![ABP Premium](https://cdn.abplive.com/imagebank/Premium-ad-Icon.png)
Corona Update: 24 ਘੰਟਿਆਂ 'ਚ 3.26 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ, 3890 ਦੀ ਮੌਤ
ਕੋਰੋਨਾ ਦੀ ਲਾਗ ਕਾਰਨ ਦੇਸ਼ 'ਚ ਹਾਲੇ ਵੀ ਸਥਿਤੀ ਭਿਆਨਕ ਬਣੀ ਹੋਈ ਹੈ। ਹਰ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ ਲਗਭਗ ਚਾਰ ਹਜ਼ਾਰ ਸੰਕਰਮਿਤ ਲੋਕ ਮਾਰੇ ਜਾ ਰਹੇ ਹਨ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਨਵੇਂ ਕੇਸ ਤੋਂ ਜ਼ਿਆਦਾ ਰਿਕਵਰੀ ਹੋ ਰਹੀ ਹੈ।
![Corona Update: 24 ਘੰਟਿਆਂ 'ਚ 3.26 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ, 3890 ਦੀ ਮੌਤ Corona Update: 3.26 lakh new cases of Corona came to light in 24 hours, 3890 deaths Corona Update: 24 ਘੰਟਿਆਂ 'ਚ 3.26 ਲੱਖ ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ, 3890 ਦੀ ਮੌਤ](https://feeds.abplive.com/onecms/images/uploaded-images/2021/05/14/2ce4f6c879c8ea4785d884d33e699b73_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾ ਦੀ ਲਾਗ ਕਾਰਨ ਦੇਸ਼ 'ਚ ਹਾਲੇ ਵੀ ਸਥਿਤੀ ਭਿਆਨਕ ਬਣੀ ਹੋਈ ਹੈ। ਹਰ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ ਲਗਭਗ ਚਾਰ ਹਜ਼ਾਰ ਸੰਕਰਮਿਤ ਲੋਕ ਮਾਰੇ ਜਾ ਰਹੇ ਹਨ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਨਵੇਂ ਕੇਸ ਤੋਂ ਜ਼ਿਆਦਾ ਰਿਕਵਰੀ ਹੋ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 326,098 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 3890 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਉਥੇ ਹੀ 3,53,299 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਹਨ। ਯਾਨੀ 31,091 ਐਕਟਿਵ ਕੇਸ ਸਾਹਮਣੇ ਆਏ ਹਨ।
14 ਮਈ ਤੱਕ ਦੇਸ਼ ਭਰ 'ਚ 18 ਕਰੋੜ 4 ਲੱਖ 57 ਹਜ਼ਾਰ 579 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨ 11 ਲੱਖ 3 ਹਜ਼ਾਰ 625 ਟੀਕੇ ਲਗਾਏ ਗਏ। ਇਸ ਦੇ ਨਾਲ ਹੀ, 31.30 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 17 ਲੱਖ ਕੋਰੋਨਾ ਸੈਂਪਲ ਦੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਸਕਾਰਾਤਮਕ ਦਰ 17 ਪ੍ਰਤੀਸ਼ਤ ਤੋਂ ਵੱਧ ਹੈ।
ਦੇਸ਼ 'ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ:
- ਕੁਲ ਕੋਰੋਨਾ ਮਾਮਲੇ- 2 ਕਰੋੜ 43 ਲੱਖ 72 ਹਜ਼ਾਰ 907
- ਕੁੱਲ ਡਿਸਚਾਰਜ- ਦੋ ਕਰੋੜ 4 ਲੱਖ 32 ਹਜ਼ਾਰ 898
- ਕੁੱਲ ਐਕਟਿਵ ਮਾਮਲੇ- 36 ਲੱਖ 73 ਹਜ਼ਾਰ 802
- ਕੁੱਲ ਮੌਤਾਂ- 2 ਲੱਖ 66 ਹਜ਼ਾਰ 207
ਦੇਸ਼ 'ਚ ਕੋਰੋਨਾ ਦੀ ਮੌਤ ਦਰ 1.09 ਪ੍ਰਤੀਸ਼ਤ ਹੈ ਜਦਕਿ ਰਿਕਵਰੀ ਦੀ ਦਰ 83 ਪ੍ਰਤੀਸ਼ਤ ਤੋਂ ਵੱਧ ਹੈ। ਐਕਟਿਵ ਮਾਮਲੇ 16 ਪ੍ਰਤੀਸ਼ਤ ਤੋਂ ਵੀ ਘੱਟ ਆ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ 'ਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਪੰਜਾਬ ਨੂੰ 18-44 ਸਾਲ ਦੀ ਉਮਰ ਸਮੂਹ ਲਈ ਕੋਵਿਸ਼ਿਲਡ ਦੇ 1.50 ਲੱਖ ਡੋਜ਼ ਦਾ ਨਵਾਂ ਸਟਾਕ ਮਿਲਿਆ ਹੈ। ਰਾਜ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ 30 ਲੱਖ ਡੋਜ਼ ਦਾ ਆਰਡਰ ਦਿੱਤਾ ਸੀ, ਜਿਨ੍ਹਾਂ 'ਚੋਂ ਹੁਣ ਤੱਕ 2.50 ਲੱਖ ਖੁਰਾਕਾਂ ਮਿਲੀਆਂ ਹਨ। ਰਾਜ ਵਿੱਚ ਸ਼ੁੱਕਰਵਾਰ ਨੂੰ ਇਸ ਉਮਰ ਸਮੂਹ ਵਿੱਚ ਕੋ-ਮੋਰਡੀਰਿਟੀ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਟੀਕਾਕਰਣ ਦੀ ਸ਼ੁਰੂਆਤ ਹੋਈ ਅਤੇ ਪਹਿਲੀ ਡੋਜ਼ 18,197 ਲੋਕਾਂ ਨੂੰ ਦਿੱਤੀ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)