(Source: ECI/ABP News/ABP Majha)
Covid-19: ਬੱਚਿਆਂ 'ਤੇ 'ਕੋਵੋਵੈਕਸ' ਵੈਕਸੀਨ ਦੇ ਟ੍ਰਾਇਲ ਦੀ ਤਿਆਰੀ 'ਚ ਸੀਰਮ, ਜਲਦ ਮੰਗ ਸਕਦੇ ਹਨ DCGI ਦੀ ਮਨਜ਼ੂਰੀ
ਦੇਸ਼ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਕੰਪਨੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਨੇ ਕੋਵਾਵੈਕਸ ਟੀਕੇ ਦਾ ਪੜਾਅ ਤੀਜਾ ਟ੍ਰਾਇਲ 18 ਜੂਨ ਤੋਂ ਸ਼ੁਰੂ ਕੀਤਾ ਹੈ। ਕੰਪਨੀ ਜਲਦੀ ਹੀ ਬੱਚਿਆਂ 'ਤੇ ਇਸ ਟੀਕੇ ਦੇ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਮਨਜ਼ੂਰੀ ਲਈ ਅਰਜ਼ੀ ਦੇ ਸਕਦੀ ਹੈ।
ਦੇਸ਼ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਕੰਪਨੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਨੇ ਕੋਵਾਵੈਕਸ ਟੀਕੇ ਦਾ ਪੜਾਅ ਤੀਜਾ ਟ੍ਰਾਇਲ 18 ਜੂਨ ਤੋਂ ਸ਼ੁਰੂ ਕੀਤਾ ਹੈ। ਕੰਪਨੀ ਜਲਦੀ ਹੀ ਬੱਚਿਆਂ 'ਤੇ ਇਸ ਟੀਕੇ ਦੇ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਮਨਜ਼ੂਰੀ ਲਈ ਅਰਜ਼ੀ ਦੇ ਸਕਦੀ ਹੈ। ਸੀਰਮ ਇੰਸਟੀਚਿਊਟ ਨੇ ਅਗਸਤ 2020 ਵਿਚ ਯੂਐਸ-ਅਧਾਰਤ ਟੀਕਾ ਕੰਪਨੀ ਨੋਵਾਵੈਕਸ ਇੰਕ ਨਾਲ ਲਾਇਸੈਂਸ ਸਮਝੌਤੇ ਦੀ ਘੋਸ਼ਣਾ ਕੀਤੀ ਸੀ। ਨੋਵਾਵੈਕਸ ਦੁਆਰਾ ਤਿਆਰ ਕੀਤਾ ਕੋਵਿਡ -19 ਟੀਕੇ ਦਾ ਨਾਂ ਭਾਰਤ ਵਿੱਚ ਕੋਵੋਵੈਕਸ ਰੱਖਿਆ ਗਿਆ ਹੈ।
ਸੀਰਮ ਇੰਸਟੀਚਿਊਟ ਦੇ ਅਧਿਕਾਰੀਆਂ ਦੇ ਅਨੁਸਾਰ, "ਸ਼ੁਰੂ ਵਿੱਚ ਅਸੀਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕਲੀਨਿਕਲ ਟ੍ਰਾਇਲ ਲਈ ਡੀਸੀਜੀਆਈ ਨੂੰ ਅਰਜ਼ੀ ਦੇਵਾਂਗੇ। ਉਸ ਤੋਂ ਬਾਅਦ, ਅਸੀਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਕੋਵੋਵੈਕਸ ਦੇ ਕਲੀਨਿਕਲ ਟ੍ਰਾਇਲ ਲਈ ਪ੍ਰਵਾਨਗੀ ਲਵਾਂਗੇ।" ਸੀਰਮ ਇੰਸਟੀਚਿਊਟ ਇਸ ਸਮੇਂ ਦੇਸ਼ ਵਿਚ 'ਕੋਵਸ਼ੀਲਡ' ਟੀਕਾ ਤਿਆਰ ਕਰ ਰਿਹਾ ਹੈ। 'ਕੋਵੋਵੈਕਸ' ਦੂਜਾ ਟੀਕਾ ਹੈ ਜੋ ਇਸ ਦੁਆਰਾ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਹ ਇਸ ਸਮੇਂ ਕਲੀਨਿਕਲ ਟ੍ਰਾਇਲ ਦੇ ਪੜਾਅ 'ਤੇ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਣੇ ਵਿਚ ਕੋਵਾਵੈਕਸ ਦੇ ਪਹਿਲੇ ਬੈਚ ਦੇ ਉਤਪਾਦਨ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕੀਤਾ ਸੀ। ਆਪਣੇ ਟਵੀਟ ਵਿੱਚ, ਉਨ੍ਹਾਂ ਕਿਹਾ, "ਅਸੀਂ ਇੱਕ ਨਵਾਂ ਮੀਲ ਪੱਥਰ ਹਾਸਲ ਕਰ ਲਿਆ ਹੈ। ਕੋਵਾਵੈਕਸ ਦੇ ਪਹਿਲੇ ਬੈਚ ਦਾ ਉਤਪਾਦਨ ਇਸ ਹਫ਼ਤੇ ਪੁਣੇ ਵਿੱਚ ਸ਼ੁਰੂ ਹੋਇਆ ਹੈ। ਮੈਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ।"
ਇਸ ਦੇ ਨਾਲ ਹੀ, ਉਨ੍ਹਾਂ ਕਿਹਾ, "ਇਹ ਟੀਕਾ 18 ਸਾਲ ਤੋਂ ਘੱਟ ਉਮਰ ਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨ ਦੀ ਵੱਡੀ ਸੰਭਾਵਨਾ ਰੱਖਦਾ ਹੈ। ਇਸ ਦੇ ਟ੍ਰਾਇਲ ਅਜੇ ਵੀ ਜਾਰੀ ਹਨ।" ਇਸ ਤੋਂ ਪਹਿਲਾਂ, ਪੂਨਾਵਾਲਾ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਸੀ ਕਿ, ਉਨ੍ਹਾਂ ਨੂੰ ਉਮੀਦ ਹੈ ਕਿ ਕੋਵਾਵੈਕਸ ਨੂੰ ਇਸ ਸਾਲ ਸਤੰਬਰ ਤੱਕ ਜਨਤਾ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ।