ਪੜਚੋਲ ਕਰੋ
ਅਮਰੀਕਾ ‘ਚ ਫਿਰ ਵੱਧਣ ਲੱਗੇ ਕੋਰੋਨਾ ਦੇ ਅੰਕੜੇ, 24 ਘੰਟਿਆਂ ‘ਚ 22 ਹਜ਼ਾਰ ਨਵੇਂ ਮਾਮਲੇ, 1600 ਦੀ ਮੌਤ
ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਇਕ ਵਾਰ ਫਿਰ ਵਧਣ ਲੱਗੀ ਹੈ। ਮੰਗਲਵਾਰ ਨੂੰ ਯੂਐਸ ਵਿੱਚ 22,802 ਨਵੇਂ ਕੇਸ ਸਾਹਮਣੇ ਆਏ ਅਤੇ 1,630 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਜਦਕਿ ਇਕ ਦਿਨ ਪਹਿਲਾਂ ਹੀ, ਅਮਰੀਕਾ ‘ਚ 18,196 ਨਵੇਂ ਕੇਸ ਆਏ ਸਨ ਅਤੇ 1,008 ਲੋਕਾਂ ਦੀ ਮੌਤ ਹੋਈ ਸੀ।

Coronavirus: ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਇਕ ਵਾਰ ਫਿਰ ਵਧਣ ਲੱਗੀ ਹੈ। ਮੰਗਲਵਾਰ ਨੂੰ ਯੂਐਸ ਵਿੱਚ 22,802 ਨਵੇਂ ਕੇਸ ਸਾਹਮਣੇ ਆਏ ਅਤੇ 1,630 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਜਦਕਿ ਇਕ ਦਿਨ ਪਹਿਲਾਂ ਹੀ, ਅਮਰੀਕਾ ‘ਚ 18,196 ਨਵੇਂ ਕੇਸ ਆਏ ਸਨ ਅਤੇ 1,008 ਲੋਕਾਂ ਦੀ ਮੌਤ ਹੋਈ ਸੀ। ਪੂਰੀ ਦੁਨੀਆ ਦੇ ਲਗਭਗ ਇਕ ਤਿਹਾਈ ਮਰੀਜ਼ ਅਮਰੀਕਾ ‘ਚ ਹਨ। ਇਥੇ ਕੋਰੋਨਾ ਤੋਂ 14 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ‘ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਅਮਰੀਕਾ ਵਿੱਚ 83,425 ਲੋਕਾਂ ਦੀ ਮੌਤ: ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਸਭ ਤੋਂ ਵੱਧ 348,655 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ‘ਚ ਹੀ 27,175 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨਿਊਜਰਸੀ ਵਿੱਚ 142,079 ਕੋਰੋਨਾ ਮਰੀਜ਼ਾਂ ਵਿੱਚੋਂ 9,541 ਲੋਕਾਂ ਦੀ ਮੌਤ ਹੋ ਗਈ। ਮਹਾਂਮਾਰੀ ਨੇ ਖੋਹੀ ਲੋਕਾਂ ਦੀ ਰੋਜ਼ੀ-ਰੋਟੀ: ਕੋਰੋਨਾਵਾਇਰਸ ਨੇ ਦੁਨੀਆ ਭਰ ਦੀ ਅਰਥ-ਵਿਵਸਥਾ ਨੂੰ ਡੂੰਘੀ ਸੱਟ ਮਾਰੀ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵੀ ਇਸ ਦੀ ਮਾਰ ਤੋਂ ਨਹੀਂ ਬਚ ਪਾਇਆ। ਕੋਰੋਨਾਵਾਇਰਸ ਨੇ ਅਮਰੀਕਾ ਦੀ ਆਰਥਿਕਤਾ ਨੂੰ ਜ਼ਬਰਦਸਤ ਧੱਕਾ ਦਿੱਤਾ ਹੈ। ਉੱਥੇ ਗਰੀਬੀ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕਨੈਟੀਕਟ ‘ਚ ਮੁਫਤ ਰਾਸ਼ਨ ਦਾ ਐਲਾਨ ਕੀਤਾ ਗਿਆ, ਤਾਂ ਵੱਡੀ ਗਿਣਤੀ ‘ਚ ਲੋਕ ਗੱਡੀਆਂ 'ਤੇ ਪਹੁੰਚੇ। ਪ੍ਰਧਾਨ ਮੰਤਰੀ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ ਅਮਰੀਕਾ ਵਿੱਚ ਕੋਰੋਨਾਵਾਇਰਸ ਸੰਕਟ ਕਾਰਨ ਬੇਰੁਜ਼ਗਾਰਾਂ ਨੂੰ ਭੁੱਖਮਰੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਅਜਿਹੇ ਲੋਕਾਂ ਦੀ ਮਦਦ ਲਈ ਫੂਡ ਬੈਂਕ ਨੇ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ। ਕਨੈਟੀਕਟ ‘ਚ ਫੂਡ ਬੈਂਕ ਦੇ ਐਲਾਨ ਤੋਂ ਬਾਅਦ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ‘ਚ ਲੋਕ ਆਪਣੀ ਕਾਰ ਰਾਹੀਂ ਰਾਸ਼ਨ ਲੈਣ ਪਹੁੰਚੇ। ਉਨ੍ਹਾਂ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਅੰਦਰ ਰੱਖਿਆ। ਕੋਰੋਨਾ ਕਰਕੇ ਅਮਰੀਕਾ ‘ਚ ਪਏ ਰੋਟੀ ਦੇ ਲਾਲੇ, ਮੁਫਤ ਖਾਣੇ ਦਾ ਐਲਾਨ ਹੁੰਦਿਆਂ ਹੀ ਸੜਕਾਂ 'ਤੇ ਲੋਕਾਂ ਦਾ ਹੜ੍ਹ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਵਰਲਡਮੀਟਰ ਅਨੁਸਾਰ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬੁੱਧਵਾਰ ਸਵੇਰ ਤੱਕ ਵਧ ਕੇ 14 ਲੱਖ 08 ਹਜ਼ਾਰ 636 ਹੋ ਗਈ। ਉਥੇ ਹੀ 83,425 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਦੋ ਲੱਖ 96 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















