ਪੜਚੋਲ ਕਰੋ
ਕੈਪਟਨ ਸਰਕਾਰ ਦਾ ਪਿੰਡਾਂ ਲਈ ਵੱਡਾ ਐਲਾਨ, 2022 ਤੱਕ ਪਾਈਪਾਂ ਰਾਹੀਂ ਪਾਣੀ ਸਪਲਾਈ ਦਾ ਦਾਅਵਾ
ਪੰਜਾਬ ਵਿੱਚ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ 1 ਅਪਰੈਲ, 2020 ਤੱਕ ਇਸ ਵਾਟਰ ਲਾਈਫ ਮਿਸ਼ਨ ਤਹਿਤ 17.48 ਲੱਖ ਘਰ ਕਵਰ ਕੀਤੇ ਜਾ ਚੁੱਕੇ ਹਨ।

ਪੁਰਾਣੀ ਤਸਵੀਰ
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਦਾਅਵਾ ਕੀਤਾ ਹੈ ਕਿ ਸਾਲ 2022 ਤੱਕ ਪੰਜਾਬ (Punjab) ਦੇ ਸਾਰੇ ਪੇਂਡੂ ਘਰਾਂ ਨੂੰ ਪਾਈਪਾਂ ਤੋਂ ਪਾਣੀ ਸਪਲਾਈ (Water Supply) ਕੀਤਾ ਜਾਵੇਗਾ। ਇਸ ਵੇਲੇ 50 ਫੀਸਦ ਘਰਾਂ ਦੇ ਪਹਿਲਾਂ ਹੀ ਨਿੱਜੀ ਘਰੇਲੂ ਸੰਪਰਕ ਹਨ। ਮੁੱਖ ਮੰਤਰੀ ਨੇ ਇਹ ਗੱਲ ਕੇਂਦਰੀ ਜਲ ਬਿਜਲੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhawat) ਨਾਲ ਵੀਡੀਓ ਕਾਨਫਰੰਸ ਦੌਰਾਨ ਕਹੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 1 ਅਪਰੈਲ 2020 ਤੱਕ 1634 ਢਾਣੀਆਂ, ਜਿੱਥੇ ਧਰਤੀ ਹੇਠਲੇ ਪਾਣੀ ਪ੍ਰਭਾਵਤ ਹੋਇਆ ਹੈ, ਉਨ੍ਹਾਂ ਚੋਂ 477 ‘ਚ ਸਾਫ ਪੀਣ ਦਾ ਪਾਣੀ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਟਰੀਟਮੈਂਟ ਪਲਾਂਟਾਂ ਤੇ ਸ਼ੁੱਧਕਰਨ ਦੇ ਉਪਕਰਣਾਂ ‘ਤੇ ਜੀਐਸਟੀ ਨੂੰ 18% ਪ੍ਰਤੀਸ਼ਤ ਤੋਂ ਘਟਾ ਕੇ 5% ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਟ੍ਰੀਟਮੈਂਟ ਪਲਾਂਟਾਂ ਨੂੰ ਹਰ 2-3 ਸਾਲਾਂ ਬਾਅਦ ਬਦਲਣ ਦੀ ਜ਼ਰੂਰਤ ਹੋਏਗੀ। ਕੈਪਟਨ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਤੱਟੀ ਖੇਤਰ ਦੇ 1449 ਪਿੰਡਾਂ ਨੂੰ ਪਹਾੜੀ ਖੇਤਰਾਂ ਵਜੋਂ ਮਾਨਤਾ ਦਿੱਤੀ ਜਾਵੇ। ਇਸ ਨਾਲ ਵਾਟਰ ਲਾਈਫ ਮਿਸ਼ਨ ਤਹਿਤ ਨਿਰਮਾਣ ਲਈ ਲਾਭਪਾਤਰੀਆਂ ਦੀ ਹਿੱਸੇਦਾਰੀ 10 ਪ੍ਰਤੀਸ਼ਤ ਤੋਂ 5 ਪ੍ਰਤੀਸ਼ਤ ਤੱਕ ਘੱਟ ਜਾਵੇਗੀ। ਤੱਟਵਰਤੀ ਖੇਤਰ ਦੇ ਪਿੰਡਾਂ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਸਾਹਮਣੇ ਇਹ ਮੁੱਦਾ ਵਾਰ ਵਾਰ ਉਠਾਇਆ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















