(Source: ECI/ABP News/ABP Majha)
Punjab Breaking News LIVE: ਬਲਾਤਕਾਰੀ ਰਾਮ ਰਹੀਮ ਦੀ ਸਤਿਸੰਗ ਕਰਕੇ ਤਣਾਅ, ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਮਹਿਲਾ ਕਾਂਸਟੇਬਲ ਦੇ ਕਤਲ ਮਗਰੋਂ ਖੁਦਕੁਸ਼ੀ
Punjab Breaking News LIVE 29 January 2023: ਬਲਾਤਕਾਰੀ ਰਾਮ ਰਹੀਮ ਦੀ ਸਤਿਸੰਗ ਕਰਕੇ ਤਣਾਅ, ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਮਹਿਲਾ ਕਾਂਸਟੇਬਲ ਦੇ ਕਤਲ ਮਗਰੋਂ ਖੁਦਕੁਸ਼ੀ
LIVE
Background
Punjab Breaking News LIVE 29 January 2023: ਬਲਾਤਕਾਰ ਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਹੈ। ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਅੱਜ ਪੰਜਾਬ ਦੇ ਸਲਾਬਤਪੁਰਾ ਵਿੱਚ ਸਤਿਸੰਗ ਹੋ ਰਿਹਾ ਹੈ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਕਰ ਰਹੀ ਹੈ। ਰਾਮ ਰਹੀਮ ਨੇ ਪੰਜਾਬ ਦੇ ਪ੍ਰੇਮੀਆਂ ਲਈ ਅੱਜ ਬਠਿੰਡਾ ਦੇ ਸਲਾਬਤਪੁਰਾ ਵਿਖੇ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਦੇ ਸਭ ਤੋਂ ਵੱਡੇ ਡੇਰੇ 'ਚ ਅੱਜ ਰਾਮ ਰਹੀਮ ਦਾ 'ਸਤਿਸੰਗ', ਟਕਰਾਅ ਦੀ ਸਥਿਤੀ!
ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ
Punjab News: ਕਾਂਗਰਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਅਕਾਲੀ ਮੰਤਰੀਆਂ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਸਿੰਜਾਈ ਘੁਟਾਲੇ ਦੀ ਜਾਂਚ ’ਚ ਤੇਜ਼ੀ ਲਿਆਉਂਦਿਆਂ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਮੁੜ ਤਲਬ ਕੀਤਾ ਹੈ। ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ
ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ
Punjab Weather Report: ਪੰਜਾਬ ਤੇ ਹਰਿਆਣਾ ਵਿੱਚ ਅੱਜ ਤੇ ਕੱਲ੍ਹ ਮੌਸਮ ਵਿਗੜੇਗਾ। ਮੌਸਮ ਵਿਭਾਗ ਨੇ 29 ਤੇ 30 ਜਨਵਰੀ ਨੂੰ ਦੋਹਾਂ ਸੂਬਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟੇ ਮੀਂਹ ਪੈਣ ਦੇ ਆਸਾਰ ਹਨ। ਇਸ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਅਗਲੇ 24 ਘੰਟੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਉਪਰੰਤ ਮੁੜ ਠੰਢ ਵਧ ਸਕਦੀ ਹੈ ਕਿਉਂਕਿ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ
ਸਵੈਟ ਟੀਮ ਦੇ ਮੈਂਬਰ ਵੱਲੋਂ ਮਹਿਲਾ ਕਾਂਸਟੇਬਲ ਦੇ ਕਤਲ ਮਗਰੋਂ ਖੁਦਕੁਸ਼ੀ
Firozpur News: ਫਿਰੋਜ਼ਪੁਰ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਮਹਿਲਾ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ। ਮਹਿਲਾ ਕਾਂਸਟੇਬਲ ਨੂੰ ਗੋਲੀ ਮਾਰਨ ਵਾਲਾ ਵੀ ਪੁਲਿਸ ਮੁਲਾਜ਼ਮ ਹੀ ਸੀ। ਇਸ ਮਗਰੋਂ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਥਾਣਾ ਕੈਂਟ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਰਾਤ ਸ਼ੇਰ ਸ਼ਾਹ ਵਾਲੀ ਚੌਕ ਫਿਰੋਜ਼ਪੁਰ ਵਿਖੇ ਇੱਕ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ (ਸਵੈਟ ਟੀਮ) ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਪੁਲਿਸ ਮੁਲਾਜ਼ਮ ਵੱਲੋਂ ਵੀ ਖੁਦ ਨੂੰ ਗੋਲੀ ਮਾਰ ਆਤਮਹੱਤਿਆ ਕਰ ਲਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਸਵੈਟ ਟੀਮ ਦੇ ਮੈਂਬਰ ਵੱਲੋਂ ਮਹਿਲਾ ਕਾਂਸਟੇਬਲ ਦੇ ਕਤਲ ਮਗਰੋਂ ਖੁਦਕੁਸ਼ੀ
ਸਰਕਾਰ ਨੇ ਨਾਇਬ ਤਹਿਸੀਲਦਾਰਾਂ ਨੂੰ ਨੌਕਰੀਆਂ ਦਿੱਤੇ ਬਿਨਾਂ ਕਮਾਏ 23.40 ਕਰੋੜ
Punjab News: ਪੰਜਾਬ ਸਰਕਾਰ ਵੱਲੋਂ ਸਾਲ 2020 ਵਿੱਚ ਕੀਤੀ ਗਈ ਨਾਇਬ ਤਹਿਸੀਲਦਾਰਾਂ ਦੀ ਭਰਤੀ ਸ਼ੁਰੂ ਤੋਂ ਹੀ ਚਰਚਾ ਵਿੱਚ ਰਹੀ ਹੈ। ਸਰਕਾਰ ਨੇ ਦਸੰਬਰ 2020 ਵਿੱਚ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਕਰੀਬ 78 ਹਜ਼ਾਰ ਉਮੀਦਵਾਰਾਂ ਨੇ 78 ਅਸਾਮੀਆਂ ਲਈ ਅਪਲਾਈ ਕੀਤਾ ਹੈ। ਇਸ ਪੋਸਟ 'ਤੇ ਅਪਲਾਈ ਕਰਨ ਲਈ ਅਰਜ਼ੀ ਫੀਸ 3000 ਰੁਪਏ ਪ੍ਰਤੀ ਉਮੀਦਵਾਰ ਰੱਖੀ ਗਈ ਹੈ। ਇਸ ਹਿਸਾਬ ਨਾਲ ਸਰਕਾਰ ਨੂੰ ਬਿਨੈਕਾਰਾਂ ਤੋਂ ਕਰੀਬ 23.40 ਕਰੋੜ ਰੁਪਏ ਦੀ ਕਮਾਈ ਹੋਈ। ਪਰ ਪ੍ਰੀਖਿਆ ਵਿੱਚ ਧੋਖਾਧੜੀ ਕਰਕੇ ਬਾਹਰਲੇ ਵਿਅਕਤੀਆਂ ਵੱਲੋਂ ਪ੍ਰੀਖਿਆ ਵਿੱਚ ਬੈਠਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਸਰਕਾਰ ਨੇ ਨਾਇਬ ਤਹਿਸੀਲਦਾਰਾਂ ਨੂੰ ਨੌਕਰੀਆਂ ਦਿੱਤੇ ਬਿਨਾਂ ਕਮਾਏ 23.40 ਕਰੋੜ
Shah Rukh Khan Tweet: 'ਪਠਾਨ' ਦੀ ਰਿਕਾਰਡ ਤੋੜ ਕਮਾਈ 'ਤੇ ਸ਼ਾਹਰੁਖ ਖਾਨ ਦੀ ਪਹਿਲੀ ਪ੍ਰਤੀਕਿਰਿਆ
ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਇਸ ਫਿਲਮ ਦਾ ਡੰਕਾ ਗੂੰਜ ਰਿਹਾ ਹੈ। ਇਸ ਦੌਰਾਨ, ਸ਼ਾਹਰੁਖ ਖਾਨ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਐਸਆਰਕੇ ਦਾ ਇੱਕ ਸੈਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ 'ਪਠਾਨ' ਦੇ ਜ਼ਬਰਦਸਤ ਕਲੈਕਸ਼ਨ 'ਤੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। Ask SRK ਸੈਸ਼ਨ ਦੇ ਦੌਰਾਨ, ਇੱਕ ਯੂਜ਼ਰ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ, 'ਸਰ ਪਠਾਨ ਫਿਲਮ ਦਾ ਕਲੈਕਸ਼ਨ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਇਸ ਦੇ ਜਵਾਬ 'ਚ ਸ਼ਾਹਰੁਖ ਖਾਨ ਨੇ ਕਿਹਾ, 'ਭਾਈ ਨੰਬਰ ਫੋਨ ਕੇ ਹੋਤੇ ਹੈਂ, ਹਮ ਤੋ ਖੁਸ਼ੀ ਗਿਣਤੇ ਹੈਂ'।
Punjab Vigilance Bureau: ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ
ਕਾਂਗਰਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਅਕਾਲੀ ਮੰਤਰੀਆਂ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਸਿੰਜਾਈ ਘੁਟਾਲੇ ਦੀ ਜਾਂਚ ’ਚ ਤੇਜ਼ੀ ਲਿਆਉਂਦਿਆਂ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਮੁੜ ਤਲਬ ਕੀਤਾ ਹੈ। ਇਸ ਦੇ ਨਾਲ ਹੀ ਤਿੰਨ ਸੇਵਾ-ਮੁਕਤ ਆਈਏਐਸ ਅਧਿਕਾਰੀਆਂ ਸਰਵੇਸ਼ ਕੌਸ਼ਲ, ਕੇਬੀਐਸ ਸਿੱਧੂ ਤੇ ਕਾਹਨ ਸਿੰਘ ਪੰਨੂ ਨੂੰ ਵੀ ਮੁੜ ਪੁੱਛਗਿੱਛ ਲਈ ਸੱਦਿਆ ਹੈ। ਵਿਜੀਲੈਂਸ ਅਨੁਸਾਰ ਇਨ੍ਹਾਂ ਵਿਅਕਤੀਆਂ ਤੋਂ ਪਹਿਲੀ ਤੋਂ ਤਿੰਨ ਫਰਵਰੀ ਤਕ ਪੁੱਛ-ਪੜਤਾਲ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕਾਹਨ ਸਿੰਘ ਪੰਨੂ ਤੇ ਸ਼ਰਨਜੀਤ ਢਿੱਲੋਂ ਨੂੰ ਪਹਿਲੀ ਫਰਵਰੀ, ਸਰਵੇਸ਼ ਕੌਸ਼ਲ ਤੇ ਜਨਮੇਜਾ ਸਿੰਘ ਸੇਖੋਂ ਨੂੰ 2 ਫਰਵਰੀ ਤੇ ਕੇਬੀਐਸ ਸਿੱਧੂ ਨੂੰ 3 ਫਰਵਰੀ ਨੂੰ ਤਲਬ ਕੀਤਾ ਹੈ।
Gursimran Singh Mand: ਗੁਰਸਿਮਰਨ ਮੰਡ ਨੂੰ ਮਹਿੰਗੀ ਪੈ ਰਹੀ ਸੁਰੱਖਿਆ, ਪਿਛਲੇ ਢਾਈ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ
ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਮੰਡ ਨੇ ਬਾਹਰ ਨਾ ਕੱਢੇ ਜਾਣ 'ਤੇ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਮੰਡ ਨੇ ਇਸ ਸਬੰਧੀ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਮੈਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੈਨੂੰ ਆਪਣੇ ਕਾਰੋਬਾਰ ਤੇ ਮੀਟਿੰਗਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ, ਜੇਕਰ ਖ਼ਤਰਾ ਹੈ ਤਾਂ ਹੁਣ ਤੱਕ ਸੁਰੱਖਿਆ ਕਿਉਂ ਨਹੀਂ ਵਧਾਈ ਗਈ? ਜੇਕਰ 31 ਜਨਵਰੀ ਤੱਕ ਨਜ਼ਰਬੰਦੀ ਨਾ ਹਟਾਈ ਗਈ ਤਾਂ ਮੈਂ ਹਾਈਕੋਰਟ ਜਾਵਾਂਗਾ।
Khalistani Sleeper Cells In Delhi: ਦਿੱਲੀ-NCR 'ਚ ਖਾਲਿਸਤਾਨੀ ਸਲੀਪਰ ਸੈੱਲ ਸਰਗਰਮ
ਦਿੱਲੀ-NCR ਵਿੱਚ ਇੱਕ ਵਾਰ ਫਿਰ ਖਾਲਿਸਤਾਨੀ ਸਲੀਪਰ ਸੈੱਲ ਸਰਗਰਮ ਹੋ ਗਏ ਹਨ। ਸੁਰੱਖਿਆ ਏਜੰਸੀਆਂ ਨੇ ਵੱਡੇ ਹਮਲੇ ਦੀ ਚਿਤਾਵਨੀ ਵੀ ਦਿੱਤੀ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਖਾਲਿਸਤਾਨੀ ਸਲੀਪਰ ਸੈੱਲ ਦੇ ਅੱਤਵਾਦੀ ਨੈੱਟਵਰਕ ਦਿੱਲੀ-ਐੱਨਸੀਆਰ ਖੇਤਰ ਵਿੱਚ ਸਰਗਰਮ ਪਾਏ ਗਏ ਹਨ। ਦੱਸਿਆ ਗਿਆ ਕਿ ਪੱਛਮੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਖਾਲਿਸਤਾਨ ਪੱਖੀ ਪੋਸਟਰ ਦੇਖੇ ਗਏ ਹਨ। ਇਸ ਨਾਲ ਪੁਲਿਸ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Rakhi Sawant Mother Jaya Death: ਮਾਂ ਦੀ ਮੌਤ ਤੋਂ ਟੁੱਟੀ ਰਾਖੀ ਸਾਵੰਤ ਫੁੱਟ-ਫੁੱਟ ਰੋਈ
'ਬਿੱਗ ਬੌਸ' ਫੇਮ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਦਾ ਸ਼ਨੀਵਾਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਾਂ ਦਾ ਕਾਫੀ ਸਮੇਂ ਤੋਂ ਬ੍ਰੇਨ ਟਿਊਮਰ ਦਾ ਇਲਾਜ ਚੱਲ ਰਿਹਾ ਸੀ। ਰਾਖੀ ਆਪਣੀ ਮਾਂ ਦੇ ਬਹੁਤ ਕਰੀਬ ਸੀ। ਹੁਣ ਰਾਖੀ ਆਪਣੀ ਮੌਤ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਆਪਣੀ ਮਾਂ ਨੂੰ ਹਸਪਤਾਲ ਤੋਂ ਲੈ ਕੇ ਜਾਂਦੇ ਸਮੇਂ ਰਾਖੀ ਸਾਵੰਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਯਾਦ ਕੀਤਾ।