ਪੜਚੋਲ ਕਰੋ
ਕੋਰੋਨਾਵਾਇਰਸ: ਦੇਸ਼ ‘ਚ ਹੁਣ ਤੱਕ 20917 ਵਿਅਕਤੀ ਹੋਏ ਰਿਕਵਰ, ਰਿਕਵਰੀ ਰੇਟ 31.15%- ਸਿਹਤ ਮੰਤਰਾਲੇ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 1559 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਵਿਡ-19 ਦੇ ਮਾਮਲੇ 67152 ਹੋ ਗਏ ਹਨ।
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ (Coronavirus) ਦੇ 4213 ਕੇਸ ਸਾਹਮਣੇ ਆਏ ਹਨ ਅਤੇ 1559 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ (health ministry) ਨੇ ਕਿਹਾ ਕਿ ਹੁਣ ਤੱਕ 20917 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੇਸ਼ ‘ਚ ਰਿਕਵਰੀ ਰੇਟ (Recovery rate) ਹੁਣ 31.15 ਫੀਸਦ ਹੈ। ਨਵੇਂ ਕੇਸਾਂ ਦੀ ਸਾਹਮਣੇ ਆਉਣ ਤੋਂ ਬਾਅਦ ਭਾਰਤ ‘ਚ ਕੋਵਿਡ-19 ਦੇ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 67152 ਹੋ ਗਈ ਹੈ।
ਜਿਨ੍ਹਾਂ ‘ਚ ਲੱਛਣਾਂ ਨਜ਼ਰ ਆਉਣ ਉਹ ਅੱਗੇ ਆ ਕੇ ਦੱਸਣ- ਲਵ ਅਗਰਵਾਲ
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾਵਾਇਰਸ ਖ਼ਿਲਾਫ਼ ਇਸ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ। ਜਿਨ੍ਹਾਂ ਨੂੰ ਲੱਛਣ ਨਜ਼ਰ ਆਉਂਦੇ ਹਨ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਬਾਰੇ ਦੱਸਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਧਰਮ ਅਧਾਰਤ ਮੈਪਿੰਗ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਬੇਬੁਨਿਆਦ, ਗਲਤ ਅਤੇ ਗੈਰ ਜ਼ਿੰਮੇਵਾਰੀਆਂ ਹਨ।
ਅਰੋਗਿਆ ਸੇਤੂ ਐਪ ਨੂੰ ਗੋਪਨੀਯਤਾ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ:
ਇਸ ਤੋਂ ਇਲਾਵਾ ਐਂਪਾਵਰਡ ਗਰੁੱਪ 9 ਦੇ ਚੇਅਰਮੈਨ ਅਜੈ ਸਾਹਨੀ ਨੇ ਕਿਹਾ ਕਿ ਹੁਣ ਤੱਕ 9.8 ਕਰੋੜ ਉਪਭੋਗਤਾ ਅਰੋਗਿਆ ਸੇਤੂ ਨੂੰ ਡਾਊਨਲੋਡ ਕਰ ਚੁੱਕੇ ਹਨ। ਇਹ ਐਪ ਗੋਪਨੀਯਤਾ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement