Punjab Coronavirus Update: ਪੰਜਾਬ 'ਚ 24 ਘੰਟਿਆਂ 'ਚ 29,00 ਤੋਂ ਵੱਧ ਕੋਰੋਨਾ ਦੇ ਕੇਸ, 69 ਲੋਕਾਂ ਦੀ ਮੌਤ
ਕੋਰੋਨਾਵਾਇਰਸ ਦਾ ਕੇਹਰ ਲਗਾਤਾਰ ਹਰਿ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਰੋਨਾਵਾਇਰਸ ਦੇ 2,963 ਕੇਸ ਦਰਜ ਹੋਏ ਅਤੇ 69 ਮੌਤਾਂ ਹੋਈਆਂ। ਜਦਕਿ 2,155 ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ: ਕੋਰੋਨਾਵਾਇਰਸ ਦਾ ਕੇਹਰ ਲਗਾਤਾਰ ਹਰਿ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਰੋਨਾਵਾਇਰਸ ਦੇ 2,963 ਕੇਸ ਦਰਜ ਹੋਏ ਅਤੇ 69 ਮੌਤਾਂ ਹੋਈਆਂ। ਜਦਕਿ 2,155 ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ 'ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ 'ਚ 23,917 ਐਕਟਿਵ ਕੇਸ ਹਨ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,31,734 ਹੈ ਜਦਕਿ ਮੌਤਾਂ ਦੀ ਗਿਣਤੀ 6,690 ਹੈ।
ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 33,000 ਤੋਂ ਵੱਧ ਕੋਵਿਡ -19 ਟੈਸਟ ਲਏ ਗਏ ਹਨ। ਅੱਜ 2,155 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 2,01,127 ਹੋ ਗਈ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/






















