ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਬਾਅਦ ਮੁੜ ਨਹੀਂ ਹੋਏਗਾ ਕੋਰੋਨਾ? ਜਾਣੋ ਅਸਲੀਅਤ
ਕੋਰੋਨਾ ਲਾਗ ਦੇ ਜ਼ਿਆਦਾ ਫ਼ੈਲਣ ਦੇ ਖ਼ਤਰੇ ਦਾ ਕਾਰਨ ਜ਼ੋਖ਼ਮ ਵਧਾਉਣ ਵਾਲੇ ਵਿਵਹਾਰ ਜਿਵੇਂ ਬਗੈਰ ਮਾਸਕ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਨੂੰ ਮੰਨਿਆ ਜਾ ਰਿਹਾ ਹੈ। 23 ਮਾਰਚ ਨੂੰ ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਿਨ 'ਚ ਆਨਲਾਈਨ ਪ੍ਰਕਾਸ਼ਿਤ ਚਿੱਠੀ ਮੁਤਾਬਕ ਖੋਜਕਰਤਾਵਾਂ ਦੇ ਇੱਕ ਗਰੁੱਪ ਨੇ ਦੱਸਿਆ ਕਿ ਕੋਵਿਡ-19 ਦੀ ਲਾਗ ਦਰ ਵੈਕਸੀਨ ਲਵਾ ਚੁੱਕੇ ਸਿਹਤ ਮੁਲਾਜ਼ਮਾਂ 'ਚ ਕਾਫ਼ੀ ਘੱਟ ਪਾਈ ਗਈ ਹੈ।

ਨਵੀਂ ਦਿੱਲੀ: ਕੋਰੋਨਾ ਲਾਗ ਦੇ ਜ਼ਿਆਦਾ ਫ਼ੈਲਣ ਦੇ ਖ਼ਤਰੇ ਦਾ ਕਾਰਨ ਜ਼ੋਖ਼ਮ ਵਧਾਉਣ ਵਾਲੇ ਵਿਵਹਾਰ ਜਿਵੇਂ ਬਗੈਰ ਮਾਸਕ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਨੂੰ ਮੰਨਿਆ ਜਾ ਰਿਹਾ ਹੈ। 23 ਮਾਰਚ ਨੂੰ ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਿਨ 'ਚ ਆਨਲਾਈਨ ਪ੍ਰਕਾਸ਼ਿਤ ਚਿੱਠੀ ਮੁਤਾਬਕ ਖੋਜਕਰਤਾਵਾਂ ਦੇ ਇੱਕ ਗਰੁੱਪ ਨੇ ਦੱਸਿਆ ਕਿ ਕੋਵਿਡ-19 ਦੀ ਲਾਗ ਦਰ ਵੈਕਸੀਨ ਲਵਾ ਚੁੱਕੇ ਸਿਹਤ ਮੁਲਾਜ਼ਮਾਂ 'ਚ ਕਾਫ਼ੀ ਘੱਟ ਪਾਈ ਗਈ ਹੈ।
ਟੀਕੇ ਦੀਆਂ ਦੋਵੇਂ ਖੁਰਾਕਾਂ ਨਾਲ ਕੀ ਪੂਰੀ ਸੁਰੱਖਿਆ ਮਿਲ ਜਾਂਦੀ ਹੈ ?
ਕੈਲੇਫ਼ੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 36,659 ਸਿਹਤ ਕਰਮਚਾਰੀਆਂ 'ਚ ਕੋਵਿਡ-19 ਦੀ ਲਾਗ ਦਰ ਦਾ ਮੂਲਾਂਕਣ ਕੀਤਾ। ਉਨ੍ਹਾਂ ਨੂੰ ਮੋਡਰਨਾ ਜਾਂ ਫਾਈਜ਼ਰ/ਬਾਇਓਨਟੈਕ ਟੀਕੇ ਦੀ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ 16 ਦਸੰਬਰ 2020 ਤੋਂ 9 ਫਰਵਰੀ 2021 ਦੇ ਵਿਚਕਾਰ ਲਗਾਈ ਗਈ ਸੀ। ਇਸ ਪੂਰੀ ਮਿਆਦ ਦੌਰਾਨ 28,184 (77 ਫ਼ੀਸਦੀ) ਸਿਹਤ ਮੁਲਾਜ਼ਮਾਂ ਨੇ ਟੀਕੇ ਦੀ ਦੂਜੀ ਖੁਰਾਕ ਦੀ ਵਰਤੋਂ ਕੀਤੀ। ਇਤਫ਼ਾਕਨ ਉਸ ਸਮੇਂ ਸੈਨ ਡਿਆਗੋ ਤੇ ਲਾਸ ਏਂਜਲਸ 'ਚ ਕੋਵਿਡ-19 ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ।
ਸੈਨ ਡਿਆਗੋ ਤੇ ਲਾਸ ਏਂਜਲਸ ਦੇ ਕੈਂਪਸ 'ਚ ਟੀਕਾਕਰਨ ਦੇ ਇੱਕ ਜਾਂ ਕਈ ਦਿਨਾਂ ਬਾਅਦ ਕੋਵਿਡ-19 ਟੀਕੇ ਦੀ ਖੁਰਾਕ ਲੈਣ ਵਾਲੇ 36,659 ਸਿਹਤ ਕਰਮਚਾਰੀਆਂ 'ਚੋਂ ਸਿਰਫ਼ 37 (0.1 ਫ਼ੀਸਦੀ) 'ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ, ਜਦਕਿ ਉਨ੍ਹਾਂ 'ਚੋਂ 22 ਸਿਰਤ ਕਰਮੀ 1-7 ਦਿਨ ਕੋਰੋਨਾ ਦੀ ਜਾਂਚ 'ਚ ਪਾਜ਼ੀਟਿਵ ਪਾਏ ਗਏ।
ਟੀਕਾਕਰਣ ਲਾਗ ਦੇ ਜ਼ੋਖ਼ਮ ਨੂੰ ਘਟਾਉਂਦਾ, ਪਰ ਜ਼ੀਰੋ ਨਹੀਂ ਕਰਦਾ
8-14 ਦਿਨਾਂ ਬਾਅਦ ਅੱਠ ਸਿਹਤ ਕਰਮਚਾਰੀਆਂ 'ਚ ਕੋਰੋਨਾ ਲਾਗ ਦਾ ਕੇਸ ਸਾਹਮਣੇ ਆਇਆ ਅਤੇ 7 ਸਿਹਤ ਕਰਮਚਾਰੀਆਂ 'ਚ ਇਸੇ ਤਰ੍ਹਾਂ ਦੀ ਘਟਨਾ ਘੱਟੋ-ਘੱਟ 15 ਦਿਨਾਂ ਬਾਅਦ ਵੇਖਣ ਨੂੰ ਮਿਲੀ। ਮੰਨਿਆ ਜਾਂਦਾ ਹੈ ਕਿ ਦੋਵਾਂ ਟੀਕਿਆਂ ਦੀਆਂ ਦੋ ਖੁਰਾਕਾਂ ਨਾਲ ਕਾਫ਼ੀ ਜ਼ਿਆਦਾ ਇਮਿਊਨ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ।
ਖੋਜਕਰਤਾਵਾਂ ਨੇ ਟੀਕਾਕਰਨ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੇ ਸੰਪੂਰਨ ਜ਼ੋਖ਼ਮ ਦਾ ਅਨੁਮਾਨ ਲਗਾਇਆ। ਉਨ੍ਹਾਂ ਕਿਹਾ ਕਿ ਸੈਨ ਡਿਆਗੋ ਦੇ ਸਿਹਤ ਕਰਮਚਾਰੀਆਂ ਨੂੰ 1.19 ਫ਼ੀਸਦੀ ਖ਼ਤਰਾ ਸੀ ਅਤੇ ਲਾਸ ਏਂਜਲਸ ਦੇ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਦੇ 0.97 ਫ਼ੀਸਦੀ ਖ਼ਤਰੇ ਦਾ ਖੁਲਾਸਾ ਹੋਇਆ।
ਦੋਵੇਂ ਦਰਾਂ ਮੋਡਰਨਾ ਅਤੇ ਫਾਈਜ਼ਰ ਦੇ ਮਨੁੱਖੀ ਟੈਸਟਿੰਗ ਦੌਰਾਨ ਪਛਾਣ 'ਚ ਆਏ ਖ਼ਤਰੇ ਦੇ ਮੁਕਾਬਲੇ ਵੱਧ ਸਨ। ਹਾਲਾਂਕਿ ਦੋਵਾਂ ਕੰਪਨੀਆਂ ਦੀ ਮਨੁੱਖੀ ਜਾਂਚ ਸਿਹਤ ਕਰਮਚਾਰੀਆਂ ਤੱਕ ਸੀਮਤ ਨਹੀਂ ਸੀ। ਇਕ ਖੋਜਕਰਤਾ ਨੇ ਕਿਹਾ, "ਇਸ ਵੱਡੇ ਖ਼ਤਰੇ ਲਈ ਕਈ ਸੰਭਵ ਉਦਾਹਰਣਾਂ ਹਨ।"
Check out below Health Tools-
Calculate Your Body Mass Index ( BMI )






















