JEE Main result: ਜੇਈਈ-ਮੇਨ ਦੇ ਨਤੀਜੇ ਜਾਰੀ, 44 ਉਮੀਦਵਾਰਾਂ ਨੇ ਵੱਡਾ ਮਾਅਰਕਾ ਮਾਰਿਆ
ਇਸ ਸਾਲ ਦੀ ਜੇਈਈ-ਮੇਨ ਸਾਲ 'ਚ ਚਾਰ ਵਾਰ ਆਯੋਜਿਤ ਕਰਵਾਈ ਤਾਂ ਕਿ ਵਿਦਿਆਰਥੀਆਂ ਨੂੰ ਆਪਣਾ ਸਕੋਰ ਸੁਧਾਰਨ ਦਾ ਮੌਕਾ ਮਿਲੇ।
ਨਵੀਂ ਦਿੱਲੀ: ਰਾਸ਼ਟਰੀ ਪ੍ਰੀਖਣ ਏਜੰਸੀ (NTA) ਨੇ ਇੰਜਨੀਅਰਿੰਗ ਦੀ ਐਂਟਰੈਂਸ ਪ੍ਰੀਖਿਆ ਜੇਈਈ-ਮੇਨਸ ਦੇ ਨਤੀਜੇ ਮੰਗਲਵਾਰ ਰਾਤ ਐਲਾਨ ਦਿੱਤੇ ਹਨ। ਐਲਾਨੇ ਗਏ ਨਤੀਜਿਆਂ 'ਚ ਕੁੱਲ 44 ਉਮੀਦਵਾਰਾਂ ਨੇ 100 ਪਰਸੈਂਟਾਇਲ ਪ੍ਰਾਪਤ ਕੀਤੇ ਹਨ। 18 ਉਮੀਦਵਾਰਾਂ ਨੂੰ ਸਿਖਰਲਾ ਰੈਂਕ ਮਿਲਿਆ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ ਗਈ।
ਚਾਰ ਗੇੜਾਂ 'ਚ ਹੋਈ ਸੀ ਪ੍ਰੀਖਿਆ
ਇਸ ਸਾਲ ਦੀ ਜੇਈਈ-ਮੇਨ ਸਾਲ 'ਚ ਚਾਰ ਵਾਰ ਆਯੋਜਿਤ ਕਰਵਾਈ ਤਾਂ ਕਿ ਵਿਦਿਆਰਥੀਆਂ ਨੂੰ ਆਪਣਾ ਸਕੋਰ ਸੁਧਾਰਨ ਦਾ ਮੌਕਾ ਮਿਲੇ। ਪਹਿਲਾ ਗੇੜ ਫਰਵਰੀ 'ਚ ਤੇ ਦੂਜਾ ਮਾਰਚ 'ਚ ਆਯੋਜਿਤ ਕੀਤਾ ਗਿਆ ਸੀ।
ਅਗਲੇ ਗੇੜ ਦੀ ਪ੍ਰੀਖਿਆ ਅਪ੍ਰੈਲ ਤੇ ਮਈ 'ਚ ਹੋਣੀ ਸੀ, ਪਰ ਦੇਸ਼ 'ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦਿਆਂ ਰੱਦ ਕਰ ਦਿੱਤੀਆਂ ਗਈਆਂ ਸਨ। ਤੀਜਾ ਗੇੜ 20-25 ਜੁਲਾਈ ਤਕ ਕੀਤਾ ਗਿਆ ਸੀ। ਜਦਕਿ ਚੌਥਾ ਗੇੜ 26 ਅਗਸਤ ਤੋਂ ਦੋ ਸਤੰਬਰ ਤਕ ਕਰਵਾਇਆ ਗਿਆ ਸੀ।
9 ਲੱਖ ਤੋਂ ਜ਼ਿਆਦਾ ਵਿਦਿਆਰਥੀ ਹੋਏ ਸਨ ਸ਼ਾਮਿਲ
NTA ਵੱਲੋਂ ਚਾਰ ਪ੍ਰੀਖਿਆਵਾਂ 'ਚੋਂ ਸਰਵੋਤਮ ਦੇ ਆਧਾਰ 'ਤੇ ਇਕ ਅੰਤਿਮ ਮੈਰਿਟ ਸੂਚੀ ਜਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਲ ਮਿਲਾ ਕੇ, 9,34,602 ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋਏ ਸਨ। ਐਨਟੀਏ ਮੁਤਾਬਕ ਪਹਿਲੇ ਗੇੜ 'ਚ 6.2 ਲੱਖ ਵਿਦਿਆਰਥੀ ਬੈਠੇ ਸਨ। ਜਿਸ ਤੋਂ ਬਾਅਦ ਦੇ ਦੌਰ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਸੰਖਿਆ 'ਚ ਗਿਰਾਵਟ ਦੇਖੀ ਗਈ ਸੀ। ਦੂਜੇ ਗੇੜ ਚ 5.6 ਲੱਖ, ਤੀਜੇ ਗੇੜ 'ਚ 5.4 ਲੱਖ ਤੇ ਚੌਥੇ ਗੇੜ 'ਚ 4.8 ਲੱਖ ਵਿਦਿਆਰਥੀ ਸ਼ਾਮਿਲ ਹੋਏ ਸਨ।
ਇਹ ਵੀ ਪੜ੍ਹੋ: Gurdas Maan Controversy: ਗੁਰਦਾਸ ਮਾਨ 'ਤੇ ਗ੍ਰਿਫ਼ਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਲਈ ਪਹੁੰਚੇ ਹਾਈਕੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI