ਪੜਚੋਲ ਕਰੋ

Punjab Breaking News LIVE: ਸੀਐਮ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ, ਪੰਜਾਬ ਨੂੰ ਮਿਲੇ ਦੋ ਨਵੇਂ ਮੰਤਰੀ, ਸੀਐਮ ਭਗਵੰਤ ਮਾਨ ਦੇ ਘਰ 'ਰਾਤਰੀ ਭੋਜ'

Punjab Breaking News LIVE 31 May, 2023: ਸੀਐਮ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ, ਪੰਜਾਬ ਨੂੰ ਮਿਲੇ ਦੋ ਨਵੇਂ ਮੰਤਰੀ, ਸੀਐਮ ਭਗਵੰਤ ਮਾਨ ਦੇ ਘਰ 'ਰਾਤਰੀ ਭੋਜ', ਅੱਜ ਵੀ ਬਾਰਸ਼ ਵਾਲਾ ਮੌਸਮ

LIVE

Key Events
Punjab Breaking News LIVE: ਸੀਐਮ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ, ਪੰਜਾਬ ਨੂੰ ਮਿਲੇ ਦੋ ਨਵੇਂ ਮੰਤਰੀ, ਸੀਐਮ ਭਗਵੰਤ ਮਾਨ ਦੇ ਘਰ 'ਰਾਤਰੀ ਭੋਜ'

Background

Punjab Breaking News LIVE 31 May, 2023: ਪੰਜਾਬ ਸਰਕਾਰ ਫਸਲਾਂ ਦੇ ਬੀਮੇ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਕੇਂਦਰੀ ‘ਫ਼ਸਲ ਬੀਮਾ ਯੋਜਨਾ’ ਦੀ ਥਾਂ ਆਪਣੀ ਨਵੀਂ ਬੀਮਾਂ ਯੋਜਨਾ ਲਿਆ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਬੀਮਾ ਯੋਜਨਾ ਨਾਲ ਕਿਸਾਨਾਂ ਦੀ ਲੁੱਟ ਨਹੀਂ ਹੋਏਗੀ ਤੇ ਸਹੀ ਲਾਭ ਮਿਲੇਗਾ। ਇਸ ਬਾਰੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਕੇਂਦਰ ਸਰਕਾਰ ’ਤੇ ਕੋਈ ਭਰੋਸਾ ਨਹੀਂ ਰਿਹਾ, ਜਿਸ ਕਰਕੇ ਰਾਜ ਸਰਕਾਰ ਆਪਣੀ ਫ਼ਸਲ ਬੀਮਾ ਯੋਜਨਾ ਸ਼ੁਰੂ ਕਰ ਰਹੀ ਹੈ। ਕਿਸਾਨਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਫਸਲਾਂ ਦੇ ਬੀਮੇ ਲਈ ਚੁੱਕਣ ਜਾ ਰਹੀ ਵੱਡਾ ਕਦਮ

 

ਸੀਐਮ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ

Punjab Cabinet Reshuffle: ਮੁੱਖ ਮੰਤਰੀ ਭਗਵੰਤ ਮਾਨ ਬਾਦਲ ਪਰਿਵਾਰ ਨੂੰ ਟੱਕਰ ਦੇਣ ਲਈ ਨਵਾਂ ਦਾਅ ਖੇਡਣ ਜਾ ਰਹੇ ਹਨ। ਉਨ੍ਹਾਂ ਵੱਲੋਂ ਹਲਕਾ ਲੰਬੀ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਸ਼ੇਸ਼ ਤੌਰ ’ਤੇ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਲਵਾ ਖ਼ਿੱਤੇ ’ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਤੇ ਨਾਲ ਹੀ ਬਾਦਲ ਪਰਿਵਾਰ ਦੇ ਗੜ੍ਹ ਵਿੱਚ ਉਨ੍ਹਾਂ ਨੂੰ ਕਰੜੀ ਚੁਣੌਤੀ ਦਿੱਤੀ ਜਾਏਗੀ। ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹਾਂਤ ਮਗਰੋਂ ਬਾਦਲ ਪਰਿਵਾਰ ਨੂੰ ਇਸ ਖਿੱਤੇ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ ਕਿਉਂਕਿ ਬਹੁਤ ਸਾਰੇ ਲੋਕ ਭਾਵਨਾਤਮਿਕ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਸੀ। ਸੀਐਮ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ

 

ਸੀਐਮ ਭਗਵੰਤ ਮਾਨ ਦੇ ਘਰ 'ਰਾਤਰੀ ਭੋਜ'

Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਪਰਿਵਾਰਾਂ ਸਹਿਤ ਰਾਤਰੀ ਭੋਜ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਹ ਰਾਤਰੀ ਭੋਜ ਅੱਜ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਦਿੱਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਰਾਤਰੀ ਭੋਜ ਨੂੰ ਪਰਿਵਾਰ ਮਿਲਣੀ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਨੂੰ ਸਾਢੇ 14 ਮਹੀਨੇ ਬੀਤਣ ਤੋਂ ਬਾਅਦ ਪਹਿਲੀ ਵਾਰ ਅਜਿਹਾ ਪਰਿਵਾਰਕ ਡਿਨਰ ਰੱਖਿਆ ਗਿਆ ਹੈ, ਜਿਸ ’ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋ ਰਹੇ ਹਨ। ਸੀਐਮ ਭਗਵੰਤ ਮਾਨ ਦੇ ਘਰ 'ਰਾਤਰੀ ਭੋਜ'

 

ਡਰਾਈਵਿੰਗ ਲਾਇਸੈਂਸ ਤੇ ਆਰਸੀ ਦਾ ਕੰਮ ਲੜਖੜਾਇਆ

Punjab News: ਪੰਜਾਬ ਅੰਦਰ ਡਰਾਈਵਿੰਗ ਲਾਇਸੈਂਸ ਤੇ ਆਰਸੀ ਜਾਰੀ ਕਰਨ ਵਿੱਚ ਕਾਫੀ ਦੇਰੀ ਹੋ ਰਹੀ ਹੈ। ਬਹੁਤ ਸਾਰੇ ਜ਼ਿਲ੍ਹਿਆਂ ਅੰਦਰ ਕੰਮ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਇਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੰਦਿਆਂ ਸਾਰਾ ਪੈਂਡਿੰਗ ਕੰਮ ਨਿਬੇੜਨ ਦਾ ਹੁਕਮ ਦਿੱਤਾ ਹੈ।  ਦੱਸ ਦਈਏ ਕਿ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਤੇ ਆਰਸੀ ਦੀ ਛਪਾਈ ਕਰਕੇ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਨੂੰ 15 ਜੂਨ ਤੱਕ ਡਰਾਈਵਿੰਗ ਲਾਇਸੈਂਸ (ਡੀਐਲ) ਤੇ ਵਾਹਨਾਂ ਦੇ ਰਜਿਸਟਰੇਸ਼ਨ ਸਰਟੀਫਿਕੇਟਾਂ (ਆਰਸੀਜ਼) ਦੇ ਸਾਰੇ ਕੇਸਾਂ ਦਾ ਨਿਬੇੜਾ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ’ਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਹੈ। ਡਰਾਈਵਿੰਗ ਲਾਇਸੈਂਸ ਤੇ ਆਰਸੀ ਦਾ ਕੰਮ ਲੜਖੜਾਇਆ

16:07 PM (IST)  •  31 May 2023

Raja Warring: ਨਿੱਜਰ ਸਾਬ੍ਹ ਨੂੰ ਸੱਚ ਬੋਲਣ ਦੀ ਭਾਰੀ ਕੀਮਤ ਚੁਕਾਉਣੀ ਪਈ: ਰਾਜਾ ਵੜਿੰਗ

ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਸਬੰਧੀ ਰਾਜਾ ਵੜਿੰਗ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ ਜਿਸ ਵਿਚ ਵੀ ਉਨ੍ਹਾਂ ਇਹ ਹੀ ਲਿਖਿਆ ਹੈ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੇ ਡਾ. ਹਮਦਰਦ ਦੇ ਸਮਰਥਨ ਵਿੱਚ ਬੋਲਿਆ ਤੇ ਅਗਲੇ ਹੀ ਦਿਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਨਿੱਜਰ ਸਾਬ੍ਹ ਨੂੰ ਸੱਚ ਬੋਲਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।

15:39 PM (IST)  •  31 May 2023

Haryana News : ਖਾਪ-ਪੰਚਾਇਤਾਂ ਵਧਾਉਂਗੀਆਂ ਸਰਕਾਰ ਦੀਆਂ ਮੁਸ਼ਕਲਾਂ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਵਿਰੋਧ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਹੁਣ ਸਰਵਜਾਤੀ ਸਰਵਖਾਪ ਮਹਾਪੰਚਾਇਤ ਨੇ ਮਹਿਲਾ ਪਹਿਲਵਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਜਿਸ ਲਈ ਉੱਤਰੀ ਭਾਰਤ ਦੇ ਸਾਰੇ ਖਾਪਾਂ ਦੀ ਮਹਾਪੰਚਾਇਤ 2 ਜੂਨ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਜਾਟ ਧਰਮਸ਼ਾਲਾ ਵਿੱਚ ਹੋਵੇਗੀ। ਇਸ ਮਹਾਪੰਚਾਇਤ ਵਿੱਚ ਅੰਦੋਲਨ ਦਾ ਐਲਾਨ ਕੀਤਾ ਜਾ ਸਕਦਾ ਹੈ।  ਸਰਵਜਾਤੀ ਸਰਵਖਾਪ ਦੇ ਰਾਸ਼ਟਰੀ ਬੁਲਾਰੇ ਸੂਬਾ ਸਿੰਘ ਸਮੈਣ ਨੇ ਮੰਗਲਵਾਰ ਨੂੰ ਜੀਂਦ 'ਚ ਹੋਈ ਸਰਪੰਚਾਂ ਦੀ ਰੈਲੀ 'ਚ ਇਸ ਮਹਾਪੰਚਾਇਤ ਦਾ ਐਲਾਨ ਕੀਤਾ ਹੈ।

15:12 PM (IST)  •  31 May 2023

Wrestlers Protest:  'ਤੈਰਨਾ ਕਿਵੇਂ ਹੈ, ਅਸੀਂ ਵੀ ਜਾਣਦੇ ਹਾਂ', ਬ੍ਰਿਜ ਭੂਸ਼ਣ ਬੋਲੇ

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮੰਗਲਵਾਰ (30 ਮਈ) ਨੂੰ ਪਹਿਲਵਾਨਾਂ ਦੇ ਮੈਡਲਾਂ ਦੀ ਗੰਗਾ ਵਿਚ ਵਹਾਉਣ ਨੂੰ ਲੈ ਕੇ ਚੱਲੇ ਹਾਈਵੋਲਟੇਜ 'ਦੰਗਲ' 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ, ਬ੍ਰਿਜ ਭੂਸ਼ਣ ਨੂੰ ਗੰਗਾ 'ਚ ਮੈਡਲ ਵਹਾਉਣ 'ਤੇ ਫਾਂਸੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ਪਹਿਲੇ ਦਿਨ ਤੋਂ ਜਦੋਂ ਮੇਰੇ 'ਤੇ ਇਲਜ਼ਾਮ ਲੱਗੇ ਤਾਂ ਮੈਂ ਕਿਹਾ, ਇਹ ਕਦੋਂ ਹੋਇਆ, ਕਿੱਥੇ ਹੋਇਆ, ਕਿਸ ਨਾਲ ਹੋਇਆ। ਜੇ ਇੱਕ ਵੀ ਇਲਜ਼ਾਮ ਸਾਬਿਤ ਹੋ ਗਿਆ ਤਾਂ ਬ੍ਰਿਜ ਭੂਸ਼ਣ ਸਿੰਘ ਖੁਦ ਫਾਂਸੀ 'ਤੇ ਲਟਕੇ ਜਾਵੇਗਾ। ਚਾਰ ਮਹੀਨੇ ਹੋ ਗਏ ਹਨ। ਸਰਕਾਰ ਮੈਨੂੰ ਫਾਂਸੀ ਨਹੀਂ ਦੇ ਰਹੀ ਤਾਂ ਆਪਣੇ ਮੈਡਲ ਲੈ ਕੇ ਰੰਗਾ ਵਿਚ ਵਹਾਉਣ ਜਾ ਰਹੇ ਹਨ।

14:48 PM (IST)  •  31 May 2023

CM Bhagwant Mann: ਚੰਨੀ ਨੂੰ ਦਿੱਤਾ ਅਲਟੀਮੇਟਮ ਖਤਮ ਹੋਣ ਮਗਰੋਂ ਸੀਐਮ ਮਾਨ ਨੇ ਕੀਤਾ ਵੱਡਾ ਧਮਾਕਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕ੍ਰਿਕਟਰ ਜਸਇੰਦਰ ਸਿੰਘ ਨੂੰ ਮੀਡਿਆ ਸਾਹਮਣੇ ਜਨਤਕ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਆਪਣੇ ਨਾਲ ਬੈਠੇ ਖਿਡਾਰੀ ਬਾਰੇ ਦੱਸਿਆ ਕਿ ਇਸ ਦਾ ਨਾਂ ਜਸਇੰਦਰ ਸਿੰਘ ਹੈ। ਉਨ੍ਹਾਂ ਦੱਸਿਆ ਕਿ ਕ੍ਰਿਕਟਰ ਜਸਇੰਦਰ ਤੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਗਏ ਸਨ। ਜਸਇੰਦਰ IPL ਪੰਜਾਬ ਦੀ ਟੀਮ 'ਚ ਖਿਡਾਰੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਜਸਇੰਦਰ ਨੂੰ ਬਣਦੀ ਨੌਕਰੀ ਦੇਵਾਂਗੇ।

14:18 PM (IST)  •  31 May 2023

Punjab government school: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਚਨਚੇਤ ਮੁਹਾਲੀ ਦੇ ਸਰਕਾਰੀ ਸਕੂਲ ਦਾ ਕੀਤਾ ਦੌਰਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਕਿ ਅਕਸਰ ਹੀ ਸਰਕਾਰੀ ਸਕੂਲਾਂ ਦਾ ਦੌਰਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਪੰਜਾਬ ਦੇ ਸਕੂਲਾਂ 'ਚ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਾ ਮਿਲਣ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਗੁੱਸੇ 'ਚ ਆ ਗਏ। ਮੰਗਲਵਾਰ ਨੂੰ ਜ਼ਿਲ੍ਹਾ ਮੈਨੇਜਰ ਮੁਹਾਲੀ ਡਿਪੂ ਭਗਵਾਨ ਸਿੰਘ, ਡਿਪਟੀ ਮੈਨੇਜਰ ਲਖਨ ਸਿੰਘ ਅਤੇ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਜਸਪ੍ਰੀਤ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ। ਦਰਅਸਲ ਮੰਤਰੀ ਬੈਂਸ ਐਸਏਐਸ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆ ਦਾ ਅਚਨਚੇਤ ਨਿਰੀਖਣ ਕਰਨ ਆਏ ਸਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
Advertisement
ABP Premium

ਵੀਡੀਓਜ਼

ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਪਹੁੰਚੀ ਧੀ ਏਕਮ ਵੜਿੰਗPunjab Police|Gangster|Lawrance Bishnoi|ਪੁਲਿਸ ਨੇ ਗੈਂਗਸਟਰਾਂ ਨੂੰ ਪਾਈ ਨਕੇਲ!ਕਾਂਡ ਦੇਖ਼ਕੇ ਹੋ ਜਾਓਗੇ ਹੈਰਾਨ !CM Bhagwant Maan | Congress leader ਨੇ ਖੋਲ੍ਹੇ CM ਮਾਨ ਦੇ ਭੇਤ! | Abp Sanjhaਬੀਬੀ ਜਗੀਰ ਕੌਰ ਨੇ ਕਿਹਾ ਜਮੀਰਾਂ ਮਰੀਆਂ ਨੇ.

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
Punjab By Election: ਜ਼ਿਮਨੀ ਚੋਣਾਂ ਲਈ 12 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਕੱਲ੍ਹ ਤੱਕ ਕਾਗਜ਼ ਵਾਪਸ ਲੈਣ ਦਾ ਸਮਾਂ
Punjab By Election: ਜ਼ਿਮਨੀ ਚੋਣਾਂ ਲਈ 12 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਕੱਲ੍ਹ ਤੱਕ ਕਾਗਜ਼ ਵਾਪਸ ਲੈਣ ਦਾ ਸਮਾਂ
Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ....
Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ....
Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਤੱਕ ਦਾ ਸਭ ਤੋਂ ਜਬਰਦਸਤ ਫੀਚਰ ਲਾਂਚ, ਬਦਲ ਦੇਵੇਗਾ ਮੋਬਾਈਲ ਦੀ ਦੁਨੀਆ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਤੱਕ ਦਾ ਸਭ ਤੋਂ ਜਬਰਦਸਤ ਫੀਚਰ ਲਾਂਚ, ਬਦਲ ਦੇਵੇਗਾ ਮੋਬਾਈਲ ਦੀ ਦੁਨੀਆ
Punjab News: ਝੋਨੇ ਦੀ ਲਿਫਟਿੰਗ ਮਾਮਲੇ ਦੀ ਹਾਈਕੋਰਟ 'ਚ ਸੁਣਵਾਈ, ਪੰਜਾਬ, ਕੇਂਦਰ ਤੇ FCI ਦਾਇਰ ਕਰੇਗੀ ਜਵਾਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
Punjab News: ਝੋਨੇ ਦੀ ਲਿਫਟਿੰਗ ਮਾਮਲੇ ਦੀ ਹਾਈਕੋਰਟ 'ਚ ਸੁਣਵਾਈ, ਪੰਜਾਬ, ਕੇਂਦਰ ਤੇ FCI ਦਾਇਰ ਕਰੇਗੀ ਜਵਾਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
Embed widget