬਰ ਏਜੰਸੀ ਪੀਟੀਆਈ ਮੁਤਾਬਕ ਸੀਐਮ ਮਾਨ ਨੇ ਕਿਹਾ ਹੈ ਕਿ ਸੂਬੇ ਦੀ ਪੁਲਿਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਲਿਸਤਾਨ ਹਮਾਇਤੀਆਂ ਨੂੰ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ। ਗੁਜਰਾਤ 'ਚ ਜਾ ਖਾਲਿਸਤਾਨੀਆਂ 'ਤੇ ਵਰ੍ਹੇ ਸੀਐਮ ਭਗਵੰਤ ਮਾਨ
ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਖੜਕੀ, ਇੱਕ-ਦੂਜੇ ਦੇ ਖੂਨ ਦੇ ਹੋਏ ਪਿਆਸੇ
Amritsar News: ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਖੜਕ ਗਈ ਹੈ। ਉਹ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਇਹ ਗੱਲ ਐਤਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਗੈਂਗਵਾਰ ਮਗਰੋਂ ਸਾਹਮਣੇ ਆਈ ਹੈ। ਅਹਿਮ ਗੱਲ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਨ੍ਹਾਂ ਦੋਵਾਂ ਗੈਂਗਾਂ ਨੇ ਮਿਲ ਕੇ ਕੀਤਾ ਸੀ। ਹੁਣ ਇਹ ਆਪਸ ਵਿੱਚ ਉਲਝ ਗਏ ਹਨ। ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵੇਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਧੜਿਆਂ ਦਰਮਿਆਨ ਗੂੜ੍ਹੀ ਸਾਂਝ ਸੀ ਪਰ ਮਗਰੋਂ ਦੋਵਾਂ ਧੜਿਆਂ ਦਰਮਿਆਨ ਖਿੱਚੋਤਾਣ ਵਧ ਗਈ ਜਿਸ ਨੇ ਹਿੰਸਕ ਝੜਪ ਦਾ ਰੂਪ ਧਾਰ ਲਿਆ। ਘਟਨਾ ਵਿੱਚ ਮਾਰੇ ਗਏ ਤੇ ਜ਼ਖ਼ਮੀ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੈਂਗ ਨਾਲ ਸਬੰਧਤ ਹਨ। ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਖੜਕੀ, ਇੱਕ-ਦੂਜੇ ਦੇ ਖੂਨ ਦੇ ਹੋਏ ਪਿਆਸੇ
ਅਗਨੀਪਥ ਯੋਜਨਾ ਖਿਲਾਫ ਪਟੀਸ਼ਨਾਂ ਖਾਰਜ
ਦਿੱਲੀ ਹਾਈ ਕੋਰਟ ਨੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਉੱਚ ਅਦਾਲਤ ਨੇ ਕਿਹਾ ਕਿ ਅਗਨੀਪਥ ਸਕੀਮ ਰਾਸ਼ਟਰੀ ਹਿੱਤ ਤੇ ਹਥਿਆਰਬੰਦ ਬਲਾਂ ਦੀ ਬਿਹਤਰੀ ਲਈ ਲਿਆਂਦੀ ਗਈ ਸੀ ਤੇ ਇਸ ਯੋਜਨਾ ’ਚ ਦਖ਼ਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਅਗਨੀਪਥ ਯੋਜਨਾ ਖਿਲਾਫ ਪਟੀਸ਼ਨਾਂ ਖਾਰਜ
Gurpatwant Singh Pannu: ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਗੁਰਪਤਵੰਤ ਪੰਨੂ ਦਾ ਸੰਦੇਸ਼
ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਆਏ ਦਿਨ ਵੀਡੀਓ ਜਾਰੀ ਕਰ ਰਿਹਾ ਹੈ। ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ। ਉਨ੍ਹਾਂ ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਸੰਦੇਸ਼ ਜਾਰੀ ਕਰਦਿਆਂ ਕਿਹਾ, ਉਹ ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਸਵੀਕਾਰ ਨਾਮੰਜੂਰ ਕਰੇ ਕਿਉਂਕਿ ਪੰਜਾਬ 'ਤੇ ਭਾਰਤ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ ਤਾਂ ਜੋ ਮੰਤਰੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਨੂੰ ਲੈ ਕੇ ਉਹ ਇਹ ਇੱਕ ਵਾਰ ਫਿਰ ਸਿੱਖਾਂ 'ਤੇ ਅੱਤਵਾਦ ਦਾ ਥੱਪਾ ਲਗਾ ਰਹੀ ਹੈ। ਗੋਲੀ ਦਾ ਬਦਲਾ ਗੋਲੀ ਨਾਲ, ਵੋਟ ਦੀ ਰਾਜਨੀਤੀ ਵੋਟ ਨਾਲ ਮਿਲੇਗੀ। ਦੱਸ ਦੇਈਏ ਕਿ ਪੰਨੂ ਨੇ 2 ਸਾਲ ਪਹਿਲਾਂ ਦੁਨੀਆ ਭਰ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਸੀ।
Punjab News: ਹੁਣ ਨਿਹੰਗ ਸਿੰਘਾਂ ਦਾ ਮੁਕਾਬਲਾ ਕਰੇਗੀ ਪੰਜਾਬ ਪੁਲਿਸ ! ਗੱਤਕੇ ਦੀ ਸਿਖਲਾਈ ਸ਼ੁਰੂ
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਤੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਹੋਈ ਝੜਪ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਯਾਦ ਰਹੇ ਕਿ ਅੰਮ੍ਰਿਤਸਰ ਤੇ ਚੰਡੀਗੜ੍ਹ ਦੋਵਾਂ ਥਾਵਾਂ ਉੱਤੇ ਨਹਿੰਗ ਜਥੇਬੰਦੀਆਂ ਵੱਲੋਂ ਪੁਲਿਸ ਉਤੇ ਹਮਲਾ ਕੀਤਾ ਗਿਆ ਸੀ ਤੇ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੂੰ ਪਿੱਛੇ ਹਟਣਾ ਪਿਆ ਸੀ। ਜ਼ਿਕਰ ਕਰ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਪੁਲਿਸ ਹੁਣ ਗਤਕਾ ਸਿੱਖ ਰਹੀ ਹੈ। ਇੱਥੇ ਨਾ ਸਿਰਫ਼ ਗੱਤਕਾ ਸਿੱਖਿਆ ਜਾ ਰਿਹਾ ਹੈ, ਸਗੋਂ ਇਸ ਦੇ ਹਮਲੇ ਨੂੰ ਰੋਕਦੇ ਹੋਏ ਭੀੜ ਨੂੰ ਕਿਵੇਂ ਭਜਾਉਣਾ ਹੈ, ਇਸ ਦੀ ਸਿਖਲਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
Manish Sisodia Arrested: ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਦਫ਼ਤਰ ਦੇ ਬਾਹਰ ਸਖ਼ਤ ਸੁਰੱਖਿਆ
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਐਤਵਾਰ ਨੂੰ ਸੀਬੀਆਈ ਨੇ ਪੁੱਛਗਿੱਛ ਲਈ ਬੁਲਾਇਆ ਸੀ। ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁਲਜ਼ਮ ਵਜੋਂ ਗ੍ਰਿਫ਼ਤਾਰ ਕਰ ਲਿਆ। ਉਦੋਂ ਤੋਂ ਹੀ ਸੀਬੀਆਈ ਮੁੱਖ ਦਫ਼ਤਰ ਦੇ ਬਾਹਰ ਕੱਲ੍ਹ ਦੇ ਮੁਕਾਬਲੇ ਅੱਜ ਵੀ ਸਖ਼ਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ। ਮਨੀਸ਼ ਸਿਸੋਦੀਆ ਨੂੰ ਅੱਜ ਦੁਪਹਿਰ 2 ਵਜੇ ਤੋਂ ਬਾਅਦ ਰਾਉਸ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਸੋਦੀਆ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਅਜਿਹਾ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਕੀਤਾ ਜਾ ਸਕਦਾ ਹੈ।
Ravneet Bittu: ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫ਼ੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਐਮਪੀ ਬਿੱਟੂ ਦਾ ਕਹਿਣਾ ਹੈ ਕਿ ਉਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਬੋਲਣਾ ਬੰਦ ਨਾ ਕੀਤਾ ਤਾਂ ਉਸ ਨੂੰ ਵੀ ਉਸ ਦੇ ਦਾਦੇ ਵਾਂਗ ਉਡਾ ਦਿੱਤਾ ਜਾਵੇਗਾ। ਦਰਅਸਲ ਤਿੰਨ ਵਾਰ ਸਾਂਸਦ ਰਹੇ ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਜਿਨ੍ਹਾਂ ਦੀ 1995 ਵਿੱਚ ਹੱਤਿਆ ਕਰ ਦਿੱਤੀ ਗਈ ਸੀ।
Punjab News: ਸੀਐਮ ਭਗਵੰਤ ਮਾਨ ਪੰਜਾਬੀਆਂ ਨੂੰ ਖੁਆਉਣਗੇ ਗੁਜਰਾਤੀ ਪਿਆਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਗੁਜਰਾਤ ’ਚ ਭਾਵਨਗਰ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਤੇ ਦਿੱਲੀ ਵਿਚਲੀਆਂ ਸਰਕਾਰਾਂ ਉਨ੍ਹਾਂ ਦੇ ਪਿਆਜ਼ ਖਰੀਦਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਾਟਾ ਨਹੀਂ ਝੱਲਣਾ ਪਵੇਗਾ। ਭਾਵਨਗਰ ਜ਼ਿਲ੍ਹੇ ਦੇ ਕਈ ਕਿਸਾਨਾਂ ਵੱਲੋਂ ਮਾਨ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਮਾਨ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਅਪੀਲ ਕੀਤੀ। ਇੱਥੇ ਭਰਵੀਂ ਪੈਦਾਵਾਰ ਹੋਣ ਕਾਰਨ ਪਿਆਜ਼ ਦੀਆਂ ਕੀਮਤਾਂ ਬਹੁਤ ਹੇਠਾਂ ਗਈਆਂ ਹਨ।