ਪੰਜਵੀ ਪਤਨੀ ਤੋਂ ਵੀ ਹੋਈ ਧੀ ਤਾਂ ਪਤੀ ਬੋਲਿਆ- ਘਰ 'ਚੋਂ ਨਿਕਲ ਜਾ ਨਹੀਂ ਤਾਂ ਗੈਂਗਸਟਰਾਂ ਤੋਂ ਮਰਵਾ ਦੇਵਾਂਗਾ
ਪੁੱਤਰ ਦੀ ਇੱਛਾ ਵਿੱਚ ਚਾਰ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ, 5ਵੀਂ ਪਤਨੀ ਤੋਂ ਵੀ ਧੀ ਪੈਦਾ ਹੋਣ 'ਤੇ ਘਰੋਂ ਨਿਕਲ ਜਾਣ ਜਾਂ ਗੈਂਗਸਟਰਾਂ ਦੁਆਰਾ ਮਰਵਾਉਣ ਦੀ ਧਮਕੀ ਨਾਲ ਜੁੜਿਆ ਮਾਮਲਾ ਹਾਈਕੋਰਟ ਪਹੁੰਚਿਆ ਹੈ।
ਚੰਡੀਗੜ੍ਹ: ਪੁੱਤਰ ਦੀ ਇੱਛਾ ਵਿੱਚ ਚਾਰ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ, 5ਵੀਂ ਪਤਨੀ ਤੋਂ ਵੀ ਧੀ ਪੈਦਾ ਹੋਣ 'ਤੇ ਘਰੋਂ ਨਿਕਲ ਜਾਣ ਜਾਂ ਗੈਂਗਸਟਰਾਂ ਦੁਆਰਾ ਮਰਵਾਉਣ ਦੀ ਧਮਕੀ ਨਾਲ ਜੁੜਿਆ ਮਾਮਲਾ ਹਾਈਕੋਰਟ ਪਹੁੰਚਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 5ਵੀਂ ਪਤਨੀ ਅਤੇ ਨੌਂ ਮਹੀਨਿਆਂ ਦੀ ਧੀ ਦੀ ਸੁਰੱਖਿਆ ਨਾਲ ਸਬੰਧਤ ਪਟੀਸ਼ਨ 'ਤੇ ਜਵਾਬ ਮੰਗਿਆ ਹੈ।
ਪੰਚਕੂਲਾ ਦੀ ਰਹਿਣ ਵਾਲੀ ਔਰਤ ਨੇ ਐਡਵੋਕੇਟ ਜਸਵਿੰਦਰ ਸਿੰਘ ਸੈਣੀ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਉਹ ਮੂਲ ਰੂਪ ਵਿੱਚ ਕਰਨਾਲ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਨਵਰੀ 2020 ਵਿੱਚ ਪੰਚਕੂਲਾ ਨਿਵਾਸੀ ਯਜੂਵਿੰਦਰ ਸੈਣੀ ਨਾਲ ਹੋਇਆ ਸੀ।
ਵਿਆਹ ਦੇ ਇੱਕ ਮਹੀਨੇ ਬਾਅਦ, ਉਸਦਾ ਪਤੀ ਉਸ ਨੂੰ ਕਰਨਾਲ ਵਿੱਚ ਛੱਡ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੈਨੇਡਾ ਚਲਾ ਗਿਆ। ਜਦੋਂ ਪਟੀਸ਼ਨਰ ਨੇ ਉਸ ਨੂੰ ਦੱਸਿਆ ਕਿ ਉਹ ਗਰਭਵਤੀ ਹੈ, ਲਗਾਤਾਰ ਲਿੰਗ ਜਾਂਚ ਲਈ ਦਬਾਅ ਬਣਾਇਆ ਗਿਆ ਪਰ ਪਟੀਸ਼ਨਰ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਪਰਿਵਾਰ ਵਾਪਸ ਆਇਆ ਅਤੇ ਪਟੀਸ਼ਨਰ ਨੂੰ ਉਸਦੇ ਪੇਕੇ ਘਰ ਤੋਂ ਪੰਚਕੂਲਾ ਲੈ ਗਿਆ।
ਅਕਤੂਬਰ ਵਿੱਚ, ਪਟੀਸ਼ਨਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ, ਜਿਸਦੇ ਬਾਅਦ ਉਸ ਨੂੰ ਬੁਰਾ ਭਲਾ ਕਿਹਾ ਗਿਆ। ਕੁਝ ਸਮੇਂ ਬਾਅਦ, ਪਟੀਸ਼ਨਰ ਨੂੰ ਬਹਾਨੇ ਨਾਲ ਕਰਨਾਲ ਛੱਡ ਕੇ, ਸਾਰਾ ਪਰਿਵਾਰ ਕੈਨੇਡਾ ਚਲਾ ਗਿਆ ਅਤੇ ਪਟੀਸ਼ਨਕਰਤਾ ਅਤੇ ਉਸਦੇ ਪਰਿਵਾਰ ਦੇ ਨੰਬਰ ਬਲੋਕ ਕਰ ਦਿੱਤੇ। ਜਦੋਂ ਬਹੁਤ ਦੇਰ ਤੱਕ ਕੋਈ ਵਾਪਸ ਨਾ ਆਇਆ ਤਾਂ ਪਟੀਸ਼ਨਰ ਆਪਣੀ ਨੌਂ ਮਹੀਨਿਆਂ ਦੀ ਧੀ ਸਮੇਤ ਪੰਚਕੂਲਾ ਆਈ ਅਤੇ ਪੰਚਕੂਲਾ ਦੇ ਘਰ ਦਾ ਤਾਲਾ ਤੋੜ ਕੇ ਉੱਥੇ ਰਹਿਣ ਲੱਗ ਪਈ। ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ।
ਪਟੀਸ਼ਨਕਰਤਾ ਨੇ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਪਟੀਸ਼ਨਰ ਦੇ ਪਤੀ ਦਾ ਫੋਨ ਆਇਆ ਕਿ ਉਹ ਘਰ ਛੱਡ ਦੇਵੇ ਨਹੀਂ ਤਾਂ ਗੈਂਗਸਟਰਾਂ ਵੱਲੋਂ ਉਸ ਨੂੰ ਮਾਰ ਦਿੱਤਾ ਜਾਵੇਗਾ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਲੜਕੇ ਦੀ ਇੱਛਾ ਨਾਲ ਪਹਿਲਾਂ ਹੀ ਚਾਰ ਵਿਆਹ ਕਰਵਾਏ ਸੀ।
ਪੰਚਕੂਲਾ ਦੀ ਅਦਾਲਤ ਅਤੇ ਗੁਜਰਾਤ ਹਾਈ ਕੋਰਟ ਦੇ ਆਦੇਸ਼ਾਂ ਨੂੰ ਨੱਥੀ ਕਰਦਿਆਂ ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਲੜਕੀਆਂ ਨਾਲ ਸੰਬੰਧ ਅਦਾਲਤ ਦੇ ਰਾਹੀਂ ਤੋੜੇ ਗਏ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਪਰਿਵਾਰ ਅਪਰਾਧਿਕ ਸੁਭਾਅ ਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਪਟੀਸ਼ਨਰ ਅਤੇ ਉਸਦੀ ਮਾਸੂਮ ਧੀ ਦੀ ਜਾਨ ਨੂੰ ਖਤਰਾ ਹੈ। ਹਾਈਕੋਰਟ ਨੇ ਪਟੀਸ਼ਨ 'ਤੇ ਹਰਿਆਣਾ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਨਾਲ ਹੀ, ਪਟੀਸ਼ਨਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ, ਪੰਚਕੂਲਾ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ।