ਪੜਚੋਲ ਕਰੋ
ਭਾਰਤ 'ਚ 15 ਅਪ੍ਰੈਲ ਤੋਂ ਬਾਅਦ ਸਿਖਰ 'ਤੇ ਪਹੁੰਚ ਸਕਦੀ ਕੋਰੋਨਾ ਦੀ ਲਹਿਰ, SBI ਦੀ ਰਿਪੋਰਟ 'ਚ ਦਾਅਵਾ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਇਕ ਰਿਪੋਰਟ ਦੇ ਅਨੁਸਾਰ ਫਰਵਰੀ ਤੋਂ ਦੇਸ਼ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਵਾਧਾ ਹੋਇਆ ਹੈ, ਜੋ ਕਿ ‘ਦੂਜੀ ਲਹਿਰ ਦਾ ਸਪੱਸ਼ਟ ਸੰਕੇਤ ਹੈ…’ ਰਿਪੋਰਟ ਦੇ ਅਨੁਸਾਰ , ਇਹ ਦੂਜੀ ਲਹਿਰ 15 ਫਰਵਰੀ ਤੋਂ 100 ਦਿਨਾਂ ਲਈ ਜਾਰੀ ਰਹੇਗੀ।

corona_new
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਇਕ ਰਿਪੋਰਟ ਦੇ ਅਨੁਸਾਰ ਫਰਵਰੀ ਤੋਂ ਦੇਸ਼ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਵਾਧਾ ਹੋਇਆ ਹੈ, ਜੋ ਕਿ ‘ਦੂਜੀ ਲਹਿਰ ਦਾ ਸਪੱਸ਼ਟ ਸੰਕੇਤ ਹੈ…’ ਰਿਪੋਰਟ ਦੇ ਅਨੁਸਾਰ , ਇਹ ਦੂਜੀ ਲਹਿਰ 15 ਫਰਵਰੀ ਤੋਂ 100 ਦਿਨਾਂ ਲਈ ਜਾਰੀ ਰਹੇਗੀ।
ਰਿਪੋਰਟ ਵਿੱਚ 23 ਮਾਰਚ ਤੱਕ ਦੇ ਰੁਝਾਨਾਂ ਦੇ ਅਧਾਰ 'ਤੇ ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 25 ਲੱਖ ਤੱਕ ਹੋ ਸਕਦੀ ਹੈ। 28 ਪੰਨਿਆਂ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਥਾਨਕ ਤੌਰ 'ਤੇ ਲਾਗੂ ਕੀਤੇ ਗਏ ਲੌਕਡਾਊਨ ਅਤੇ ਪਾਬੰਦੀਆਂ ਪ੍ਰਭਾਵਹੀਣ ਰਹੀਆਂ ਹਨ ਅਤੇ ਸਮੂਹਕ ਟੀਕਾਕਰਨ ਮਹਾਂਮਾਰੀ ਨਾਲ ਨਜਿੱਠਣ ਲਈ ਇਕੋ ਉਮੀਦ ਹੈ।
ਐਸਬੀਆਈ ਦੀ ਰਿਪੋਰਟ ਦੇ ਅਨੁਸਾਰ, "ਰੋਜ਼ਾਨਾ ਦਰਜ ਕੀਤੇ ਜਾ ਰਹੇ ਨਵੇਂ ਕੇਸਾਂ ਦੀ ਗਿਣਤੀ ਦੇ ਮੌਜੂਦਾ ਪੱਧਰ ਤੋਂ ਪਹਿਲੀ ਲਹਿਰ ਦੇ ਦੌਰਾਨ ਸਿਖਰਲੇ ਪੱਧਰ ਨੂੰ ਵੇਖਦੇ ਹੋਏ, ਇਸ ਲਹਿਰ ਦਾ ਸਿਖਰਲਾ ਪੱਧਰ ਅਪ੍ਰੈਲ ਦੇ ਬਾਅਦ ਦੇ ਹਿੱਸੇ ਵਿੱਚ ਆ ਸਕਦਾ ਹੈ ..."
ਆਰਥਿਕ ਸੰਕੇਤਾਂ 'ਤੇ ਧਿਆਨ ਕੇਂਦ੍ਰਤ ਕਰਦਿਆਂ, ਐਸਬੀਆਈ ਦੀ ਰਿਪੋਰਟ 'ਚ ਕਿਹਾ ਗਿਆ ਕਿ ਬਿਜ਼ਨੈੱਸ ਐਕਟੀਵਿਟੀ ਇੰਡੈਕਸ (ਜੋ ਕਿ ਹਾਈ ਫ਼੍ਰੀਕੁਐਂਸੀ ਇੰਡੈਕਸ 'ਤੇ ਅਧਾਰਤ ਹੈ) ਪਿਛਲੇ ਹਫਤੇ ਦੌਰਾਨ ਗਿਰਾਵਟ ਆਈ ਹੈ, ਅਤੇ ਕੁਝ ਰਾਜਾਂ ਦੁਆਰਾ ਲਗਾਈ ਗਈ ਤਾਲਾਬੰਦੀ ਅਤੇ ਪਾਬੰਦੀਆਂ ਦਾ ਪ੍ਰਭਾਵ ਅਗਲੇ ਮਹੀਨੇ ਦਿੱਖ ਸਕਦਾ ਹੈ।
ਰਿਪੋਰਟ ਵਿੱਚ ਸਾਰੇ ਰਾਜਾਂ ਵਿੱਚ ਟੀਕਾਕਰਨ ਦੀ ਗਤੀ ਨੂੰ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ। ਮੌਜੂਦਾ ਸਮੇਂ ਜੇ ਟੀਕਾਕਰਨ ਪ੍ਰਤੀ ਦਿਨ 34 ਲੱਖ ਤੋਂ ਵਧਾ ਕੇ 40-45 ਲੱਖ ਪ੍ਰਤੀ ਦਿਨ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਟੀਕੇ ਲਗਵਾਉਣ 'ਚ ਹੁਣ ਤੋਂ ਚਾਰ ਮਹੀਨੇ ਲੱਗ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















