ਪੜਚੋਲ ਕਰੋ
Advertisement
Coronavirus Updates: ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 7500 ਤੋਂ ਪਾਰ, ਹੁਣ ਤੱਕ 242 ਲੋਕਾਂ ਦੀ ਮੌਤ
ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਲੌਕਡਾਊਨ ਦਾ ਅੱਜ 18 ਵਾਂ ਦਿਨ ਹੈ, ਪਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 7529 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 642 ਵਿਅਕਤੀ ਠੀਕ ਹੋਏ ਹਨ, ਜਦਕਿ 242 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਸੰਕਰਮ ਮਹਾਰਾਸ਼ਟਰ ਤੋਂ ਆ ਰਹੇ ਹਨ।
ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਲੌਕਡਾਊਨ ਦਾ ਅੱਜ 18 ਵਾਂ ਦਿਨ ਹੈ, ਪਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 7529 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 642 ਵਿਅਕਤੀ ਠੀਕ ਹੋਏ ਹਨ, ਜਦਕਿ 242 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਸੰਕਰਮ ਮਹਾਰਾਸ਼ਟਰ ਤੋਂ ਆ ਰਹੇ ਹਨ। ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1800 ਨੂੰ ਪਾਰ ਕਰ ਗਈ ਹੈ। ਸੂਬੇ ਵਿਚ ਹੁਣ ਤਕ 110 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਤਾਲਾਬੰਦੀ ਲਾਗੂ ਨਾ ਕੀਤੀ ਜਾਂਦੀ ਤਾਂ ਕੋਵਿਡ -19 ਦੇ ਕੇਸਾਂ ਵਿਚ 41 ਫ਼ੀਸਦੀ ਦਾ ਵਾਧਾ ਹੋਣਾ ਸੀ, ਨਤੀਜੇ ਵਜੋਂ 15 ਅਪ੍ਰੈਲ ਤੱਕ 8.2 ਲੱਖ ਮਾਮਲੇ ਸਾਹਮਣੇ ਆਉਣੇ ਸਨ। ਪਿਛਲੇ 24 ਘੰਟਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ ਕੇਸਾਂ ਵਿੱਚ 1035 ਦਾ ਵਾਧਾ ਹੋਇਆ ਅਤੇ 40 ਮਰੀਜ਼ਾਂ ਦੀ ਮੌਤ ਹੋ ਗਈ।
ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 110, ਗੁਜਰਾਤ ਵਿੱਚ 19, ਮੱਧ ਪ੍ਰਦੇਸ਼ ਵਿੱਚ 33, ਪੰਜਾਬ ਵਿੱਚ 11, ਦਿੱਲੀ ਵਿੱਚ 14, ਤਾਮਿਲਨਾਡੂ ਵਿੱਚ 8, ਤੇਲੰਗਾਨਾ ਵਿੱਚ 9, ਆਂਧਰਾ ਪ੍ਰਦੇਸ਼ ਵਿੱਚ 6, ਕਰਨਾਟਕ ਵਿੱਚ 6, ਪੱਛਮੀ ਬੰਗਾਲ ਵਿੱਚ 5, ਜੰਮੂ- ਕਸ਼ਮੀਰ ਵਿਚ 4, ਉੱਤਰ ਪ੍ਰਦੇਸ਼ ਵਿਚ 4, ਹਰਿਆਣਾ ਵਿਚ 3, ਰਾਜਸਥਾਨ ਵਿਚ 3, ਕੇਰਲ ਵਿਚ 2, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਵਿਚ ਇਕ-ਇਕ ਮੌਤਾਂ ਹੋਈਆਂ ਹਨ।
ਦੇਸ਼ ‘ਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ - ਸਿਹਤ ਮੰਤਰਾਲਾ
ਸਿਹਤ ਮੰਤਰਾਲੇ ਮੁਤਾਬਕ ਅਜੇ ਤੱਕ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ। ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਮੰਤਰਾਲੇ ਨੇ ਕਿਹਾ ਕਿ ਸਾਡੀ ਘਰੇਲੂ ਜ਼ਰੂਰਤ 10 ਮਿਲੀਅਨ ਹਾਈਡਰੋਕਸਾਈਕਲੋਰੋਕਿਨ ਗੋਲੀਆਂ ਦੀ ਹੈ, ਜਦੋਂ ਕਿ ਸਾਡੇ ਕੋਲ ਇਸ ਸਮੇਂ 3.28 ਕਰੋੜ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਉਪਲਬਧ ਹਨ। ਭਾਰਤ ਨੂੰ ਕਈ ਦੇਸ਼ਾਂ ਤੋਂ ਹਾਈਡ੍ਰੋਕਸਾਈਕਲੋਰੋਕਿਨ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਜ਼ਰੂਰਤ ਤੋਂ ਵੱਧ ਕੁਝ ਦਵਾਈਆਂ ਨਿਰਯਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ :
ਭਾਰਤ ‘ਚ ਕੋਰੋਨਾ ਫੈਲਾਉਣ ਪਿੱਛੇ ਪਾਕਿਸਤਾਨੀ ਸਾਜਿਸ਼ ਦਾ ਭਾਂਡਾਫੋੜ, ਨੇਪਾਲ ਦੀ ਮਸਜਿਦ ਤੋਂ ਫੜੇ 24 ਜਮਾਤੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement