ਪੀਐਮ ਮੋਦੀ ਖਿਲਾਫ ਲੱਗੇ ਇਤਰਾਜ਼ਯੋਗ ਪੋਸਟਰ, ਪੁਲਿਸ ਨੇ 9 ਲੋਕ ਕੀਤੇ ਗ੍ਰਿਫਤਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਈ ਥਾਵਾਂ 'ਤੇ ਇਤਰਾਜ਼ਯੋਗ ਪੋਸਟਰਾਂ ਦੇ ਵਿਰੁੱਧ ਦਿੱਲੀ ਪੁਲਿਸ ਹਰਕਤ 'ਚ ਆਈ ਹੈ। ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ 9 ਲੋਕਾਂ ਨੂੰ ਪੋਸਟਰ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਲੋਂ ਪੋਸਟਰ ਲਗਾਏ ਜਾ ਰਹੇ ਹਨ, ਪੋਸਟਰ ਵਿੱਚ ਉਸ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਈ ਥਾਵਾਂ 'ਤੇ ਇਤਰਾਜ਼ਯੋਗ ਪੋਸਟਰਾਂ ਦੇ ਵਿਰੁੱਧ ਦਿੱਲੀ ਪੁਲਿਸ ਹਰਕਤ 'ਚ ਆਈ ਹੈ। ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ 9 ਲੋਕਾਂ ਨੂੰ ਪੋਸਟਰ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਲੋਂ ਪੋਸਟਰ ਲਗਾਏ ਜਾ ਰਹੇ ਹਨ, ਪੋਸਟਰ ਵਿੱਚ ਉਸ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਹੈ। ਪੋਸਟਰਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਭਜਨਪੁਰਾ, ਖਜੂਰੀ, ਗੋਕਲਪੁਰੀ ਅਤੇ ਮਾਨਸਰੋਵਰ ਪਾਰਕ ਸਮੇਤ ਕਈ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ।
ਕਲਿਆਣਪੁਰੀ ਪੁਲਿਸ ਥਾਣੇ ਨੇ ਪੋਸਟਰ ਲਗਾਉਣ ਦੇ ਦੋਸ਼ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੌਰਾਨ ਪੁਲਿਸ ਨੇ ਉਸ ਕੋਲੋਂ 800 ਤੋਂ ਵੱਧ ਪੋਸਟਰ ਅਤੇ 20 ਬੈਨਰ ਜ਼ਬਤ ਕੀਤੇ ਹਨ। ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ ‘ਆਪ’ ਦੇ ਕੌਂਸਲਰ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ।
ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਕਲਿਆਣਪੁਰੀ ਤੋਂ ‘ਆਪ’ ਦੇ ਕੌਂਸਲਰ ਧਰੇਂਦਰ ਉਰਫ ਬੰਟੀ ਗੌਤਮ ਦੇ ਇਸ਼ਾਰੇ ’ਤੇ ਪੋਸਟਰ ਲਾਉਣ ਦਾ ਕੰਮ ਕਰ ਰਹੇ ਸੀ। ਪੁਲਿਸ ਨੇ ਡੀਡੀਐਮਏ ਨਿਯਮਾਂ ਤਹਿਤ ਇਨ੍ਹਾਂ ਸਾਰਿਆਂ ਖ਼ਿਲਾਫ਼ ਜਾਇਦਾਦ ਖ਼ਰਾਬ ਕਰਨ ਦੇ ਦੋਸ਼ ਤਹਿਤ ਐਫਆਈਆਰ ਦਰਜ ਕੀਤੀ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਮੁਨਾਪਰ ਦੇ ਖੇਤਰ 'ਚ ਕਾਲੇ ਰੰਗ ਦੇ ਪੋਸਟਰ ਲਾਏ ਗਏ ਸਨ। ਪੋਸਟਰ ਲਗਾਉਣ ਲਈ ਕਿਸੇ ਵੀ ਵਿਅਕਤੀ ਜਾਂ ਕਿਸੇ ਪਾਰਟੀ ਦਾ ਨਾਮ ਨਹੀਂ ਹੈ। ਪੋਸਟਰ ਲਗਾਉਣ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਸੀ। ਪੁਲਿਸ ਨੇ ਕਿਹਾ ਕਿ ਪੋਸਟਰ ਦੇ ਜ਼ਰੀਏ ਉਨ੍ਹਾਂ ਦਾ ਇਰਾਦਾ ਸੀ ਕਿ ਉਹ ਲੋਕਾਂ 'ਚ ਪ੍ਰਧਾਨ ਮੰਤਰੀ ਦੇ ਅਕਸ ਨੂੰ ਢਾਹ ਲਾਉਣ। ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਲਦੀ ਹੀ ‘ਆਪ’ ਦੇ ਕੌਂਸਲਰ ਤੋਂ ਪੁੱਛਗਿੱਛ ਕਰ ਸਕਦੀ ਹੈ।