ਪੜਚੋਲ ਕਰੋ
ਲੁਧਿਆਣਾ ਦੇ ਸਿਟੀ ਸੈਂਟਰ 'ਚ ਦੋ ਮਹੀਨੇ ਲਟਕਦੀ ਰਹੀ ਲਾਸ਼
ਲੁਧਿਆਣਾ ਦਾ ਸਿਟੀ ਸੈਂਟਰ ਇੱਕ ਵਾਰ ਫੇਰ ਸੁਰਖੀਆਂ 'ਚ ਆ ਗਿਆ ਹੈ। ਇਸ ਦਾ ਕਾਰਨ ਇੱਥੋਂ ਦੀ ਬੈਸਮੈਂਟ 'ਚ ਰੱਸੀ ਨਾਲ ਲਟਕਦੀ ਲਾਸ਼ ਦਾ ਮਿਲਣਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦੋ ਮਹੀਨਿਆਂ ਤੋਂ ਇਹ ਲਾਸ਼ ਇੱਥੇ ਲਟਕ ਰਹੀ ਹੈ। ਜਦੋਂ ਹੁਣ ਕੋਈ ਵਿਅਕਤੀ ਉੱਥੇ ਗਿਆ ਤਾਂ ਉਸ ਨੇ ਲਾਸ਼ ਨੂੰ ਵੇਖ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਸੰਕੇਤਕ ਤਸਵੀਰ
ਲੁਧਿਆਣਾ: ਇੱਥੋਂ ਦਾ ਸਿਟੀ ਸੈਂਟਰ ਇੱਕ ਵਾਰ ਫੇਰ ਸੁਰਖੀਆਂ 'ਚ ਆ ਗਿਆ ਹੈ। ਇਸ ਦਾ ਕਾਰਨ ਇੱਥੋਂ ਦੀ ਬੈਸਮੈਂਟ 'ਚ ਰੱਸੀ ਨਾਲ ਲਟਕਦੀ ਲਾਸ਼ ਦਾ ਮਿਲਣਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦੋ ਮਹੀਨਿਆਂ ਤੋਂ ਇਹ ਲਾਸ਼ ਇੱਥੇ ਲਟਕ ਰਹੀ ਹੈ। ਜਦੋਂ ਹੁਣ ਕੋਈ ਵਿਅਕਤੀ ਉੱਥੇ ਗਿਆ ਤਾਂ ਉਸ ਨੇ ਲਾਸ਼ ਨੂੰ ਵੇਖ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤਰ੍ਹਾਂ ਬੇਸਮੈਂਟ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇਹ ਲਾਸ਼ ਸਿਟੀ ਸੈਂਟਰ ਦੇ ਸੁਨਸਾਨ ਇਲਾਕੇ ਵਿੱਚੋਂ ਮਿਲੀ ਹੈ। ਇਸ ਲਈ ਇਹ ਖੁਦਕੁਸ਼ੀ ਹੈ ਜਾਂ ਕਤਲ ਇਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਅੱਜ ਦੁਪਹਿਰੇ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਲਾਸ਼ 25-30 ਸਾਲ ਦੀ ਉਮਰ ਦੇ ਨੌਜਵਾਨ ਦੀ ਲੱਗ ਰਹੀ ਹੈ। ਉਸ ਨੇ ਨੀਲੇ ਰੰਗ ਦੀ ਕਮੀਜ਼ ਤੇ ਹੱਥ ਵਿੱਚ ਕੜਾ ਪਾਇਆ ਹੋਇਆ ਹੈ ਪਰ ਇਸ ਦੀ ਸ਼ਨਾਖ਼ਤ ਕਰਨੀ ਕਾਫੀ ਮੁਸ਼ਕਲ ਹੋ ਰਹੀ ਹੈ। ਬੀਤੇ ਦੋ ਮਹੀਨਿਆਂ ਤੋਂ ਲਾਸ਼ ਇਸੇ ਤਰ੍ਹਾਂ ਲਟਕੀ ਹੋਈ ਹੈ। ਇਸ ਕਾਰਨ ਲਾਸ਼ ਕਾਫੀ ਸੜੀ ਹੋਈ ਹੈ ਤੇ ਲਾਸ਼ ਕੋਲੋਂ ਕੋਈ ਸਾਮਾਨ ਵੀ ਬਰਾਮਦ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਮਿਲੇਗੀ। ਲੁਧਿਆਣਾ ਪੁਲਿਸ ਵੱਲੋਂ ਲਾਸ਼ ਸਬੰਧੀ ਜਾਂ ਗੁੰਮਸ਼ੁਦਗੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਸਟੇਸ਼ਨ ਦਾ ਨੰਬਰ 78370-18622 ਜਾਣਕਾਰੀ ਦੇਣ ਲਈ ਸ਼ੇਅਰ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















