ਪੜਚੋਲ ਕਰੋ
Advertisement
ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਉੱਤਰੀ ਭਾਰਤ, ਜਾਣੋ ਮੌਸਮ ਦਾ ਹਾਲ
ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਐਨਸੀਆਰ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਐਨਸੀਆਰ 'ਚ ਬੁੱਧਵਾਰ ਦੀ ਸਵੇਰ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਕਰਕੇ ਵਿਜ਼ੀਬਿਲਟੀ ਘੱਟ ਗਈ ਤੇ ਗੱਡੀਆਂ ਦੀ ਰਫ਼ਤਾਰ 'ਤੇ ਵੀ ਬ੍ਰੇਕ ਲੱਗ ਗਈ। ਦਿੱਲੀ ਦਾ ਤਾਪਮਾਨ ਅੱਜ 7 ਡਿਗਰੀ ਤਕ ਘਟ ਗਿਆ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਐਨਸੀਆਰ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਐਨਸੀਆਰ 'ਚ ਬੁੱਧਵਾਰ ਦੀ ਸਵੇਰ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਕਰਕੇ ਵਿਜ਼ੀਬਿਲਟੀ ਘੱਟ ਗਈ ਤੇ ਗੱਡੀਆਂ ਦੀ ਰਫ਼ਤਾਰ 'ਤੇ ਵੀ ਬ੍ਰੇਕ ਲੱਗ ਗਈ। ਦਿੱਲੀ ਦਾ ਤਾਪਮਾਨ ਅੱਜ 7 ਡਿਗਰੀ ਤਕ ਘਟ ਗਿਆ।
ਕੁਝ ਦਿਨ ਦੀ ਰਾਹਤ ਤੋਂ ਬਾਅਦ ਦਿੱਲੀ, ਹਰਿਆਣਾ, ਪੰਜਾਬ ਤੇ ਯੂਪੀ 'ਚ ਸੀਤ ਲਹਿਰ ਇੱਕ ਵਾਰ ਫੇਰ ਚੱਲਣ ਲੱਗ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਇੱਕ-ਦੋ ਦਿਨ 'ਚ ਠੰਢੀ ਹਵਾਵਾਂ ਚਲਣਗੀਆਂ ਜਿਸ ਤੋਂ ਬਾਅਦ ਧੁੰਦ ਤੋਂ ਰਾਹਤ ਮਿਲੇਗੀ। ਉੱਤਰੀ ਰੇਲਵੇ ਰੀਜ਼ਨ ਦੀ ਵੀ 22 ਟ੍ਰੇਨਾਂ ਘੱਟ ਵਿਜ਼ੀਬਿਲਟੀ ਕਰਕੇ ਆਪਣੇ ਸਮੇਂ ਤੋਂ ਲੇਟ ਚਲ ਰਹੀਆਂ ਹਨ। ਇਸੇ ਕਰਕੇ 6 ਤੋਂ ਜ਼ਿਆਦਾ ਫਲਾਈਟਾਂ ਵੀ ਦੇਰੀ ਨਾਲ ਚੱਲੀਆਂ।
ਦੇਸ਼ ਦੇ ਉੱਤਰੀ ਹਿੱਸੇ 'ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਉਸ ਦੇ ਨਾਲ ਹੀ ਕਸ਼ਮੀਰ 'ਚ ਸੜਕਾਂ 'ਤੇ ਬਰਫ ਜੰਮੀ ਹੋਈ ਹੈ। ਹਿਮਾਚਲ ਦੇ ਲੋਕ ਹੱਢ ਚੀਰਵੀਂ ਠੰਢ ਦਾ ਸਾਹਮਣਾ ਕਰ ਰਹੇ ਹਨ। ਇੱਥੇ ਕਈ ਇਲਾਕਿਆਂ 'ਚ ਪਾਰਾ ਜ਼ੀਰੋ ਤੋਂ ਹੇਠ ਆ ਚੁੱਕਿਆ ਹੈ। ਮੌਮਸ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਰਕੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਲੋਕਾਂ ਨੂੰ ਅਜੇ ਇਸ ਠੰਢ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਹਿਮਾਚਲ ਜਾਣ ਵਾਲਿਆਂ ਨੂੰ ਸਾਵਧਾਨੀ ਵਰਤਣ ਤੇ ਜ਼ਰੂਰੀ ਨਾ ਹੋਣ 'ਤੇ ਇਸ ਪਾਸੇ ਨਾ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।#WATCH Delhi: A dense layer of fog covers the national capital this morning. Visuals from Sarita Vihar. pic.twitter.com/njvMgHhRXF
— ANI (@ANI) January 22, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement