ਸਾਵਧਾਨ! ਭਾਰਤ ਸਣੇ ਕਈ ਦੇਸ਼ਾਂ 'ਤੇ ਹੜ੍ਹਾਂ ਦਾ ਖ਼ਤਰਾ, 50% ਤੱਕ ਗਲੇਸ਼ੀਅਰ ਪਿਘਲਿਆ
ਭਾਰਤ ਸਣੇ ਨੇਪਾਲ ਤੇ ਚੀਨ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦਾ ਖੁਲਾਸਾ ਵਿਸ਼ਵ ਭਰ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇੱਕ ਰਿਸਰਚ 'ਚ ਕੀਤਾ ਗਿਆ ਹੈ। ਦਰਅਸਲ ਹਿਮਾਲਿਆ 'ਚ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰ ਕਰਕੇ ਉੱਥੇ ਝੀਲਾਂ ਦੀ ਗਿਣਤੀ ਅਤੇ ਉਨ੍ਹਾਂ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ।
ਨਵੀਂ ਦਿੱਲੀ: ਭਾਰਤ ਸਣੇ ਨੇਪਾਲ ਤੇ ਚੀਨ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦਾ ਖੁਲਾਸਾ ਵਿਸ਼ਵ ਭਰ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇੱਕ ਰਿਸਰਚ 'ਚ ਕੀਤਾ ਗਿਆ ਹੈ। ਦਰਅਸਲ ਹਿਮਾਲਿਆ 'ਚ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰ ਕਰਕੇ ਉੱਥੇ ਝੀਲਾਂ ਦੀ ਗਿਣਤੀ ਅਤੇ ਉਨ੍ਹਾਂ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ।
ਸਿਰਫ ਇਹ ਹੀ ਨਹੀਂ, ਇਹ ਝੀਲਾਂ ਆਪਣੇ ਅਕਾਰ ਨੂੰ ਵੀ ਵਧਾ ਰਹੀਆਂ ਹਨ, ਜਿਸ ਨਾਲ ਹੜ੍ਹਾਂ ਦਾ ਜੋਖਮ ਵਧਿਆ ਹੈ। ਖ਼ਤਰਾ ਉਨ੍ਹਾਂ ਖੇਤਰਾਂ ਨੂੰ ਵਧੇਰੇ ਹੈ, ਜੋ ਦਰਿਆਵਾਂ ਦੇ ਕੰਢੇ 'ਤੇ ਸਥਿਤ ਹਨ। ਬ੍ਰਿਟੇਨ, ਆਸਟਰੀਆ ਤੇ ਪੇਰੂ ਸਮੇਤ ਵਿਸ਼ਵ ਭਰ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਨੇ ਡੂੰਘਾਈ ਨਾਲ ਕੀਤੇ ਅਧਿਐਨ ਦੇ ਅਧਾਰ 'ਤੇ ਇਹ ਚੇਤਾਵਨੀ ਦਿੱਤੀ ਹੈ।
ਇਨ੍ਹਾਂ ਵਿੱਚੋਂ ਨੇਪਾਲ, ਚੀਨ ਤੇ ਭਾਰਤ ਦੀ ਇੱਕ ਵੱਡੀ ਆਬਾਦੀ ਨੂੰ ਵੀ ਇਨ੍ਹਾਂ ਝੀਲਾਂ ਤੋਂ ਹੜ੍ਹਾਂ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਵਿਗਿਆਨੀਆਂ ਅਨੁਸਾਰ, 30 ਸਾਲਾਂ ਵਿੱਚ ਦੁਨੀਆ ਭਰ ਵਿੱਚ ਅਜਿਹੀਆਂ ਝੀਲਾਂ ਦੀ ਗਿਣਤੀ ਵਿੱਚ 50% ਦਾ ਵਾਧਾ ਹੋਇਆ ਹੈ। ਵਿਗਿਆਨੀਆਂ ਨੇ ਰਿਮੋਟ ਸੈਂਸਿੰਗ ਅਤੇ ਸੈਟੇਲਾਈਟ ਰਾਹੀਂ ਤਿੰਨ ਦੇਸ਼ਾਂ ਵਿੱਚਤਕਰੀਬਨ 3,624 ਅਜਿਹੀਆਂ ਗਲੇਸ਼ੀਅਲ ਝੀਲਾਂ ਦਾ ਪਤਾ ਲਾਇਆ ਹੈ।
ਨੇਪਾਲ ਵਿੱਚ ਸਭ ਤੋਂ ਵੱਧ 2,070 ਝੀਲਾਂ ਹਨ, ਜਿਹੜੀ ਕੋਸ਼ੀ, ਗੰਡਕੀ ਅਤੇ ਕਰਣਾਲੀ ਨਦੀ ਬੇਸਿਨ ਦੇ ਨਜ਼ਦੀਕ ਵਸੀ ਅਬਾਦੀ ਲਈ ਖਤਰਾ ਪੈਦਾ ਕਰ ਸਕਦੀ ਹੈ। ਚੀਨ 'ਚ ਅਜਿਹੀਆਂ 1,509 ਝੀਲਾਂ ਜਦਕਿ ਭਾਰਤ 'ਚ 45 ਝੀਲਾਂ ਦਾ ਪਤਾ ਲੱਗਿਆ ਹੈ। ਚੀਨ ਤੇ ਭਾਰਤ 'ਚ ਇਹ ਝੀਲਾਂ ਤਿੱਬਤ ਦੇ ਖੁਦਮੁਖਤਿਆਰੀ ਖੇਤਰ 'ਚ ਬਣੀਆਂ ਹੋਈਆਂ ਹਨ।
ਐਕਸਟਰ ਯੂਨੀਵਰਸਿਟੀ ਵਿਖੇ ਮੌਸਮੀ ਤਬਦੀਲੀ ਦੇ ਪ੍ਰੋਫੈਸਰ, ਪ੍ਰੋ. ਸਟੀਫਨ ਹੈਰੀਸਨ ਕਹਿੰਦੇ ਹਨ, "ਕੁਝ ਝੀਲਾਂ ਬਹੁਤ ਖਤਰਨਾਕ ਪੱਧਰਾਂ 'ਤੇ ਹੁੰਦੀਆਂ ਹਨ, ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਉਹ ਕਦੇ ਵੀ ਫਟ ਸਕਦੀਆਂ ਹਨ। ਏਡੀਜ਼ ਅਤੇ ਹਿਮਾਲੀਅਨ ਪਹਾੜੀ ਸ਼੍ਰੇਣੀਆਂ ਵਿੱਚ ਇਸ ਦਾ ਜੋਖਮ ਵਧੇਰੇ ਹੈ।"