ਪੜਚੋਲ ਕਰੋ
Advertisement
Delhi Election Results LIVE UPDATES: ਰੁਝਾਨਾਂ ‘ਚ ‘ਆਪ’ ਭਾਜਪਾ ਤੋਂ ਕੀਤੇ ਅੱਗੇ, ਪਰ ਘੱਟ ਰਹੀਆਂ ਹਨ ਸੀਟਾਂ
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਸ਼ੁਰੂਆਤੀ ਰੁਝਾਨਾਂ 'ਚ ਬਹੁਮਤ ਮਿਲਿਆ ਹੈ। ਇਸ ਵਾਰ ਦਿੱਲੀ ਵਿੱਚ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 593 ਮਰਦ ਅਤੇ 79 ਮਹਿਲਾ ਉਮੀਦਵਾਰ ਹਨ। ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
ਨਵੀਂ ਦਿੱਲੀ: ਸ਼ੁਰੂਆਤੀ ਰੁਝਾਨਾਂ 'ਚ 'ਆਪ' 53 ਸੀਟਾਂ 'ਤੇ ਅਤੇ ਭਾਜਪਾ 17 ਸੀਟਾਂ 'ਤੇ ਅੱਗੇ ਸੀ। ਕਾਂਗਰਸ ਕੁਝ ਸਮੇਂ ਪਹਿਲਾਂ ਇਕ ਸੀਟ 'ਤੇ ਅੱਗੇ ਸੀ, ਪਰ ਹੁਣ ਪਿੱਛੇ ਰਹਿ ਗਈ ਹੈ। ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਚੋਣ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਸਖ਼ਤ ਮੁਕਾਬਲਾ ਹੈ। ਦਿੱਲੀ 'ਚ ਸਰਕਾਰ ਬਣਾਉਣ ਦਾ ਬਹੁਗਿਣਤੀ ਅੰਕੜਾ 36 ਹੈ। ਕੁੱਲ 70 ਵਿਧਾਨ ਸਭਾ ਸੀਟਾਂ ਹਨ।
ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਤਕਰੀਬਨ ਦੋ ਹਜ਼ਾਰ ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕਪਿਲ ਮਿਸ਼ਰਾ 100 ਸੀਟਾਂ ਨਾਲ ਅੱਗੇ ਚੱਲ ਰਹੇ ਹਨ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਦੀਆਂ ਸੀਟਾਂ ਘਟ ਰਹੀਆਂ ਹਨ ਅਤੇ ਭਾਜਪਾ ਦੀਆਂ ਸੀਟਾਂ ਵੱਧ ਰਹੀਆਂ ਹਨ। ਆਮ ਆਦਮੀ ਪਾਰਟੀ ਹੁਣ 56 ਤੋਂ 53 ਅਤੇ 53 ਤੋਂ 51 ਸੀਟਾਂ 'ਤੇ ਆ ਗਈ ਹੈ। ਦੂਜੇ ਪਾਸੇ ਭਾਜਪਾ 19 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇਕ ਸੀਟ 'ਤੇ ਅੱਗੇ ਸੀ, ਪਰ ਹੁਣ ਪਿੱਛੇ ਹੋ ਗਈ।
ਰੁਝਾਨਾਂ 'ਚ ਆਪ 50 ਸੀਟਾਂ ਤੇ ਭਾਜਪਾ 20 ਸੀਟਾਂ ਤੇ ਅੱਗੇ ਸੀ। ਕਾਂਗਰਸ ਕੁਝ ਸਮੇਂ ਪਹਿਲਾਂ ਇੱਕ ਸੀਟ 'ਤੇ ਅੱਗੇ ਸੀ, ਪਰ ਹੁਣ ਪਿੱਛੇ ਰਹਿ ਗਈ ਹੈ। ਦਿਲੀਪ ਪਾਂਡੇ ਨੂੰ ਹੁਣ ਤਿਮਰਪੁਰ ਤੋਂ 1599 ਵੋਟਾਂ ਮਿਲੀਆਂ ਹਨ। ਉਹ ਸਵੇਰ ਤੋਂ ਨਿਰੰਤਰ ਚਲ ਰਿਹਾ ਸੀ। ‘ਆਪ’ ਦੇ ਰਾਜਕੁਮਾਰ ਆਨੰਦ ਪਟੇਲ ਨਗਰ ਤੋਂ ਅਗਵਾਈ ਕਰ ਰਹੇ ਹਨ। ‘ਆਪ’ ਦੇ ਰਮਨੀਵਾਸ ਗੋਇਲ ਸ਼ਾਹਦਰਾ ਨੂੰ ਤਕਰੀਬਨ 100 ਵੋਟਾਂ ਨਾਲ ਅੱਗੇ ਕਰ ਰਹੇ ਹਨ।
ਚੋਣ ਕਮਿਸ਼ਨ ਅਨੁਸਾਰ ਹੁਣ ਤੱਕ 43 ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਹੁਣ ਆਮ ਆਦਮੀ ਪਾਰਟੀ 27 ਅਤੇ ਭਾਜਪਾ 16 ਸੀਟਾਂ 'ਤੇ ਅੱਗੇ ਸੀ। ਬੀਜੇਪੀ ਦੇ ਵਿਜੇਂਦਰ ਗੁਪਤਾ ਰੋਹਿਨੀ ਸੀਟ ਤੋਂ ਪਿੱਛੇ ਚੱਲ ਰਹੇ ਹਨ। ਦੇਵਲੀ ਤੋਂ ਆਪ ਦੇ ਪ੍ਰਕਾਸ਼ ਅੱਗੇ ਜਾ ਚਲ ਰਹੇ ਹਨ। ਛਤਰਪੁਰ ਤੋਂ ਭਾਜਪਾ ਦੇ ਬ੍ਰਹਮਾ ਅੱਗੇ ਹਨ। ਭਾਜਪਾ ਦੀ ਲਤਾ ਬਾਲੀਮਰਨ ਤੋਂ ਅੱਗੇ ਹੈ।#DelhiElections: Delhi Deputy CM and Aam Aadmi Party candidate from Patparganj assembly constituency Manish Sisodia and Bharatiya Janata Party candidate Ravi Negi at Akshardham counting centre pic.twitter.com/VAlUKxWMQj
— ANI (@ANI) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement