ਪੜਚੋਲ ਕਰੋ
Advertisement
ਗਾਂ ਦੇ ਪੇਸ਼ਾਬ ਤੋਂ ਬਣਨਗੇ ਕੈਂਸਰ ਦੇ ਇਲਾਜ ਲਈ ਕੈਪਸੂਲ ਤੇ ਟੈਬਲੇਟ
ਗਾਂ ਦੇ ਪੇਸ਼ਾਬ ਨਾਲ ਤਿਆਰ ਕੀਤੇ ਕੈਪਸੂਲ ਤੇ ਟੈਬਲੇਟ ਨਾਲ ਕੈਂਸਰ ਦੀ ਦੂਜੀ ਸਟੇਜ ਤੇ ਕਿਡਨੀ ਦੀ ਦਿੱਕਤ ਦਾ ਇਲਾਜ ਹੋਵੇਗਾ। ਦਿਲ ਦੀ ਬਿਮਾਰੀ ‘ਚ ਇਹ ਦਵਾਈ ਕਾਫੀ ਕਾਮਯਾਬ ਹੈ। ਫਰੀਜ਼ ਫਲਾਇੰਗ ਤਕਨੀਕ ਤੋਂ ਤਿਆਰ ਇਹ ਦਵਾਈ ਖੂਨ ਵੀ ਸਾਫ਼ ਕਰਦੀ ਹੈ।
ਹਿਸਾਰ: ਗਾਂ ਦੇ ਪੇਸ਼ਾਬ ਨਾਲ ਤਿਆਰ ਕੀਤੇ ਕੈਪਸੂਲ ਤੇ ਟੈਬਲੇਟ ਨਾਲ ਕੈਂਸਰ ਦੀ ਦੂਜੀ ਸਟੇਜ ਤੇ ਕਿਡਨੀ ਦੀ ਦਿੱਕਤ ਦਾ ਇਲਾਜ ਹੋਵੇਗਾ। ਦਿਲ ਦੀ ਬਿਮਾਰੀ ‘ਚ ਇਹ ਦਵਾਈ ਕਾਫੀ ਕਾਮਯਾਬ ਹੈ। ਫਰੀਜ਼ ਫਲਾਇੰਗ ਤਕਨੀਕ ਤੋਂ ਤਿਆਰ ਇਹ ਦਵਾਈ ਖੂਨ ਵੀ ਸਾਫ਼ ਕਰਦੀ ਹੈ। ਗੁਜਰਾਤ ਦੇ ਸਰਦਾਰ ਵੱਲਬਭਾਈ ਨੈਸ਼ਨਲ ਤਕਨੀਕ ਦੇ ਪ੍ਰੋਫੈਸਰ ਡਾ. ਭਾਰਤ ਧੋਲਕੀਆ ਨੇ ਆਪਣੇ ਸਾਥੀਆਂ ਨਾਲ ਕਈ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਦਵਾ ਤਿਆਰ ਕੀਤੀ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਦੇ ਤਿੰਨ ਦਿਨ ਦੇ ਇੰਟਰਨੈਸ਼ਨਲ ਸੰਮੇਲਨ ਦੇ ਦੂਜੇ ਦਿਨ ਖੋਜ ਪੇਸ਼ ਕੀਤੀ। ਡਾ. ਭਾਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਂ ਦੇ ਯੂਰਿਨ 'ਚ ਵਿਸ਼ੇਸ਼ ਗੁਣਾਂ ਕਰਕੇ ਇਸ ਤੋਂ ਦਵਾਈ ਬਣਾਉਣ ਦਾ ਖਿਆਲ ਆਇਆ। ਕਈ ਸਾਲ ਦੀ ਰਿਸਰਚ ਦਾ ਇਹ ਨਤੀਜਾ ਹੈ। ਫਰਿਜ਼ ਡ੍ਰਾਇੰਗ ਤਕਨੀਕ ਤੋਂ -20 ਤੋਂ -30 ਡਿਗਰੀ ਤਾਪਮਾਨ ‘ਤੇ ਗਾਂ ਦੇ ਪੇਸ਼ਾਬ ਪਾਉਡਰ ਬਣਾਇਆ ਤੇ ਫੇਰ ਕੈਪਸੂਲ ਤੇ ਗੋਲੀਆਂ।
ਪ੍ਰਯੋਗ ‘ਚ ਪਾਇਆ ਗਿਆ ਕਿ ਇਹ ਦਵਾਈ ਹਰ ਤਰ੍ਹਾਂ ਦੇ ਕੈਂਸਰ ਦੀ ਦੂਜੀ ਸਟੇਜ ਦੇ ਇਲਾਜ ‘ਚ ਕਾਰਗਾਰ ਹੈ। ਮਰੀਜ਼ ਨੂੰ ਇਹ ਟੈਬਲੇਟ ਸਵੇਰ-ਸ਼ਾਮ ਲੈਣੀ ਹੈ ਜਿਸ ‘ਚ ਪੋਟਾਸ਼ੀਅਮ, ਕੈਲਸ਼ੀਅਮ, ਓਮੇਗਾ 6 ਤੇ ਓਮੇਗਾ 9 ਫੇਟੀ ਐਸਿਡ ਵੀ ਹੁੰਦਾ ਹੈ। ਗੁਜਰਾਤ ‘ਚ ਇਸ ਦੀ ਸੇਲ ਸ਼ੁਰੂ ਹੋ ਚੁੱਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement