ਪੜਚੋਲ ਕਰੋ
Advertisement
ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ 70 ਫੀਸਦ ਕੋਰੋਨਾ ਟੈਕਸ
ਦਿੱਲੀ ‘ਚ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਵਿਕਣ ਵਾਲੀ ਸ਼ਰਾਬ ‘ਤੇ 70 ਪ੍ਰਤੀਸ਼ਤ ਵਿਸ਼ੇਸ਼ ਕੋਰੋਨਾ ਟੈਕਸ ਖ਼ਤਮ ਕਰਨ ਦਾ ਫੈਸਲਾ ਅੱਜ ਤੋਂ ਲਾਗੂ ਹੋਵੇਗਾ।
ਨਵੀਂ ਦਿੱਲੀ: ਦਿੱਲੀ ‘ਚ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਵਿਕਣ ਵਾਲੀ ਸ਼ਰਾਬ ‘ਤੇ 70 ਪ੍ਰਤੀਸ਼ਤ ਵਿਸ਼ੇਸ਼ ਕੋਰੋਨਾ ਟੈਕਸ ਖ਼ਤਮ ਕਰਨ ਦਾ ਫੈਸਲਾ ਅੱਜ ਤੋਂ ਲਾਗੂ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਸ਼ਰਾਬ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ‘ਤੇ ਵਿਸ਼ੇਸ਼ ਕੋਰੋਨਾ ਟੈਕਸ ਲਗਾਉਣ ਦਾ ਫੈਸਲਾ ਕੀਤਾ ਸੀ। ਕਿਉਂਕਿ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਕਰਨ ਨਾਲ ਸੂਬੇ ਦਾ ਖਜ਼ਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਵਾਧੂ ਮਾਲੀਏ ਲਈ ਇੱਕ ਫੀਸ ਲਗਾਈ ਗਈ ਸੀ।
ਨਮ ਅੱਖਾਂ ਨਾਲ ਦਿੱਤੀ ਜਾਰਜ ਫਲਾਇਡ ਨੂੰ ਅੰਤਿਮ ਵਿਦਾਈ, ਮਾਂ ਦੀ ਕਬਰ ਨਾਲ ਕੀਤਾ ਦਫਨ
ਪਿਛਲੇ ਮਹੀਨੇ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਲਗਭਗ 40 ਦਿਨਾਂ ਬਾਅਦ ਦਿੱਤੀ ਗਈ ਸੀ। ਜਦੋਂ 4 ਮਈ ਨੂੰ ਤਾਲਾਬੰਦੀ ਦਾ ਤੀਜਾ ਪੜਾਅ ਸ਼ੁਰੂ ਹੋਇਆ, ਤਾਂ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ।
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਕਾਰਨ ਦਿੱਲੀ ‘ਚ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਸ਼ੁਰੂ ਹੋ ਗਈ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। 4 ਮਈ ਦੇ ਅਖੀਰ ‘ਚ ਦਿੱਲੀ ਸਰਕਾਰ ਨੇ ਸ਼ਰਾਬ 'ਤੇ 70 ਪ੍ਰਤੀਸ਼ਤ ਵਿਸ਼ੇਸ਼ ਕੋਰੋਨਾ ਫੀਸ ਲਗਾਉਣ ਦਾ ਫੈਸਲਾ ਕੀਤਾ ਸੀ ਅਤੇ ਵਧੀਆਂ ਦਰਾਂ 5 ਮਈ ਤੋਂ ਲਾਗੂ ਕਰ ਦਿੱਤੀਆਂ ਗਈਆਂ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹਾਲਾਂਕਿ, ਸਰਕਾਰ ਨੇ ਸ਼ਰਾਬ 'ਤੇ ਵੈਟ 20 ਤੋਂ ਵਧਾ ਕੇ 25 ਪ੍ਰਤੀਸ਼ਤ ਕਰ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਜਲੰਧਰ
ਤਕਨਾਲੌਜੀ
ਧਰਮ
Advertisement