COVID Vaccination: ਹੁਣ 50 ਤੋਂ ਪਾਰ ਵਾਲੇ ਖ਼ੁਦ ਨੂੰ ਕੋਵਿਨ ਐਪ ’ਚ ਕਰ ਸਕਣਗੇ ਰਜਿਸਟਰ, ਟੀਕੇ ਦੀ ਥਾਂ ਵੀ ਚੁਣ ਸਕਣਗੇ
ਕੋਵਿਡ-19 ਟੀਕਾਕਰਨ ਮੁਹਿੰਮ ਦਾ ਅਗਲਾ ਗੇੜ ਮਾਰਚ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹੈਲਥਕੇਅਰ ਵਰਕਰਜ਼ ਤੇ ਫ਼੍ਰੰਟਲਾਈਨ ਵਰਕਰਜ਼ ਤੋਂ ਬਾਅਦ ਤੀਜੇ ਤਰਜੀਹੀ ਗਰੁੱਪ ਨੂੰ ਟੀਕਾ ਲਾਉਣ ਦਾ ਟੀਚਾ ਕੇਂਦਰ ਸਰਕਾਰ ਨੇ ਰੱਖਿਆ ਹੈ। ਇਸ ਦੌਰਾਨ 50 ਸਾਲ ਤੋਂ ਵੱਧ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਵੈਕਸੀਨ ਲਾਈ ਜਾਵੇਗੀ।
COVID-19 Vaccination: ਕੋਵਿਡ-19 ਟੀਕਾਕਰਨ ਮੁਹਿੰਮ ਦਾ ਅਗਲਾ ਗੇੜ ਮਾਰਚ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹੈਲਥਕੇਅਰ ਵਰਕਰਜ਼ ਤੇ ਫ਼੍ਰੰਟਲਾਈਨ ਵਰਕਰਜ਼ ਤੋਂ ਬਾਅਦ ਤੀਜੇ ਤਰਜੀਹੀ ਗਰੁੱਪ ਨੂੰ ਟੀਕਾ ਲਾਉਣ ਦਾ ਟੀਚਾ ਕੇਂਦਰ ਸਰਕਾਰ ਨੇ ਰੱਖਿਆ ਹੈ। ਇਸ ਦੌਰਾਨ 50 ਸਾਲ ਤੋਂ ਵੱਧ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਵੈਕਸੀਨ ਲਾਈ ਜਾਵੇਗੀ।
ਟੀਕਾਕਰਣ ਮੁਹਿੰਮ ਵਧਾਉਣ ਲਈ ਕੇਂਦਰ ਸਰਕਾਰ ਨੇ ਕੁਝ ਸੁਝਾਅ ਸ਼ਾਮਲ ਕਰ ਕੇ ਖ਼ਾਕਾ ਤਿਆਰ ਕੀਤਾ ਹੈ। ਜੀਪੀਐਸ ਨਾਲਾ ਲੈਸ ਕੋਵਿਨ ਐਪਲੀਕੇਸ਼ਨ 2.0 ਦੀ ਵਰਤੋਂ ਖ਼ੁਦ ਦੇ ਰਜਿਸਟ੍ਰੇਸ਼ਨ ਨਾਲ ਕੀਤੀ ਜਾਵੇਗੀ। ਬੀਤੀ 16 ਜਨਵਰੀ ਤੋਂ ਸ਼ੁਰੂ ਹੋਏ ਕੋਵਿਡ-19 ਟੀਕਾਕਰਣ ਪ੍ਰੋਗਰਾਮ ਅਧੀਨ ਸਭ ਤੋਂ ਪਹਿਲਾਂ ਉੱਚ ਤਰਜੀਹੀ ਗਰੁੱਪ ਨੂੰ ਸ਼ਾਮਲ ਕੀਤਾ ਗਿਆ ਹੈ।
ਟੀਕਾਕਰਨ ਦੇ ਅਗਲੇ ਗੇੜ ਦੀ ਮੁੱਖ ਖ਼ਾਸੀਅਤ ਇਹ ਹੈ ਕਿ ਤੁਸੀਂ ਟੀਕਾਕਰਣ ਕੇਂਦਰ ਤੇ ਤਰੀਕ ਆਪਣੇ ਹਿਸਾਬ ਨਾਲ ਚੁਣ ਸਕਦੇ ਹੋ। ਇਸ ਤੋਂ ਇਲਾਵਾ ਲਾਭਪਾਤਰੀ ਐਪ ਦੀ ਵਰਤੋਂ ਆਖ਼ਰੀ ਵੋਟਰ ਸੂਚੀ ਵਿੱਚ ਆਪਣੀ ਉਮਰ ਅਪਡੇਟ ਕਰਨ ਲਈ ਵੀ ਕਰ ਸਕਦੇ ਹਨ। ਤੁਸੀਂ ਆਪਣੇ ਘਰ ਤੋਂ ਲਾਗਲੇ ਟੀਕਾਕਰਣ ਕੇਂਦਰ ਦੀ ਜਾਣਕਾਰੀ ਵੀ ਹਾਸਲ ਕਰ ਸਕੋਗੇ।
ਸੂਤਰਾਂ ਮੁਤਾਬਕ ਰਾਜ ਸਰਕਾਰਾਂ ਟੀਕਾਕਰਣ ਕੇਂਦਰਾਂ ਦੀ ਗਿਣਤੀ ਵਧਾਉਣਗੀਆਂ ਤੇ ਐਪਲੀਕੇਸ਼ਨ ਦੇ ਅਪਡੇਟਡ ਵਰਜ਼ਨ ਉੱਤੇ ਜਾਣਕਾਰੀ ਅਪਲੋਡ ਕਰਨਗੀਆਂ।